???? ਉਮੰਗ ਸੰਸਥਾ ਨੇ ਕੀਤਾ ਵੰਦੇ ਮਾਤਰਮ ਦੱਲ ਦੇ ਪਸ਼ੂ ਪੰਛੀ ਸੰਭਾਲ ਕੇਂਦਰ ਦਾ ਦੌਰਾ, ਲਗਾਏ ਬੂਟੇ
???? ਸਮਾਜਿਕ ਸੰਸਥਾ ਨੇ ਕੀਤੀ ਕੇਂਦਰ ਦੇ ਪ੍ਰਬੰਧਕਾਂ ਦੀ ਸ਼ਲਾਘਾ
???? ਬੇ-ਜ਼ੁਬਾਨ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਕਰਨਾ ਬੇਹੱਦ ਸ਼ਲਾਘਾਯੋਗ: ਅਰਵਿੰਦਰ ਸਿੰਘ
????ਪਸ਼ੂ ਪੰਛੀਆਂ ਨਾਲ ਪ੍ਰੇਮ ਪਿਆਰ ਕਰਨ ਦਾ ਵੱਖਰਾ ਹੀ ਆਨੰਦ ਹੈ : ਅਨੁਰਾਗ ਸ਼ਰਮਾ
ਪਟਿਆਲਾ, 26 ਮਾਰਚ – ਗਰੋਵਰ/ਰਾਕੇਸ਼/ਰਜਨੀਸ਼ / ਨਿਊਜ਼ਲਾਈਨ ਐਕਸਪ੍ਰੈਸ – ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਮੌਸਮ ਦੇ ਮਿਜਾਜ ਨੂੰ ਵੇਖਦਿਆਂ ਪੰਜਾਬ ਦੀ ਸਿਰਮੌਰ ਸੰਸਥਾ ਵੰਦੇ ਮਾਤਰਮ ਦਲ ਦੀ ਟੀਮ ਦੀ ਮਿਹਨਤ ਨਾਲ ਤਿਆਰ ਕੀਤੇ ਪਸ਼ੂ ਪੰਛੀ ਸੰਭਾਲ ਕੇਂਦਰ ਵਿਖੇ ਦੌਰਾ ਕੀਤਾ ਅਤੇ ਟੀਮ ਨਾਲ ਰਲ ਕੇ ਫੁੱਲਦਾਰ ਤੇ ਫਲਦਾਰ ਬੂਟੇ ਲਗਾਏ ਗਏ। ਉਮੰਗ ਟੀਮ ਵੱਲੋਂ ਪ੍ਰਧਾਨ ਅਰਵਿੰਦਰ ਸਿੰਘ, ਮੀਤ ਪ੍ਰਧਾਨ ਅਨੁਰਾਗ ਸ਼ਰਮਾ, ਜੁਆਇੰਟ ਸੈਕਟਰੀ ਪਰਮਜੀਤ ਸਿੰਘ, ਕਾਨੂੰਨੀ ਸਲਾਹਕਾਰ ਅਤੇ ਵਿੱਤ ਸਕੱਤਰ ਯੋਗੇਸ਼ ਪਾਠਕ, ਕੋਆਰਡੀਨੇਟਰ ਹਿਮਾਨੀ ਅਤੇ ਹਰਪਿੰਦਰ ਕੌਰ ਨੇ ਪਸ਼ੂ ਪੰਛੀ ਸੰਭਾਲ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਅਨੁਰਾਗ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚੋਂ ਸਮਾਂ ਕੱਢ ਕੇ ਆਪਣੀ ਨੇਕ ਕਮਾਈ ਅਤੇ ਲੋਕਾਂ ਤੋਂ ਮਿਲੇ ਸਹਿਯੋਗ ਨਾਲ ਪੈਸੇੇ ਖਰਚ ਕੇ ਬੇ-ਜ਼ੁਬਾਨ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਕਰਨਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਫੱਟੜ ਹੋਏ ਕਬੂਤਰ ਅਤੇ ਹੋਰ ਪੰਛੀਆਂ ਤੇ ਜਾਨਵਰਾਂ ਨੂੰ ਬੱਚਿਆਂ ਦੀ ਤਰ੍ਹਾਂ ਖਾਣਾ ਖਵਾਉਣਾ, ਪਾਣੀ ਪਿਲਾਉਣਾ ਅਤੇ ਮੱਲਮ ਪੱਟੀ ਲਈ ਅਮ੍ਰਿਤਪਾਲ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਪ੍ਰੇਰਣਾਸਰੋਤ ਹਨ।
ਵੰਦੇ ਮਾਤਰਮ ਦੱਲ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਦੌਰਾਨ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਕਈ ਜੀਵ ਜੋ ਧਰਤੀ ਤੋਂ ਅਲੋਪ ਹੁੰਦੇ ਸੇਜਾ ਰਹੇ ਹਨ, ਨੂੰ ਬਚਾਉਣ ਲਈ ਵੀ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਇਸ ਸੈਂਟਰ ਵਿੱਚ ਹੁਣ ਤੱਕ ਕਈ ਮੌਰ, ਉੱਲੂ, ਪੁਰਾਤਨ ਚਿੱੜੀਆਂ ਆਦਿ, ਜੋਕਿ ਕਿਸੇ ਵੀ ਕਾਰਨ ਫੱਟੜ ਹੋਈਆਂ ਸਨ, ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਨਿਸ਼ਕਾਮ ਸੇਵਾ ਵਿੱਚ ਕਈ ਨੌਜਵਾਨ ਅੱਗੇ ਵੱਧ ਕੇ ਸੇਵਾ ਨਿਭਾਉਂਦੇ ਹਨ ਅਤੇ ਕਈ ਲੋਕ ਇੱਥੋਂ ਦੇ ਠੀਕ ਹੋਏ ਪਸ਼ੂ ਪੰਛੀਆਂ ਨੂੰ ਆਪਣੇ ਪੱਧਰ ‘ਤੇ ਅਡਾਪਟ ਵੀ ਕਰ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਸ਼ੂ ਪੰਛੀਆਂ ਨਾਲ ਪ੍ਰੇਮ ਪਿਆਰ ਕਰਨ ਦਾ ਵੱਖਰਾ ਹੀ ਆਨੰਦ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੰਦੇ ਮਾਤਰਮ ਦੱਲ ਤੋਂ ਪ੍ਰਧਾਨ ਅਨੁਰਾਗ ਸ਼ਰਮਾ, ਸ਼ੁਸ਼ੀਲ ਨਈਅਰ, ਦੀਪਕ ਸ਼ਰਮਾ, ਵਿਕਾਸ ਗੋਇਲ, ਧੀਰਜ ਗੋਇਲ, ਅਮਰਿੰਦਰ ਸਿੰਘ ਮੌਜੂਦ ਰਹੇ। Newsline Express