ਦੇਵੀਗੜ/ ਸਨੌਰ/ 7 ਜੁਲਾਈ – (ਇਕਬਾਲ ਸਿੰਘ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ): ਕੁਲਵੰਤ ਸਿੰਘ ਪੁਤਰ ਤਿਰਲੋਕ ਸਿੰਘ ਪਿੰਡ ਹਾਜ਼ੀਪੂਰ ਨੇ ਦਸਿਆ ਕਿ ਉਹਨਾਂ ਦੀ ਲੜਕੀ ਆਈਲੈਟਸ ਕਰਕੇ ਆਪਣੀ ਪੜਾਈ ਕਰ ਰਹੀ ਹੈ ਅਤੇ ਉਸਦੀਆਂ ਤਿੰਨ ਸਹੇਲਿਆਂ ਜਿਨਾਂ ਨੂੰ ਬਾਹਰ ਭੇਜਣ ਲਈ ਕੁਝ ਵਿਅਕਤੀਆਂ ਨਾਲ ਮਿਲਵਾਇਆ ਗਿਆ ਸੀ ਜੋ ਕਿ ਦਿੱਲੀ ਦੇ ਰਹਿਣ ਵਾਲੇ ਹਨ। ਇਹਨਾਂ ਦੋਹਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਜੁਲਕਾ ਦੇ ਐਸ.ਐਚ.ਓ ਨੇ ਕੁਲਵੰਤ ਸਿੰਘ ਦੀ ਸ਼ਿਕਾਇਤ ਉਤੇ FRI ਨੰ: 126, ਮਿਤੀ 5/7/21 ਦੇ ਤਹਿਤ ਮਾਮਲਾ ਦਰਜਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਕਿ ਬਾਹਰ ਭੇਜਣ ਦੇ ਨਾਂ ਤੇ 64 ਲੱਖ ਦੀ ਠਗੀ ਮਾਰੀ ਗਈ ਹੈ। ਝੂਠ ਬੋਲ ਕੇ ਲੜਕੀਆਂ ਨੂੰ ਬਾਹਰ ਭੇਜਣ ਦਾ ਝਾਂਸਾ ਦੇ ਕੇ ਇਹਨਾਂ ਤੋਂ ਪੈਸੀਆਂ ਦੀ ਠਗੀ ਮਾਰੀ ਗਈ ਹੈ।