ਮੋਹਾਲੀ, 9 ਮਈ- ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਡਾਇਰੈਕਟਰ ਸਕੂਲ ਸਿੱਖਿਆ ਵਿਭਾਗ (ਸੀਨੀਅਰ ਸੈਕੰਡਰੀ) ਨੇ 4161 ਮਾਸਟਰ ਕਾਡਰ ਦੀ ਭਰਤੀ ਸਬੰਧੀ ਨਿਯੁਕਤੀ ਪੱਤਰਾਂ ਨੂੰ ਰੱਦ ਕਰ ਦਿੱਤਾ ਹੈ। ਪ੍ਰਾਪਤ ਸਮਾਚਾਰ ਅਨੁਸਾਰ ਇਸ ਭਰਤੀ ਦੇ ਨਤੀਜਿਆਂ ਸਬੰਧੀ ਕੁਝ ਅਧਿਆਪਕਾਂ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਵਿਭਾਗ ਨੇ 5, 7, 8, 9, 10 ਅਤੇ 16 ਜਨਵਰੀ 2023 ਨੂੰ ਜਾਰੀ ਕੀਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਟੀਚਰਾਂ ਦੇ ਨਿਯੁਕਤੀ ਪੱਤਰ ਰੱਦ ਕਰ ਦਿੱਤੇ ਹਨ। ਡਾਇਰੈਕਟਰ ਸਕੂਲ ਆਫ ਐਜੂਕੇਸ਼ਨ ਨੇ ਆਪਣੇ ਹੁਕਮਾਂ ਦੇ ਵਿਚ ਕਿਹਾ ਹੈ ਕਿ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਪ੍ਰਾਪਤ 4161 ਮਾਸਟਰ ਕਾਡਰ ਦੀ ਸੋਧੀ ਹੋਈ ਮੈਰਿਟ ਸੂਚੀ ਅਨੁਸਾਰ ਵੱਖਰੇ ਤੌਰ ‘ਤੇ ਨਿਯੁਕਤੀ ਪੱਤਰ ਭੇਜੇ ਜਾਣਗੇ।
ਸਿੱਖਿਆ ਵਿਭਾਗ ਨੇ 16 ਦਸੰਬਰ 2021 – 8 ਜਨਵਰੀ 2022 ਨੂੰ 4161 ਮਾਸਟਰ ਕਾਡਰ ਦੀ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਸੀ। 16-12-2022 ਨੂੰ ਪ੍ਰਾਪਤ ਸਿਲੈਕਸ਼ਨ ਸੂਚੀ ਅਨੁਸਾਰ ਜਨਵਰੀ 2023 ਵਿਚ ਯੋਗ ਉਮੀਦਵਾਰਾਂ ਨੂੰ ਚੋਣ ਉਪਰੰਤ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਸਨ। ਇਸ ਸਿਲੈਕਸ਼ਨ ਦੇ ਨਤੀਜੇ ਵਿਰੁੱਧ ਬੂਟਾ ਸਿੰਘ ਅਤੇ ਹੋਰਾਂ ਨੇ ਅਦਾਲਤ ‘ਚ ਕੇਸ ਦਾਇਰ ਕੀਤਾ ਸੀ ਜਿਸ ਤੋਂ ਬਾਅਦ ਅਦਾਲਤ ਦਾ ਫ਼ੈਸਲਾ ਆ ਗਿਆ ਹੈ।
Newsline Express
previous post