???? ਰਜਿੰਦਰਾ ਝੀਲ ਦਾ ਕੰਮ ਜਲਦ ਸ਼ੁਰੂ ਕਰਵਾਉਣ ਲਈ ਡੀ.ਸੀ ਨੂੰ ਦਿੱਤਾ ਮੰਗ ਪੱਤਰ
???? ਅੰਮ੍ਰਿਤ ਯੋਜਨਾ ਤਹਿਤ ਝੀਲ ਜਲਦ ਹੋਵੇ ਵਿਕਸਤ : ਐਡਵੋਕੇਟ ਪ੍ਰਭਜੀਤਪਾਲ ਸਿੰਘ
???? ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦਾ ਰਾਜਿੰਦਰਾ ਝੀਲ ਦੇ ਪ੍ਰੋਜੈਕਟ ਨੂੰ ਲੈ ਕੇ ਕੀਤੀ ਮਿਹਨਤ ਤੇ ਦਿਲਚਸਪੀ ਲਈ ਧੰਨਵਾਦ
ਪਟਿਆਲਾ, 28 ਜੂਨ – ਰਾਕੇਸ਼ ਸ਼ਰਮਾ / ਨਿਊਜ਼ਲਾਈਨ ਐਕਸਪ੍ਰੈਸ – ਦਹਾਕਿਆਂ ਤੋਂ ਪਟਿਆਲਾ ਦੀ ਮਾਲ ਰੋਡ ਉਪਰ ਸਥਿਤ ਕਿਸੇ ਸਮੇਂ ਸ਼ਹਿਰ ਦਾ ਦਿਲ ਜਾਣੀ ਜਾਂਦੀ ਇਤਿਹਾਸਿਕ ਰਜਿੰਦਰਾ ਝੀਲ ਦੀ ਹਾਲਤ ਸਰਕਾਰਾਂ ਦੀ ਅਣਦੇਖੀ ਕਾਰਨ ਤਰਸਯੋਗ ਬਣੀ ਹੋਈ ਹੈ। ਕੋਈ ਸਮਾਂ ਸੀ, ਜਦੋਂ ਲੋਕ ਇਥੇ ਆ ਕੇ ਸਾਫ਼ ਹਵਾ, ਬੌਟਿੰਗ ਤੇ ਸੈਰ ਆਦਿ ਦਾ ਅਨੰਦ ਮਾਣਦੇ ਸਨ। ਲਗਾਤਾਰ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਰਹੀ ਹੈ ਕਿ ਪਟਿਆਲਾ ਦੀ ਸ਼ਾਨ ਰਜਿੰਦਰਾ ਝੀਲ ਦੀ ਸਾਫ਼ ਸਫਾਈ ਕੀਤੀ ਜਾਵੇ ਅਤੇ ਇਸ ਨੂੰ ਨਵੀਂ ਦਿੱਖ ਦਿੱਤੀ ਜਾਵੇ। ਅੱਜ ਸਮਾਜ ਸੇਵੀ ਸੀਨੀਅਰ ਵਕੀਲ ਪ੍ਰਭਜੀਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਏ.ਡੀ.ਸੀ ਪਟਿਆਲਾ ਸ. ਜਗਜੀਤ ਸਿੰਘ ਰਾਹੀਂ ਡੀ.ਸੀ. ਪਟਿਆਲਾ ਨੂੰ ਰਾਜਿੰਦਰਾ ਝੀਲ ਦੇ ਕੰਮ ਨੂੰ ਜਲਦ ਸ਼ੁਰੂ ਕਰਵਾਉਣ ਲਈ ਮੈਮੋਰੰਡਮ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਬੇਨਤੀ ਕਰਦੇ ਹੋਏ ਕਿਹਾ ਕਿ ਲੰਮੇ ਅਰਸੇ ਬਾਅਦ ਰਾਜਿੰਦਰਾ ਝੀਲ ਦੇ ਨਵੀਨੀਕਰਨ ਨੂੰ ਲੈਕੇ ਲੋਕਾਂ ਵਿੱਚ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਯੋਜਨਾ ਤਹਿਤ ਇਤਿਹਾਸਿਕ ਰਜਿੰਦਰਾ ਝੀਲ ਨੂੰ ਲੈ ਕੇ ਨਵੀਂ ਦਿੱਖ ਦੇਣ ਅਤੇ ਪੰਜ ਸਾਲਾਂ ਦੀ ਸਾਂਭ-ਸੰਭਾਲ ਅਤੇ ਸਾਫ਼ ਸਫ਼ਾਈ ਦੀ ਤਜਵੀਜ਼ ਪਾਸ ਹੋ ਚੁੱਕੀ ਹੈ ਅਤੇ ਰਾਜਿੰਦਰਾ ਝੀਲ ਦਾ ਜਲਦ ਟੈਂਡਰ ਲਗਾ ਕੇ ਕੰਮ ਜਲਦ ਸੁਰੂ ਕਰਕੇ ਜਲਦੀ ਹੀ ਮੁਕੰਮਲ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀ ਦੁਬਾਰਾ ਫਿਰ ਤੋਂ ਇਸ ਖੂਬਸੂਰਤ ਝੀਲ ਦਾ ਆਨੰਦ ਲੈ ਸਕਣ ਤੇ ਸ਼ਹਿਰ ਦਾ ਦਿਲ ਜਾਣੀ ਜਾਂਦੀ ਰਜਿੰਦਰਾ ਝੀਲ ਦੁਬਾਰਾ ਆਪਣੀ ਖੂਬਸੂਰਤੀ ਨਾਲ ਲੋਕਾਂ ਦੇ ਦਿਲਾਂ ਨੂੰ ਤਰੋ-ਤਾਜ਼ਾ ਰੱਖ ਸਕੇ। ਐਡਵੋਕੇਟ ਪ੍ਰਭਜੀਤਪਾਲ ਸਿੰਘ ਅਤੇ ਸਾਥੀਆਂ ਵੱਲੋਂ ਡੀ. ਸੀ. ਪਟਿਆਲਾ ਸਾਕਸ਼ੀ ਸਾਹਨੀ ਵੱਲੋਂ ਇਸ ਪ੍ਰੋਜੈਕਟ ਨੂੰ ਲੈ ਕੇ ਕੀਤੀ ਮਿਹਨਤ ਤੇ ਦਿਲਚਸਪੀ ਲਈ ਧੰਨਵਾਦ ਵੀ ਕੀਤਾ।
Newsline Express