???? ਸ਼ਰਧਾ ਤੇ ਧੂਮਧਾਮ ਨਾਲ ਸ਼ੁਰੂ ਹੋਇਆ ਸ਼੍ਰੀ ਗਣੇਸ਼ ਮਹਾਂਉਤਸਵ
ਪਟਿਆਲਾ / ਰਾਜ ਕੁਮਾਰ / ਨਿਊਜ਼ਲਾਈਨ ਐਕਸਪ੍ਰੈਸ – ਭਗਵਾਨ ਸ੍ਰੀ ਗਣੇਸ਼ ਮਹਾਂਉਤਸਵ ਭਾਰਤ ਭਰ ਵਿੱਚ ਬੜੀ ਸ਼ਰਧਾ, ਉਤਸਾਹ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਲੋਕ ਆਪਣੇ ਘਰਾਂ ਵਿੱਚ ਸਜ਼ਾ ਕੇ ਪੂਜਾ ਪਾਠ ਕਰਦੇ ਹਨ ਜਦਕਿ ਕਈ ਸ਼ਰਧਾਲੂ ਇੱਕਠੇ ਹੋ ਕੇ ਕਿਸੇ ਖੁੱਲ੍ਹੀਆਂ ਥਾਂਵਾਂ ਵਿਖੇ ਪੰਡਾਲ ਸਜ਼ਾ ਕੇ ਭਗਵਾਨ ਸ੍ਰੀ ਗਣੇਸ਼ ਜੀ ਦੀਆਂ ਵੱਡੀਆਂ ਮੂਰਤੀਆਂ ਸਜ਼ਾ ਕੇ ਹਰ ਰੋਜ਼ ਪੂਜਾ ਤੇ ਸੰਕਿਰਤਨਾਂ ਦਾ ਆਯੋਜਨ ਕਰਕੇ ਇਹ ਮਹਾਂਉਤਸਵ ਮਨੁੰਦੇ ਹਨ ਅਤੇ ਕੁਝ ਦਿਨਾਂ ਬਾਦ ਉਨ੍ਹਾਂ ਮੂਰਤੀਆਂ ਨੂੰ ਜਲ ਪ੍ਰਵਾਹ ਕਰਕੇ ਵਿਸਰਜ਼ਨ ਕਰਦੇ ਹਨ।
ਇਸੇ ਤਰ੍ਹਾਂ ਪਟਿਆਲਾ ਸ਼ਹਿਰ ਵਿਚ ਵੀ ਲੋਕ ਆਪਣੇ ਘਰਾਂ ਤੇ ਹੋਰ ਚੋਣਾਂ ਵਿਚ ਕਈ ਥਾਂਵਾਂ ਵਿਖੇ ਇਹ ਮਹਾਂਉਤਸਵ ਮਨਾ ਰਹੇ ਹਨ ਜਿਸਦੀ ਸ਼ੁਰੂਆਤ ਅੱਜ ਹੋ ਗਈ ਹੈ।
ਸਥਾਨਕ ਤੋਪ ਖਾਨਾ ਮੌੜ ਪਟਿਆਲਾ ਵਿਖੇ ਵੀ ਹਰ ਸਾਲ ਇਹ ਉਤਸਵ ਬੜੇ ਉਤਸਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਅਜਿਹਾ ਹੀ ਹੀ ਰਿਹਾ ਹੈ ਜਿਥੇ ਅੱਜ ਬਹੁਤ ਧੂਮਧਾਮ ਨਾਲ ਭਗਵਾਨ ਸ੍ਰੀ ਗਣੇਸ਼ ਜੀ ਦੀਆਂ ਖੂਬਸੂਰਤ ਮੂਰਤੀਆਂ ਸਜਾਈਆਂ ਗਈਆਂ ਹਨ ਜਿਨ੍ਹਾਂ ਨੂੰ ਦੇਖਣ ਲਈ ਸ਼ਰਧਾਲੂ ਦੂਰੋਂ ਦੂਰੋਂ ਪਹੁੰਚ ਰਹੇ ਸਨ। ਇਸ ਮੌਕੇ ਆਯੋਜਕਾਂ ਵੱਲੋਂ ਲੰਗਰ ਦੀ ਵਿਵਸਥਾ ਵੀ ਕੀਤੀ ਗਈ। ਦੱਸਿਆ ਗਿਆ ਹੈ ਕਿ ਇਸ ਥਾਂ ਵਿਖੇ ਇਹ ਉਤਸਵ 28 ਸਤੰਬਰ ਤੱਕ ਚੱਲੇਗਾ ਅਤੇ ਉਸੇ ਦਿਨ ਮੂਰਤੀ ਵਿਸਰਜਨ ਦੇ ਨਾਲ ਇਸਦੀ ਸਮਾਪਤੀ ਹੋਵੇਗੀ।
Newsline Express