newslineexpres

Joe Rogan Podcasts You Must Listen
Home Latest News ???? ਹੜ੍ਹ ਪੀੜ੍ਹਤਾਂ ਲਈ ਫਰਿਸ਼ਤੇ ਬਣ ਕੇ ਆਏ ਡੇਰਾ ਸ਼ਰਧਾਲੂ ; ਪਾਣੀ ’ਚ ਘਿਰੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਲੋੜੀਂਦੀ ਹਰ ਚੀਜ

???? ਹੜ੍ਹ ਪੀੜ੍ਹਤਾਂ ਲਈ ਫਰਿਸ਼ਤੇ ਬਣ ਕੇ ਆਏ ਡੇਰਾ ਸ਼ਰਧਾਲੂ ; ਪਾਣੀ ’ਚ ਘਿਰੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਲੋੜੀਂਦੀ ਹਰ ਚੀਜ

by Newslineexpres@1

???? ਹੜ੍ਹ ਪੀੜ੍ਹਤਾਂ ਲਈ ਫਰਿਸ਼ਤੇ ਬਣ ਕੇ ਆਏ ਡੇਰਾ ਸ਼ਰਧਾਲੂ

???? ਪਾਣੀ ’ਚ ਘਿਰੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਲੋੜੀਂਦੀ ਹਰ ਚੀਜ

???? ਵੱਖ-ਵੱਖ ਟਰਾਲੀਆਂ ਰਾਹੀਂ ਪਿੰਡਾਂ ਵਿੱਚ ਵੰਡੀ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਹਰਾ ਚਾਰਾ

