newslineexpres

Joe Rogan Podcasts You Must Listen
Home Fitness ???? ਮਕੈਨੀਕਲ ਥਰੋਮਬੇਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਲਿਆਂਦੀ ਨਵੀਂ ਕ੍ਰਾਂਤੀ

???? ਮਕੈਨੀਕਲ ਥਰੋਮਬੇਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਲਿਆਂਦੀ ਨਵੀਂ ਕ੍ਰਾਂਤੀ

by Newslineexpres@1
ਫੋਰਟਿਜ਼ ਹਸਪਤਾਲ ਮੋਹਾਲੀ ਦੇ ਪ੍ਰਸਿੱਧ ਡਾਕਟਰ ਵਿਵੇਕ ਅਗਰਵਾਲ ਪਟਿਆਲਾ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਬ੍ਰੇਨ ਹੈਮਰੇਜ ਦੇ ਸਫਲ ਇਲਾਜ਼ ਸੰਬੰਧੀ ਜਾਣਕਾਰੀ ਦਿੰਦੇ ਹੋਏ। Newsline Express

???? ਮਕੈਨੀਕਲ ਥਰੋਮਬੇਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਲਿਆਂਦੀ ਨਵੀਂ ਕ੍ਰਾਂਤੀ

???? ਦਿਮਾਗੀ ਦੌਰੇ ਤੋਂ ਪੀੜਤ 82 ਸਾਲਾ ਬਜ਼ੁਰਗ ਔਰਤ ਦਾ ਫੋਰਟਿਸ ਮੋਹਾਲੀ ਵਿਖੇ ਮਕੈਨੀਕਲ ਥਰੋਮਬੈਕਟੋਮੀ ਰਾਹੀਂ ਕੀਤਾ ਸਫ਼ਲ ਇਲਾਜ

???? ਦਿਮਾਗ ਦੇ ਦੌਰੇ ਜਾਂ ਅਧਰੰਗ ਤੋਂ ਨਾ ਡਰੋ, ਮਕੈਨੀਕਲ ਥਰੋਮਬੈਕਟੋਮੀ ਨਾਲ ਹੋਵੋ ਤੰਦਰੁਸਤ : ਡਾ. ਵਿਵੇਕ ਅਗਰਵਾਲ

ਪਟਿਆਲਾ, 19 ਮਈ –  ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਜੇਕਰ ਸਮੇਂ ’ਤੇ ਜਾਂਚ ਕਰਵਾ ਲਈ ਜਾਵੇ ਤਾਂ ਇਕ ਲੱਛਣ ਨਾਲ ਬੀਮਾਰੀ ਦੀ ਅਸਲ ਸਥਿੱਤੀ ਦਾ ਪਤਾ ਲੱਗ ਜਾਂਦਾ ਹੈ। ਅਜਿਹੇ ਵਿਚ ਉਕਤ ਲੱਛਣ ਜੇਕਰ ਦਿਮਾਗ ਨਾਲ ਜੁੜਿਆ ਹੋਵੇ ਤਾਂ ਥੋੜੀ ਜਿਹੀ ਲਾਪਰਵਾਹੀ ਨਾਲ ਵਿਅਕਤੀ ਬਰੇਨ ਸਟਰੋਕ (ਦਿਮਾਗ ਦਾ ਦੌਰਾ) ਪੈਣ ਦੇ ਕਾਰਨ ਇਕ ਗੰਭੀਰ ਦਿਮਾਗੀ ਬੀਮਾਰੀ ਦੀ ਚਪੇਟ ਵਿਚ ਆ ਸਕਦਾ ਹੈ। ਅੱਜ ਬਰੇਨ ਸਟਰੋਕ / ਅਧਰੰਗ ਵਰਗੇ ਰੋਗ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਤਹਿਤ ਮੰਨੇ-ਪ੍ਰਮੰਨੇ ਡਾਕਟਰ ਦਿਮਾਗ ਦੇ ਮਾਹਿਰ ਡਾ. ਵਿਵੇਕ ਅਗਰਵਾਲ ਅੱਜ ਪਟਿਆਲਾ ਵਿਖੇ ਪਹੁੰਚੇ। ਉਨ੍ਹਾਂ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬ੍ਰੇਨ ਸਟਰੋਕ ਹੋਣ ਦੀ ਸੂਰਤ ਵਿੱਚ ਜੇਕਰ ਮਰੀਜ਼ ਨੂੰ ਤੁਰੰਤ ਕਿਸੇ ਅਜਿਹੇ ਹਸਪਤਾਲ ਵਿੱਚ ਲਿਜਾਇਆ ਜਾਵੇ ਜਿੱਥੇ ਤਜਰਬੇਕਾਰ ਨਿਊਰੋਲੋਜਿਸਟ ਅਤੇ ਨਿਊਰੋਸਰਜਨ ਮੌਜੂਦ ਹੋਣ ਤਾਂ ਮਰੀਜ਼ ਜਲਦੀ ਠੀਕ ਹੋ ਸਕਦਾ ਹੈ ਅਤੇ ਅਧਰੰਗ ਦੇ ਪ੍ਰਭਾਵ ਨੂੰ ਘੱਟ ਜਾਂ ਖ਼ਤਮ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਮਰੀਜ਼ ਦੀ ਜਾਨ ਵੀ ਬੱਚ ਜਾਂਦੀ ਹੈ।

