???? ਨਵੇਂ ਸਾਲ ਦੀ ਆਮਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਏ ਅਖੰਡ ਪਾਠ
????ਜਨ ਸਹਾਇਤਾ ਕੇਂਦਰ ਬੂਥ ਮਾਲਕਾਂ ਨੇ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਵਰਤਾਇਆ ਅਤੁੱਟ ਲੰਗਰ
ਪਟਿਆਲਾ – ਗਰੋਵਰ, ਰਜਨੀਸ਼ / ਨਿਊਜ਼ਲਾਈਨ ਐਕਸਪ੍ਰੈਸ –
ਪਟਿਆਲਾ ਦੇ ਮਿੰਨੀ ਸਕੱਤਰੇਤ ਦੇ ਸਾਹਮਣੇ ਲੋਕਾਂ ਦੀ ਸੁਵਿਧਾ ਲਈ ਬਣੇ ਜਨ ਸਹਾਇਤਾ ਕੇਂਦਰ ਦੇ ਬੂਥ ਮਾਲਕਾਂ ਵਲੋਂ ਨਵੇਂ ਸਾਲ ਦੀ ਆਮਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਰਸਮ ਦੌਰਾਨ ਕੀਰਤਨ ਕਰਵਾਏ ਗਏ ਅਤੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਵੱਖ ਵੱਖ ਦਫ਼ਤਰਾਂ ਵਿਚ ਆਪਣੇ ਆਪਣੇ ਕੰਮ ਕਰਾਉਣ ਆਏ ਲੋਕਾਂ ਸਮੇਤ ਵੱਖ ਵੱਖ ਦਫ਼ਤਰਾਂ ਦੇ ਕਰਮਚਾਰੀਆਂ ਨੇ ਵੀ ਇਥੇ ਮੱਥਾ ਟੇਕਿਆ ਅਤੇ ਲੰਗਰ ਪ੍ਰਸ਼ਾਦਿ ਪ੍ਰਾਪਤ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਵਸੀਕਾ ਨਵੀਸ ਐਸੋਸੀਏਸ਼ਨ ਦੇ ਆਗੂ ਤੇ ਸਮਾਜ ਸੇਵੀ ਮੋਹਨ ਸਿੰਘ ਸਮੇਤ ਸੁਰਜੀਤ ਗਰੋਵਰ, ਗੁਰਬਖਸ਼ ਸਿੰਘ, ਕੁਲਤਾਰ ਸਿੰਘ ਸੋਢੀ, ਰਾਕੇਸ਼ ਮਿੱਤਲ, ਹਰਦੀਪ ਸਿੰਘ ਗਰੋਵਰ, ਗੋਪਾਲ, ਗੁਰਬਾਜ ਸਿੰਘ ਹੋਰਾਂ ਨੇ ਦਸਿਆ ਕਿ ਹਨ ਸਹਾਇਤਾ ਕੇਂਦਰ ਦੇ ਬੂਥ ਮਾਲਕਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੀ ਆਮਦ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਖੰਡ ਪਾਠ ਕਰਵਾਏ ਗਏ ਹਨ ਅਤੇ ਇਸ ਦੌਰਾਨ ਕੀਰਤਨ ਕਰਵਾਏ ਗਏ ਅਤੇ ਅਤੁੱਟ ਲੰਗਰ ਵਰਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਥਾ ਹਮੇਸ਼ਾਂ ਤੇ ਹਰ ਸਾਲ ਜਾਰੀ ਰਹੇਗੀ।
*Newsline Express*