ਨਵੀਂ ਦਿੱਲੀ, 10 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਮੱਧ ਪ੍ਰਦੇਸ਼ ‘ਚ 17 ਨਵੰਬਰ ਨੂੰ, ਰਾਜਸਥਾਨ 23 ਨਵੰਬਰ, ਛੱਤੀਸਗੜ੍ਹ ‘ਚ 7 ਨਵੰਬਰ ਤੇ 17 ਨਵਬੰਰ ਨੂੰ ਦੋ ਪੜ੍ਹਾਵਾਂ ‘ਚ, ਮਿਜ਼ੋਰਮ ‘ਚ 7 ਨਵੰਬਰ ਅਤੇ ਤੇਲੰਗਾਨਾ ‘ਚ 30 ਨਵੰਬਰ ਨੂੰ ਵੋਟਾਂ ਪੈਣਗੀਆਂ। ਨਤੀਜਾ 3 ਦਸੰਬਰ ਨੂੰ ਆਵੇਗਾ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ 5 ਰਾਜਾਂ ਦੇ 16.14 ਕਰੋੜ ਵੋਟਰ ਆਪਣੀ ਵੋਟ ਪਾਉਣਗੇ। 5 ਰਾਜਾਂ ਦੀਆਂ 679 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣਗੀਆਂ। ਸਾਰੀਆਂ ਸਿਆਸੀ ਪਾਰਟੀਆਂ ਤੋਂ ਸੁਝਾਅ ਲਏ ਗਏ।
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ 17 ਅਕਤੂਬਰ ਤੋਂ 30 ਨਵੰਬਰ ਤਕ ਪੂਰੇ ਦੇਸ਼ ਵਿੱਚ ਜੇਕਰ ਕੋਈ ਵੋਟਰ ਸੂਚੀ ‘ਚ ਕੋਈ ਬਦਲਾਅ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਮਿਜ਼ੋਰਮ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਵਿੱਚ 8.2 ਕਰੋੜ ਪੁਰਸ਼ ਵੋਟਰ, 7.8 ਕਰੋੜ ਮਹਿਲਾ ਵੋਟਰ ਅਤੇ 60.2 ਲੱਖ ਪਹਿਲੀ ਵਾਰ ਵੋਟਰ ਹੋਣਗੇ।
ਵਿਧਾਨ ਸਭਾ ਚੋਣਾਂ 2023
ਰਾਜ ਵਿਧਾਨ ਸਭਾ ਸੀਟ
ਮੱਧ ਪ੍ਰਦੇਸ਼- 203
ਛੱਤੀਸਗੜ੍ਹ- 90
ਰਾਜਸਥਾਨ- 200
ਤੇਲੰਗਾਨਾ- 119
ਮਿਜ਼ੋਰਮ- 40
ਚੋਣ ਕਮਿਸ਼ਨਰ ਨੇ ਅਬਜ਼ਰਵਰਾਂ ਨਾਲ ਕੀਤੀ ਮੀਟਿੰਗ
ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਨਾਲ ਅਬਜ਼ਰਵਰਾਂ ਦੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਤੈਅ ਕਰਨਾ ਹੋਵੇਗਾ ਕਿ ਚੋਣਾਂ ‘ਚ ਕੋਈ ਵੀ ਪੈਸੇ ਦੀ ਤਾਕਤ ਅਤੇ ਬਾਹੂਬਲੀ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਨਾ ਕਰਸ ਕੇ। ਮਾਡਲ ਕੋਡ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਗਿਆ ਹੈ। ਚੋਣਾਂ ਪੂਰੀ ਤਰ੍ਹਾਂ ਹਿੰਸਾ ਰਹਿਤ ਹੋਣੀਆਂ ਚਾਹੀਦੀਆਂ ਹਨ।
previous post