????ਪਟਿਆਲਾ ਪੁਲਿਸ ਨੇ ਮਹਿਜ਼ ਕੁਝ ਘੰਟਿਆ ਦੌਰਾਨ ਸੁਲਝਾਇਆ ਕਤਲ ਕੇਸ ; ਦੋਸ਼ੀ ਗ੍ਰਿਫਤਾਰ
???? ਲੜਕੀ ਨਾਲ ਛੇੜਛਾੜ ਦਾ ਨਿਕਲਿਆ ਮਾਮਲਾ
ਪਟਿਆਲਾ / ਰਾਜਵੰਤ, ਸੁਰਜੀਤ ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਪੁਲਿਸ ਦੇ ਸਨੌਰ ਪੁਲਿਸ ਥਾਣੇ ਨੂੰ ਉਸ ਵੇਲੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਜਿਲ੍ਹਾ ਪੁਲਿਸ ਪਟਿਆਲਾ ਵੱਲੋਂ ਪ੍ਰਵਾਸੀ ਮਜਦੂਰ ਦੇ ਅਣਸੁਲਝੇ ਕਤਲ ਨੂੰ ਮਹਿਜ ਕੁੱਝ ਘੰਟਿਆਂ ਵਿਚ ਹੀ ਸੁਲਝਾ ਲਿਆ ਗਿਆ।
ਐਸ ਪੀ ਸਿਟੀ ਪਟਿਆਲਾ ਸਰਫ਼ਰਾਜ਼ ਆਲਮ ਨੇ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਕੇਸ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਬੀਤੀ 14 ਅਕਤੂਬਰ ਨੂੰ ਇੱਕ ਇਤਲਾਹ ਵੱਲੋਂ ਗੁਰਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਬੋਲੜ ਕਲਾ ਤੋਂ ਇੱਕ ਸੂਚਨਾ ਮਿਲੀ ਸੀ ਕਿ ਉਸਦੇ ਖੇਤ ਵਿੱਚ ਇੱਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ ਜਿਸ ਪਰ ਐਸ.ਆਈ. ਸਾਹਿਬ ਸਿੰਘ ਮੁੱਖ ਅਫਸਰ ਥਾਣਾ ਸਨੋਰ ਸਮੇਤ ਪੁਲਿਸ ਪਾਰਟੀ ਦੇ ਮੋਕਾ ਪਰ ਪੁੱਜੇ ਜਿੱਥੇ ਇੱਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ ਜਿਸਨੂੰ ਹਥਿਆਰਾਂ ਨਾਲ ਸੱਟਾਂ ਮਾਰ ਕੇ ਕਤਲ ਕੀਤਾ ਹੋਇਆ ਸੀ। ਗੁਰਦੀਪ ਸਿੰਘ ਦੇ ਦੱਸਣ ਮੁਤਾਬਿਕ ਇਹ ਲਾਸ਼ ਨਰੇਸ਼ ਸਾਹਨੀ ਪੁੱਤਰ ਅੰਡੂਰ ਸਾਹਨੀ ਵਾਸੀ ਪਿਤੋਜੀਆ ਜਿਲਾ ਮੁਜੱਫਰਪੁਰ ਬਿਹਾਰ ਦੀ ਹੈ ਜਿਸ ਪਰ ਗੁਰਦੀਪ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 4 ਮਿਤੀ 14.10.2023 ਅਧ. 302, 34 ਆਈ.ਪੀ.ਸੀ. ਥਾਣਾ ਸਨੋਰ ਬਰਖਿਲਾਫ ਨਾ ਮਾਲੂਮ ਵਿਅਕਤੀ/ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਐਸ.ਆਈ. ਸਾਹਿਬ ਸਿੰਘ ਮੁੱਖ ਅਫਸਰ ਥਾਣਾ ਸਨੌਰ ਨੇ ਸਮੇਤ ਪੁਲਿਸ ਪਾਰਟੀ, ਸੀ.ਆਈ.