newslineexpres

Home Latest News ???? ਇਨਸਾਫ਼ ਨਾ ਮਿਲਣ ਦੇ ਰੋਸ ਵੱਜੋਂ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਹੀ ਵਰਕਰ ਐਮ.ਐਲ.ਏ. ਦਾ ਫੂਕਣਗੇ ਪੁਤਲਾ

???? ਇਨਸਾਫ਼ ਨਾ ਮਿਲਣ ਦੇ ਰੋਸ ਵੱਜੋਂ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਹੀ ਵਰਕਰ ਐਮ.ਐਲ.ਏ. ਦਾ ਫੂਕਣਗੇ ਪੁਤਲਾ

by Newslineexpres@1

???? ਇਨਸਾਫ਼ ਨਾ ਮਿਲਣ ਦੇ ਰੋਸ ਵੱਜੋਂ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਹੀ ਵਰਕਰ ਐਮ.ਐਲ.ਏ. ਦਾ ਫੂਕਣਗੇ ਪੁਤਲਾ

???? ਹਲਕਾ ਵਿਧਾਇਕ ਦੇ ਘਰ ਦੇ ਬਾਹਰ ਲੱਗੇਗਾ ਇਨਸਾਫ਼ ਲਈ ਪੱਕਾ ਮੋਰਚਾ

ਪਟਿਆਲਾ, 29 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਬੀਤੇ ਦਿਨੀਂ 17 ਜੁਲਾਈ ਨੂੰ 50/60 ਗੁੰਡਿਆਂ ਵਲੋਂ ਰਸੂਲਪੁਰ ਜੋੜਾ ਵਿਖੇ ਬੰਦੂਕਾਂ, ਪਸਤੋਲਾਂ, ਗੰਡਾਸਿਆਂ, ਤਲਵਾਰਾਂ ਆਦਿ ਸਮੇਤ ਗੁੰਡਾਗਰਦੀ ਦਾ ਨੰਗਾ ਨਾਚ ਪੁਲਿਸ ਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਅਤੇ ਕਈ ਹੋਰ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਅਤੇ ਘਰਾਂ ਦੀ ਭੰਨ ਤੋੜ ਕੀਤੀ ਗਈ। ਇਸ ਮਾਮਲੇ ਵਿਚ ਕਾਫ਼ੀ ਜਦੋ ਜਹਿਦ ਤੋਂ ਬਾਅਦ ਪੁਲਿਸ ਵੱਲੋਂ ਪਰਚਾ ਤਾਂ ਦਰਜ਼ ਕਰ ਲਿਆ ਗਿਆ, ਪਰ ਸਾਰੇ ਦੋਸ਼ੀਆਂ ਦੀਆਂ ਗਿਰਫਤਾਰੀਆਂ ਨਹੀਂ ਕੀਤੀਆਂ ਗਈਆਂ। ਉਲਟਾ, ਪੀੜ੍ਹਤ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੂੰ ਸਮਝੋਤੇ ਲਈ ਧਮਕਾਉਨ ਤੇ ਦਬਾਉਣ ਦੇ ਦੋਸ਼ ਲਗਾਏ ਗਏ। ਦੋਸ਼ ਲਗਾਇਆ ਗਿਆ ਕਿ ਪਿੰਡ ਵਿਖੇ ਹਮਲਾ ਕਰਨ ਵਾਲੇ ਉਕਤ ਗੁੰਡੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੇ ਸਨ ਅਤੇ ਵਿਧਾਇਕ ਦੇ ਦਬਾਅ ਹੇਠ ਹੀ ਪੁਲਿਸ ਵੱਲੋਂ ਦੋਸ਼ੀਆਂ ਦੀ ਗਿਰਫਤਾਰੀ ਨਹੀਂ ਕੀਤੀ ਗਈ। ਇਸ ਧੱਕੇ ਸੰਬੰਧੀ ਅੱਜ 29 ਜੁਲਾਈ ਨੂੰ ਪਿੰਡ ਰਸੂਲਪੁਰ ਜੋੜਾਂ ਦੇ ਗੁਰਦੁਆਰਾ ਸਾਹਿਬ ਵਿਖੇ ਸੱਭਾ ਦਾ ਇੱਕਠ ਕੀਤਾ ਗਿਆ। ਇਸ ਮੌਕੇ ‘ਤੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੀ ਸਭਾ ਵਿੱਚ ਪਹੁੰਚੇ। ਇਸੇ ਦੌਰਾਨ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵਕ ਤੇ ਕਿਸਾਨ ਆਗੂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਵੀ ਆਪਣੇ ਸਾਥੀਆਂ ਦੇ ਨਾਲ ਪਹੁੰਚੇ।
ਇਸ ਇੱਕਠ ਦੌਰਾਨ ਕਾਫੀ ਦੇਰ ਚੱਲੀ ਗੱਲਬਾਤ ਅਤੇ ਵਿਚਾਰ ਵਟਾਂਦਰਾ ਹੋਣ ਤੋਂ ਬਾਅਦ ਸਭਾ ਵਿਚ ਚੁਣੀ ਗਈ 11 ਮੈਂਬਰੀ ਕਮੇਟੀ ਨੇ ਸਰਬ ਸੰਮਤੀ ਨਾਲ ਇਹ ਮਤਾ ਪਾਇਆ ਕਿ ਅਗਾਮੀ ਮੰਗਲਵਾਰ, ਮਿਤੀ 1-8-2023 ਤੱਕ ਬਾਕੀ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਨਾ ਕੀਤਾ ਗਿਆ ਅਤੇ ਵਿਧਾਇਕ ਗੁਰਲਾਲ ਘਨੌਰ ਦੇ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ 2 ਅਗਸਤ, ਦਿਨ ਬੁੱਧਵਾਰ ਨੂੰ ਸਮੂਹ ਇਲਾਕਾ ਨਿਵਾਸੀ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਐਮ.ਐਲ.ਏ ਦੀ ਕੋਠੀ ਅੱਗੇ ਪੱਕਾ ਰੋਸ਼ ਪ੍ਰਦਰਸਨ ਸ਼ੁਰੁ ਕੀਤਾ ਜਾਵੇਗਾ।
ਇਸ ਮੌਕੇ ਐਮ.ਐਲ.ਏ ਹਰਮੀਤ ਸਿੰਘ ਪਠਾਣਮਾਜਰਾ ਨੇ ਇਲਾਕੇ ਦੀ ਸੰਗਤ ਨੂੰ ਭਰੋਸਾ ਦਿਵਾਇਆ ਕਿ ਉਹ ਪੀੜਤ ਧਿਰ ਦੇ ਨਾਲ ਹਨ ਅਤੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਕਰਨਗੇ ਤਾਂ ਜੋ ਪੁਲਿਸ ਪ੍ਰਸ਼ਾਸਨ ਜਲਦ ਤੋਂ ਜਲਦ ਗਿਰਫ਼ਤਾਰੀਆਂ ਕਰਨ। Newsline Express

Related Articles

Leave a Comment