ਫੋਰਟਿਸ ਹਸਪਤਾਲ ਮੋਹਾਲੀ ਦੇ ਨਿਊਰੋ-ਇੰਟਰਵੈਂਸ਼ਨ ਅਤੇ ਇੰਟਰਵੈਂਸ਼ਨਲ ਰੇਡੀਓਲੋਜੀ ਵਿਭਾਗ ਦੇ ਸਲਾਹਕਾਰ ਡਾ. ਵਿਵੇਕ ਅਗਰਵਾਲ ਨੇ ਮੀਡੀਆ ਨੂੰ ਦੱਸਿਆ ਕਿ ਨਿਊਰੋ ਨਾਲ ਸਬੰਧਤ ਬੀਮਾਰੀਆਂ ਦੇ ਲੱਛਣ ਦਿਮਾਗੀ ਹਾਲਤ ਨਾਲ ਜੁੜੇ ਹੁੰਦੇ ਹਨ, ਜਿਨ੍ਹਾਂ ’ਚ ਭੁੱਲ ਜਾਣਾ, ਸੁਚੇਤਨਾ ਦੀ ਕਮੀ, ਵਿਅਕਤੀ ਦੇ ਵਤੀਰੇ ਵਿਚ ਇਕ ਦਮ ਬਦਲਾਓ ਆਣਾ, ਕਰੋਧਿਤ ਹੋਣਾ ਅਤੇ ਤਣਾਅਗ੍ਰਸਤ ਆਦਿ ਲੱਛਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਊਰੋਲੋਜੀ ਨਾਲ ਸਬੰਧਤ ਮਰੀਜ਼ ਦਾ ਇਲਾਜ ਸਮੇਂ ਸਿਰ ਨਹੀਂ ਕਰਵਾਇਆ ਜਾਂਦਾ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।

