???? ਭਾਰਤ ਨੇ ਇੱਕ ਮੈਚ ਪਹਿਲਾਂ ਹੀ ਜਿੱਤ ਲਈ ਸੀਰੀਜ਼
???? ਭਾਰਤ ਨੇ ਆਸਟਰੇਲੀਆ ਤੋਂ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ 2 ਮੈਚ ਜਿੱਤ ਕੇ ਕਬਜ਼ੇ ਵਿੱਚ ਕਰ ਲਈ ਸੀਰੀਜ਼
???? ਤੀਸਰਾ ਮੈਚ ਬੁੱਧਵਾਰ ਨੂੰ
???? ਆਸਟ੍ਰੇਲੀਆ ਦਰਮਿਆਨ ਦੂਸਰੇ ਇੱਕ ਦਿਨਾ ਮੈਚ ਵਿੱਚ ਭਾਰਤ ਨੇ ਕੀਤੀ ਜ਼ਬਰਦਸਤ ਤੇ ਇਤਿਹਾਸਕ ਬੱਲੇਬਾਜ਼ੀ
ਇੰਦੌਰ / ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਆਸਟ੍ਰੇਲੀਆ ਦਰਮਿਆਨ 3 ਮੈਚਾਂ ਦੀ ਸੀਰੀਜ਼ ਦੇ ਦੁੱਜੇ ਮੈਚ ਵਿੱਚ ਵੀ ਜਿੱਤ ਪ੍ਰਾਪਤ ਕਰਕੇ ਸੀਰੀਜ਼ ਜਿੱਤ ਲਈ ਹੈ।
ਇੰਦੌਰ ਵਿਖੇ ਅੱਜ ਖੇਡੇ ਗਏ ਰਹੇ ਦੂਸਰੇ ਵਨ ਡੇਅ ਕ੍ਰਿਕੇਟ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੇਂਦਬਾਜ਼ਾਂ ਦੇ ਛੱਕੇ ਛੁੜਾਉਂਦਿਆਂ 50 ਓਵਰਾਂ ਵਿੱਚ 5 ਵਿਕਟ ਉਤੇ 399 ਰਨ ਬਣਾ ਕੇ ਆਸਟ੍ਰੇਲੀਆ ਨੂੰ ਜਿੱਤ ਲਈ 400 ਦੌੜਾਂ ਦਾ ਟੀਚਾ ਦੇ ਦਿੱਤਾ ਹੈ।
ਸ਼ੁਭਮਨ ਗਿੱਲ 104, ਇਸ਼ਾਨ ਕਿਸ਼ਨ 105, ਕੇ ਐਲ ਰਾਹੁਲ ਨੇ 52 ਦੌੜਾਂ ਬਣਾਈਆਂ, ਜਦਕਿ ਤੂਫ਼ਾਨੀ ਬੱਲੇਬਾਜ਼ ਸੂਰਯਾ ਕੁਮਾਰ ਯਾਦਵ ਨੇ 37 ਗੇਂਦਾਂ ਵਿੱਚ 72 ਰਨ ਬਣਾ ਕੇ ਦਰਸ਼ਕਾਂ ਦੇ ਦਿਲ ਜਿੱਤ ਲਏ।
ਜਿੱਤ ਲਈ ਦੌੜਾਂ ਦੇ ਵੱਡੇ ਟਾਰਗੇਟ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਦੀ ਬੱਲੇਬਾਜ਼ੀ ਭਾਰਤੀ ਗੇਂਦਬਾਜ਼ਾਂ ਅੱਗੇ ਘੁਟਨੇ ਟੇਕ ਗਈ। ਉਸਦੀ ਪੂਰੀ ਟੀਮ 217 ਰਨ ਬਣਾ ਕੇ ਆਊਟ ਗਈ।
ਦੱਸ ਦੇਈਏ ਕਿ ਆਸਟ੍ਰੇਲੀਆ ਦੀ ਬੱਲੇਬਾਜ਼ੀ ਦੇ 12 ਓਵਰਾਂ ਬਾਦ ਹੀ ਬਾਰਿਸ਼ ਸ਼ੁਰੂ ਹੋਣ ਕਾਰਨ ਮੈਚ ਰੋਕਣਾ ਪੈ ਗਿਆ। ਬਾਰਿਸ਼ ਰੁਕਣ ਤੋਂ ਬਾਅਦ ਓਵਰ ਘਟਾਉਣੇ ਪੈ ਜਾਣ ਕਾਰਨ ਆਸਟ੍ਰੇਲੀਆ ਨੂੰ 33 ਓਵਰਾਂ ਵਿਚ 317 ਦੌੜਾਂ ਬਣਾਉਣ ਦਾ ਟਾਰਗੇਟ ਦਿੱਤਾ ਗਿਆ, ਪ੍ਰੰਤੂ ਭਾਰਤੀ ਖਿਡਾਰੀਆਂ ਨੇ ਆਸਟਰੇਲੀਆ ਕ੍ਰਿਕੇਟ ਟੀਮ ਨੂੰ 217 ਰਨ ਉਤੇ ਹੀ ਆਲ ਆਊਟ ਕਰਕੇ ਸੀਰੀਜ਼ ਉਤੇ ਕਬਜ਼ਾ ਕਰ ਲਿਆ। ਅੱਜ ਦੇ ਮੈਚ ਵਿੱਚ ਮੋਹੰਮਦ ਸ਼ੰਮੀ ਨੇ ਇਕ ਵਿਕਟ ਲਈ, ਪੀ ਕ੍ਰਿਸ਼ਨ ਨੇ 2 ਖਿਡਾਰੀਆਂ ਨੂੰ ਆਊਟ ਕੀਤਾ ਜਦਕਿ ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਨੇ ਤਿੰਨ ਤਿੰਨ ਵਿਕਟਾਂ ਲੈਣ ਵਿੱਚ ਸਫਲਤਾ ਹਾਸਿਲ ਕੀਤੀ ਅਤੇ ਆਸਟ੍ਰੇਲੀਆ ਦਾ ਇਕ ਖਿਡਾਰੀ ਨੂੰ ਰਨ ਆਊਟ ਕੀਤਾ।
ਇਸ ਸੀਰੀਜ਼ ਦਾ ਤੀਜਾ ਮੈਚ 27 ਸਤੰਬਰ, ਬੁੱਧਵਾਰ, ਨੂੰ ਰਾਜਕੋਟ ਵਿਖੇ ਖੇਡਿਆ ਜਾਣਾ ਹੈ।
Newsline Express