ਪਟਿਆਲਾ, 17 ਜੁਲਾਈ – ਸਰਬਜੀਤ / ਨਿਊਜ਼ਲਾਈਨ ਐਕਸਪ੍ਰੈਸ – ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਰਾਹਤ ਸਮੱਗਰੀ ਵੰਡਣ ਦਾ ਕਾਰਵਾਂ ਲਗਾਤਾਰ ਜਾਰੀ ਹੈ। ਅੱਜ, ਚਾਰ ਦਿਨ ਬਾਅਦ ਵੀ ਇਹ ਸੇਵਾ ਲਗਾਤਾਰ ਜਾਰੀ ਹੈ। ਬਲਾਕ ਪਟਿਆਲਾ ਦੀ ਸਾਧ ਸੰਗਤ ਵੱਲੋਂ ਪਟਿਆਲਾ ਦੇ ਰਾਮਨਗਰ ਅਤੇ ਕਛਵੀ ਆਦਿ ਇਲਾਕਿਆਂ ਦੇ ਪਿੰਡਾਂ ਵਿੱਚ ਵੀ ਇਹ ਰਾਹਤ ਸਮੱਗਰੀ ਵੰਡਣ ਦਾ ਕਾਰਜ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਹਰਮਿੰਦਰ ਨੋਨਾ ਨੇ ਦੱਸਿਆ ਕਿ ਕੱਲ੍ਹ ਬਲਾਕ ਪਟਿਆਲਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਾਧ ਸੰਗਤ ਵੱਲੋਂ ਹਰੀਪੁਰ, ਸਸੀਥੇਹ, ਸਸੀ ਬ੍ਰਾਹਮਣਾ, ਧਰਮਹੇੜੀ, ਨਵਾਂਗਾਂਓ, ਸੱਸਾ ਆਦਿ ਪਿੰਡਾਂ ਵਿੱਚ ਦੋ ਟਰਾਲੀਆਂ ਭਰ ਕੇ ਹਰਾ ਚਾਰਾ, ਲੰਗਰ, ਪਾਣੀ, ਦੁੱਧ, ਬਿਸਕੁੱਟ ਅਤੇ ਹੋਰ ਰੋਜਾਨਾ ਘਰੇਲੂ ਵਸਤੂਆਂ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹਨਾਂ ਪਿੰਡਾਂ ਵਿੱਚ ਜ਼ਿੰਦਗੀ ਅਜੇ ਵੀ ਪਟੜੀ ਤੋਂ ਲੱਥੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀ ਸਾਧ ਸੰਗਤ ਵੱਲੋਂ ਇਹ ਸੇਵਾ ਕਾਰਜ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ ਅਤੇ ਜਦੋਂ ਤੱਕ ਇਹ ਹੜ੍ਹ ਪ੍ਰਭਾਵਿਤ ਪਿੰਡ ਪੂਰੀ ਤਰ੍ਹਾਂ ਨਾਲ ਖਤਰੇ ਤੋਂ ਬਾਹਰ ਨਹੀਂ ਹੋ ਜਾਂਦੇ ਅਤੇ ਇਨ੍ਹਾਂ ਵਿੱਚੋਂ ਪਾਣੀ ਪੁੂਰੀ ਤਰ੍ਹਾਂ ਨਾਲ ਨਿਕਲ ਨਹੀਂ ਜਾਂਦਾ, ਸਾਡਾ ਰਾਹਤ ਸਮੱਗਰੀ ਵੰਡਣ ਦਾ ਕਾਰਜ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗਾ।
ਇਸ ਤੋਂ ਇਲਾਵਾ ਹਲਕਾ ਸ਼ੁਤਰਾਣਾ ਦੇ ਦਰਜ਼ਨਾਂ ਪਿੰਡਾਂ ’ਚ ਸੇਵਾਦਾਰਾਂ ਵੱਲੋਂ ਪੁੱਜ ਕੇ ਰਾਹਤ ਸਮੱਗਰੀ ਵੰਡੀ ਗਈ।
ਘੱਗਰ ’ਚ ਪਏ ਪਾੜ ਕਾਰਨ ਹਲਕਾ ਸੁਤਰਾਣਾ ਦੇ ਦਰਜ਼ਨਾਂ ਪਿੰਡਾਂ ’ਚ ਪਾਣੀ ਹੀ ਪਾਣੀ ਭਰ ਗਿਆ। ਲੋਕਾਂ ਵੱਲੋਂ ਆਪਣੀ ਜਾਨ-ਮਾਲ ਦੀ ਰਾਖੀ ਕੀਤੀ ਜਾ ਰਹੀ ਹੈ। ਇਸ ਦੌਰਾਨ ਆਫਤ ’ਚ ਫਸੇ ਲੋਕਾਂ ਲਈ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪੀੜ੍ਹਤਾਂ ਲਈ ਫਰਿਸ਼ਤੇ ਬਣ ਕੇ ਉਨ੍ਹਾਂ ਦੇ ਘਰਾਂ ਤੱਕ ਪੁੱਜ ਰਹੇ ਹਨ। ਸੇਵਾਦਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਲੰਗਰ, ਪੀਣ ਵਾਲਾ ਪਾਣੀ, ਮੈਡੀਕਲ ਸਹੂਲਤਾਂ, ਸੁੱਕਾ ਰਾਸ਼ਨ ਅਤੇ ਤਰਪਾਲਾਂ ਆਦਿ ਵੰਡੀਆਂ ਜਾ ਰਹੀਆਂ ਹਨ। ਇਹੋ ਨਹੀਂ, ਸੇਵਾਦਾਰਾਂ ਵੱਲੋਂ ਰਾਹਤ ਸਮੱਗਰੀ ਦੇ ਨਾਲ-ਨਾਲ ਪਾਣੀ ’ਚ ਡੁੱਬ ਰਹੇ ਪਸ਼ੂਆਂ ਅਤੇ ਮਨੁੱਖੀ ਜ਼ਿੰਦਾਂ ਨੂੰ ਵੀ ਆਪਣੀ ਜਾਨ ਜੋਖਮ ’ਚ ਪਾ ਕੇ ਬਚਾਇਆ ਜਾ ਰਿਹਾ ਹੈ। ਸੇਵਾਦਾਰਾਂ ਦੇ ਇਸ ਜਜ਼ਬੇ ਦੀ ਚਹੁੰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਸੇਵਾਦਾਰਾਂ ਦੀ ਸੇਵਾ ਭਾਵਨਾ ਤੇ ਅਨੁਸ਼ਾਸ਼ਨ ਨੂੰ ਦੇਖਦਿਆਂ ਪਟਵਾਰੀ ਜਸਕਰਨ ਸਿੰਘ ਨੇ ਕਿਹਾ ਕਿ ਡੇਰੇ ਵਾਲੇ ਇਹ ਸੇਵਾਦਾਰ ਹਰ ਘਰ ਤੱਕ ਪੁੱਜ ਕੇ ਇਸ ਤਰ੍ਹਾਂ ਮੱਦਦ ਕਰ ਰਹੇ ਹਨ, ਜਿਵੇਂ ਹੜ੍ਹਾਂ ’ਚ ਘਿਰਿਆ ਪਰਿਵਾਰ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਆਪਣਾ ਹੀ ਹੋਵੇ। ਉਨ੍ਹਾਂ ਕਿਹਾ ਕਿ ਆਫਤ ਦੀ ਇਸ ਘੜੀ ’ਚ ਸਭ ਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਡੇਰਾ ਸ਼ਰਧਾਲੂਆਂ ਵੱਲੋਂ ਕੀਤੀ ਜਾ ਰਹੀ ਇਹ ਸੇਵਾ ਸ਼ਲਾਘਾਯੋਗ ਹੈ।
ਇਸ ਮੌਕੇ ਅਮਰੀਕ ਸਿੰਘ, ਜਗਦੀਸ ਸਿੰਘ, ਜਸਵਿੰਦਰ ਜੱਸੀ, ਜਰਨੈਲ ਸਿੰਘ, ਸੁਰਿੰਦਰ ਬੀਬੀਪੁਰ, ਕੁਲਦੀਪ ਨਾਭਾ, ਸੁਖਚੈਨ ਸਨੌਰ, ਸਰਬਜੀਤ ਹੈਪੀ, ਅਵਤਾਰ ਸਨੌਰ, ਰਿਟਾਇਰਡ ਐਕਸੀਅਨ ਓਮ ਪ੍ਰਕਾਸ, 85 ਮੈਂਬਰ ਭੈਣ ਪ੍ਰੇਮ ਲਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹ ਸਤਿਨਾਮ ਜੀ ਗ੍ਰੀਨ ਐਸ ਵੈਨਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਰ ਸੀ।
Newsline Express

Related Articles

Leave a Comment