ਡਾ: ਵਿਵੇਕ ਅਗਰਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਨੇ 82 ਸਾਲ ਦੀ ਇੱਕ ਅਜਿਹੀ ਬਜ਼ੁਰਗ ਔਰਤ ਦਾ ਸਫ਼ਲ ਇਲਾਜ਼ ਕੀਤਾ ਹੈ ਜਿਸ ਨੂੰ ਬ੍ਰੇਨ ਸਟਰੋਕ ਹੋਣ ਤੋਂ ਚਾਰ ਘੰਟੇ ਬਾਅਦ ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਕੋਲ ਲਿਆਂਦਾ ਗਿਆ। ਉਸ ਦੇ ਖੱਬੇ ਪਾਸੇ ਦੇ ਸ਼ਰੀਰ ਨੂੰ ਅਧਰੰਗ ਹੋ ਗਿਆ ਸੀ, ਜੇਕਰ ਡਾਕਟਰੀ ਇਲਾਜ ਵਿੱਚ ਦੇਰੀ ਹੁੰਦੀ ਤਾਂ ਇਹ ਔਰਤ ਮਰੀਜ਼ ਨੂੰ ਜਾਨਲੇਵਾ ਸਥਿਤੀ ਵਿੱਚ ਪਾ ਸਕਦੀ ਸੀ, ਪ੍ਰੰਤੂ ਮਕੈਨੀਕਲ ਥਰੋਮਬੈਕਟੋਮੀ ਦੀ ਮਦਦ ਨਾਲ ਮਰੀਜ਼ ਦੇ ਦਿਮਾਗ ਦੇ ਖੂਨ ਦੀ ਸਪਲਾਈ ਨੂੰ ਰੋਕਣ ਵਾਲੀ ਧਮਣੀ ਤੋਂ ਗਤਲਾ (ਕਲਾਟ) ਹਟਾ ਦਿੱਤਾ ਗਿਆ ਅਤੇ ਮਰੀਜ਼ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਦੇ ਮਰੀਜ਼ਾਂ ਲਈ ਮਕੈਨੀਕਲ ਥਰੋਮਬੈਕਟੋਮੀ ਨੂੰ ਸੋਨੇ ਦਾ ਮਿਆਰ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬ੍ਰੇਨ ਅਟੈਕ ਜਾਂ ਅਧਰੰਗ ਹੋਣ ’ਤੇ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਕਾਰਨ ਗੰਭੀਰ ਮਰੀਜ਼ ਵੀ ਠੀਕ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਪੂਰੀ ਤਰ੍ਹਾਂ ਬਚਾਇਆ ਜਾ ਸਕਦਾ ਹੈ, ਬਸ਼ਰਤੇ ਉਸ ਨੂੰ ਸਮਾਂ ਰਹਿੰਦੇ ਹਸਪਤਾਲ ਲਿਜਾਇਆ ਜਾਵੇ, ਜਿੱਥੇ ਸਟਰੋਕ ਦੀ ਦੇਖਭਾਲ ਦੀਆਂ ਆਧੁਨਿਕ ਸਹੂਲਤਾਂ ਉਪਲਬਧ ਹੋਣ, ਕਿਉਂਕਿ ਬਰੇਨ ਅਟੈਕ ਦੌਰਾਨ ਮਰੀਜ਼ ਲਈ ਹਰ ਸਕਿੰਟ ਬੇਹੱਦ ਕੀਮਤੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਵਿੱਚ ਸਟਰੋਕ ਦੀਆਂ ਵਿਆਪਕ ਸਹੂਲਤਾਂ ਨਹੀਂ ਹਨ ਤਾਂ ਅਜਿਹੇ ਹਸਪਤਾਲ ਵਿੱਚ ਮਰੀਜ਼ ਨੂੰ ਲਿਜਾਣਾ ਵਿਅਰਥ ਅਤੇ ਸਮੇਂ ਦੀ ਬਰਬਾਦੀ ਹੈ। ਉਨ੍ਹਾਂ ਨੇ ਦੱਸਿਆ ਕਿ ਔਸਤਨ, ਇੱਕ ਸਟਰੋਕ ਵਿੱਚ ਹਰ ਮਿੰਟ ਵਿੱਚ 1.9 ਮਿਲੀਅਨ ਨਿਊਰੋਨ ਖਤਮ ਹੋ ਜਾਂਦੇ ਹਨ, ਜੋ ਡਾਕਟਰੀ ਦੇਖਭਾਲ ਦੀ ਘਾਟ ਕਾਰਨ, ਹਮੇਸ਼ਾ ਅਧਰੰਗ ਜਾਂ ਮੌਤ ਦਾ ਕਾਰਨ ਬਣਦਾ ਹੈ। Newsline Express

Related Articles

Leave a Comment