ਏ. ਸਟਾਫ ਪਟਿਆਲਾ ਦੀ ਟੀਮ ਤੇ ਫਰਾਂਸਿਕ ਸਾਇੰਸ ਟੀਮ ਦੀ ਮਦਦ ਨਾਲ ਤਕਨੀਕੀ ਤੇ ਵਿਗਿਆਨਿਕ ਤੱਥਾਂ ਦੇ ਆਧਾਰ ‘ਤੇ ਡੂੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਇਸ ਪ੍ਰਵਾਸੀ ਮਜਦੂਰ ਦੇ ਅਣਸੁਲਝੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਮਹਿਜ ਕੁੱਝ ਘੰਟਿਆਂ ਵਿੱਚ ਸੁਲਝਾ ਲਿਆ ਤੇ ਦੋਸੀ ਖੂਬਲਾਲ ਸਾਹਨੀ ਪੁੱਤਰ ਕੈਲਾਸ਼ ਸਾਹਨੀ ਵਾਸੀ ਕਮਲਪੁਰਾ ਜਿਲਾ ਮਜੱਫਰਪੁਰ ਬਿਹਾਰ ਹਾਲ ਵਾਸੀ ਮੋਟਰ ਗੋਰੇ ਲਾਲ ਵਾਸੀ ਬੋਲੜ ਕਲਾ ਨੂੰ ਨਾਮਜਦ ਕਰਨ ਉਪਰੰਤ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਖੂਬਲਾਲ ਸਾਹਨੀ ਉਕਤ ਦਾ ਕਰੀਬ ਇੱਕ ਮਹੀਨਾ ਪਹਿਲਾ ਆਪਣੇ ਪਰਿਵਾਰ ਨਾਲ ਲੜਾਈ ਝਗੜਾ ਹੋ ਗਿਆ ਸੀ ਜਿਸ ਕਾਰਨ ਦੋਸ਼ੀ ਖ਼ੂਬਲਾਲ ਸਾਹਨੀ ਦਾ ਪਰਿਵਾਰ ਨਰੇਸ਼ ਸਾਹਨੀ ਪੁੱਤਰ ਅੰਡੂਰ ਸਾਹਨੀ ਵਾਸੀ ਪਿਤੋਜੀਆ ਜਿਲ੍ਹਾ ਮਜੱਫਰਪੁਰ ਬਿਹਾਰ ਜੋ ਕਿ ਰਜਿੰਦਰ ਸਿੰਘ ਵਾਸੀ ਬੋਲੜ ਕਲਾ ਦੀ ਮੋਟਰ ਪਰ ਨਜਦੀਕ ਹੀ ਰਹਿੰਦਾ ਸੀ, ਪਾਸ ਚਲੇ ਗਏ ਸੀ ਤੇ 2-3 ਦਿਨ ਉਥੇ ਹੀ ਰਹੇ ਸਨ। ਇਸ ਅਰਸੇ ਦੌਰਾਨ ਨਰੇਸ਼ ਸਾਹਨੀ ਨੇ ਦੋਸ਼ੀ ਖੂਬਲਾਲ ਸਾਹਨੀ ਦੀ ਲੜਕੀ ਨਾਲ ਅਸ਼ਲੀਲ ਹਰਕਤ ਕੀਤੀ ਸੀ ਤੇ ਇਸੇ ਗੱਲ ਦੀ ਖੂਬਲਾਲ ਸਾਹਨੀ ਮਨ ਵਿੱਚ ਰੰਜਿਸ ਰੱਖੀ ਬੈਠਾ ਸੀ। ਦੋਸ਼ੀ ਖੂਬਲਾਲ ਸਾਹਨੀ ਇਸੇ ਰੰਜਿਸ ਨੂੰ ਰੱਖਦੇ ਹੋਏ ਨਰੇਸ਼ ਸਾਹਨੀ ਨਾਲ ਪਿਛਲੇ ਕੁੱਝ ਦਿਨਾਂ ਤੋਂ ਤਾਲਮੇਲ ਵਧਾ ਰਿਹਾ ਸੀ। ਬੀਤੀ 13 ਅਕਤੂਬਰ ਦੀ ਸ਼ਾਮ ਨੂੰ ਦੋਸੀ ਖੂਬਲਾਲ ਸਾਹਨੀ ਨੇ ਰੋਟੀ-ਪਾਣੀ ਖਾਣ ਦੇ ਬਹਾਨੇ ਨਾਲ ਨਰੇਸ਼ ਸਾਹਨੀ ਨੂੰ ਸ਼ਰਾਬ ਦੇ ਠੇਕੇ ਪਿੰਡ ਬੋਲੜ ‘ਤੇ ਨਸ਼ੇ ਦੀ ਹਾਲਾਤ ਵਿੱਚ ਆਪਣੀ ਮੋਟਰ ਪਰ ਲੈ ਗਿਆ ਤੇ ਮੋਟਰ ਪਰ ਲਿਜਾ ਕੇ ਦੋਸ਼ੀ ਖੂਬਲਾਲ ਸਾਹਨੀ ਨੇ ਜਾਣ-ਬੁਝ ਕੇ ਨਰੇਸ਼ ਸਾਹਨੀ ਨਾਲ ਆਪਣੀ ਲੜਕੀ ਨਾਲ ਛੇੜਛਾੜ ਕਰਨ ਬਾਰੇ ਪੁੱਛਿਆ ਜਿਸ ਕਾਰਨ ਦੋਵਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ ਤੇ ਗੁੱਸੇ ਵਿੱਚ ਆ ਕੇ ਖੂਬਲਾਲ ਸਾਹਨੀ ਨੇ ਆਪਣੇ ਕੋਲ ਪਈ ਖਲਪਾੜ (ਲੱਕੜ) ਨਾਲ ਦੋ-ਤਿੰਨ ਵਾਰ ਨਰੇਸ਼ ਸਾਹਨੀ ਦੇ ