newslineexpres

Home International ???? ਭਾਰਤ ਵਿਚ ਦੂੱਜੇ ਧਰਮਾਂ ਵਾਂਗ ਮੰਦਰਾਂ ਦਾ ਪ੍ਰਬੰਧ ਹਿੰਦੂ ਧਰਮ ਦੇ ਲੋਕਾਂ ਨੂੰ ਸੋਂਪਿਆ ਜਾਵੇ : ਪਵਨ ਗੁਪਤਾ

???? ਭਾਰਤ ਵਿਚ ਦੂੱਜੇ ਧਰਮਾਂ ਵਾਂਗ ਮੰਦਰਾਂ ਦਾ ਪ੍ਰਬੰਧ ਹਿੰਦੂ ਧਰਮ ਦੇ ਲੋਕਾਂ ਨੂੰ ਸੋਂਪਿਆ ਜਾਵੇ : ਪਵਨ ਗੁਪਤਾ

by Newslineexpres@1

???? ਭਾਰਤ ਵਿਚ ਦੂੱਜੇ ਧਰਮਾਂ ਵਾਂਗ ਮੰਦਰਾਂ ਦਾ ਪ੍ਰਬੰਧ ਹਿੰਦੂ ਧਰਮ ਦੇ ਲੋਕਾਂ ਨੂੰ ਸੋਂਪਿਆ ਜਾਵੇ : ਪਵਨ ਗੁਪਤਾ

???? ਸ਼ਿਵ ਸੈਨਾ ਹਿੰਦੁਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੀਤੀ ਮੰਗ

ਪਟਿਆਲਾ, 12 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –   ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਦੂਜੇ ਧਰਮਾਂ ਦੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਉਸ ਧਰਮ ਦੇ ਪੈਰੋਕਾਰਾਂ ਦੇ ਹੱਥਾਂ ਵਿੱਚ ਹੈ, ਉਸ ਤਰ੍ਹਾਂ ਸਨਾਤਨ ਹਿੰਦੂ ਧਰਮ ਨਾਲ ਸਬੰਧਤ ਪੁਰਾਤਨ ਇਤਿਹਾਸਕ ਹਿੰਦੂ ਮੰਦਰਾਂ ਦਾ ਪ੍ਰਬੰਧ ਵੀ ਸਨਾਤਨ ਹਿੰਦੂ ਧਰਮ ਦੇ ਲੋਕਾਂ ਦੇ ਹੱਥਾਂ ‘ਚ ਦਿੱਤਾ ਜਾਣਾ ਚਾਹੀਦਾ ਹੈ।

 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੰਬੋਧਿਤ ਕਰਦੇ ਹੋਏ ਪਵਨ ਗੁਪਤਾ ਨੇ ਲਿਖਿਆ ਹੈ ਕਿ ਜਿਸ ਤਰ੍ਹਾਂ 1925 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਅਨੁਸਾਰ ਸਿੱਖ ਸਮਾਜ ਸਿੱਖ ਧਰਮ ਦੇ ਇਤਿਹਾਸਕ ਪੁਰਾਤਨ ਗੁਰਦੁਆਰਿਆਂ ਦਾ ਪ੍ਰਬੰਧ ਖੁਦ ਦੇਖਦਾ ਹੈ, ਉਸੇ ਤਰ੍ਹਾਂ ਆਲ ਇੰਡੀਆ ਹਿੰਦੂ ਮੰਦਰ ਪ੍ਰਬੰਧਕ ਐਕਟ ਦਾ ਕਾਨੂੰਨ ਸੰਸਦ ਵੱਲੋਂ ਪਾਸ ਕੀਤਾ ਜਾਵੇ ਜਿਸ ਵਿੱਚ ਮੰਦਿਰ ਚੋਣ ਕਮਿਸ਼ਨ ਦੀ ਸਥਾਪਨਾ ਉਸੇ ਤਰ੍ਹਾਂ ਕੀਤੀ ਜਾਵੇ ਜਿਸ ਤਰ੍ਹਾਂ 1925 ਗੁਰਦੁਆਰਾ ਐਕਟ ਤਹਿਤ ਗੁਰਦੁਆਰਾ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਅੱਗੇ ਲਿਖਦਿਆਂ ਮੰਗ ਕੀਤੀ ਹੈ ਕਿ ਸਨਾਤਨ ਹਿੰਦੂ ਧਰਮ ਸੰਪ੍ਰਦਾਇ ਦੀ ਵੋਟਰ ਸੂਚੀ ਬਣਾਈ ਜਾਵੇ ਅਤੇ ਹਿੰਦੂ ਧਰਮ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਮੰਦਰ ਚੋਣ ਕਮਿਸ਼ਨ ਕੋਲ ਰਜਿਸਟਰਡ ਕੀਤਾ ਜਾਵੇ ਅਤੇ ਉਹ ਆਲ ਇੰਡੀਆ ਹਿੰਦੂ ਮੰਦਰ ਪ੍ਰਬੰਧਕ ਐਕਟ ਅਨੁਸਾਰ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ। ਸੰਵਿਧਾਨ ਵਿੱਚ ਐਕਟ ਦੀ ਵਿਵਸਥਾ ਅਨੁਸਾਰ ਬਹੁਮਤ ਪ੍ਰਾਪਤ ਕਰਨ ਵਾਲੇ ਧਾਰਮਿਕ ਹਿੰਦੂ ਸੰਗਠਨ ਨੂੰ ਪ੍ਰਬੰਧਨ ਪ੍ਰਣਾਲੀ ਦਿੱਤੀ ਜਾਣੀ ਚਾਹੀਦੀ ਹੈ। ਇਸ ਸੰਸਥਾ ਨੂੰ ਖੁਦਮੁਖਤਿਆਰ ਸੰਸਥਾ ਵਜੋਂ ਕੰਮ ਕਰਨਾ ਚਾਹੀਦਾ ਹੈ ਜਿਵੇਂ ਕਿ ਮਿਸਾਲ ਵਜੋਂ ਸਿੱਖ ਕੌਮ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰਦੀ ਹੈ।

  ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖਿਆ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਦੀ ਵੱਡੀ ਸਮੱਸਿਆ ਦਾ ਹੱਲ ਕੀਤਾ ਗਿਆ ਅਤੇ  ਅੱਜ ਸਨਾਤਨ ਹਿੰਦੂ ਧਰਮ ਦੇ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਜਨਮ ਅਸਥਾਨ ਸ਼੍ਰੀ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਲਗਭਗ ਪੂਰਾ ਹੋਣ ਜਾ ਰਿਹਾ ਹੈ, ਜੋ ਉਨ੍ਹਾਂ ਦੀ ਭਾਜਪਾ ਸਰਕਾਰ ਲਈ ਇੱਕ ਵੱਡੀ ਪ੍ਰਾਪਤੀ ਹੋਵੇਗੀ ਅਤੇ ਜੇਕਰ ਉਨ੍ਹਾਂ ਦੀ ਅਗਵਾਈ ਵਿੱਚ ਦੇਸ਼ ਦੀ ਪਾਰਲੀਮੈਂਟ ਵਿੱਚ ਆਲ ਇੰਡੀਆ ਹਿੰਦੂ ਮੰਦਰ ਪ੍ਰਬੰਧਕ ਐਕਟ ਪਾਸ ਹੋ ਜਾਂਦਾ ਹੈ ਤਾਂ ਇਹ ਇਤਿਹਾਸਕ ਅਤੇ ਸਦੀਵੀ ਹਿੰਦੂ ਧਰਮ ਲਈ ਵਰਦਾਨ ਸਾਬਤ ਹੋਵੇਗਾ। ਪਵਨ ਗੁਪਤਾ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਅਜਿਹੀ ਕ੍ਰਾਂਤੀਕਾਰੀ ਤਬਦੀਲੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਸੰਭਵ ਹੈ।  ਦੇਸ਼ ਦੀ ਪਾਰਲੀਮੈਂਟ ਵਿੱਚ ਅਜਿਹਾ ਕਾਨੂੰਨ ਪਾਸ ਹੋਣ ਨਾਲ ਸਨਾਤਨ ਹਿੰਦੂ ਧਰਮ ਨੂੰ ਬਹੁਤ ਬਲ ਮਿਲੇਗਾ ਅਤੇ ਦੇਸ਼ ਦੇ ਮੰਦਰਾਂ ਨੂੰ ਸਨਾਤਨ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ ਨਾਲ ਦੇਸ਼ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਮਿਲੇਗਾ। ਭਾਰਤ ਵਿੱਚ ਇਸ ਕਾਨੂੰਨ ਨਾਲ ਜਦੋਂ ਦੇਸ਼ ਦੇ ਹਿੰਦੂ ਸਮਾਜ ਨੂੰ ਦੇਸ਼ ਦੇ ਮੰਦਰਾਂ ਦਾ ਸੰਚਾਲਨ ਕਰਨ ਦਾ ਅਧਿਕਾਰ ਮਿਲ ਜਾਵੇਗਾ ਤਾਂ ਦੇਸ਼ ਦੇ ਹਿੰਦੂ ਸਮਾਜ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਣ ਦੇ ਨਾਲ-ਨਾਲ ਦੇਸ਼ ਦੇ ਸਾਰੇ ਵਰਗਾਂ ਦੀ ਤਰੱਕੀ ਵੀ ਹੋਵੇਗੀ। ਦੇਸ਼ ਭਰ ਵਿੱਚ ਮੌਜੂਦ ਸਾਰੇ ਦੇਵ ਸਥਾਨਾਂ ਦਾ ਪ੍ਰਬੰਧ ਬਹੁਤ ਸੁੰਦਰ ਅਤੇ ਸ਼ਾਨਦਾਰ ਢੰਗ ਨਾਲ ਹੋਵੇਗਾ। ਅਖੀਰ ਵਿੱਚ, ਪਵਨ ਗੁਪਤਾ ਨੇ ਆਪਣੇ ਪੱਤਰ ਵਿੱਚ ਆਸ ਪ੍ਰਗਟਾਈ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਅਹਿਮ ਮੁੱਦੇ ਵੱਲ ਜ਼ਰੂਰ ਧਿਆਨ ਦੇਣਗੇ। Newsline Express

Related Articles

Leave a Comment