ਨਵੀਂ ਦਿੱਲੀ – ਨਿਊਜ਼ਲਾਈਨ ਐਕਸਪ੍ਰੈਸ – ਸੋਨਾ ਖਰੀਦਣ ਵਾਲਿਆਂ ਲਈ ਅਗਲਾ ਮਹੀਨਾ ਵੀ ਮਹੱਤਵਪੂਰਨ ਹੈ। ਭਾਰਤ ਸਰਕਾਰ ਦਾ ਖਪਤਕਾਰ ਮੰਤਰਾਲਾ 1 ਅਪ੍ਰੈਲ ਤੋਂ ਸੋਨੇ ਦੇ ਗਹਿਣਿਆਂ ਦੀ ਵਿਕਰੀ ਲਈ ਨਿਯਮਾਂ ‘ਚ ਬਦਲਾਅ ਕਰ ਰਿਹਾ ਹੈ। ਨਵੇਂ ਨਿਯਮ ਮੁਤਾਬਕ 31 ਮਾਰਚ 2023 ਤੋਂ ਬਾਅਦ ਚਾਰ ਅੰਕਾਂ ਵਾਲੇ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ (HUID) ਵਾਲੇ ਗਹਿਣੇ ਨਹੀਂ ਵੇਚੇ ਜਾ ਸਕਦੇ ਹਨ। 1 ਅਪ੍ਰੈਲ 2023 ਤੋਂ ਸਿਰਫ ਛੇ ਅੰਕਾਂ ਵਾਲੇ ਹਾਲਮਾਰਕ ਵਾਲੇ ਗਹਿਣੇ ਹੀ ਵੇਚੇ ਜਾਣਗੇ।
Newsline Express
previous post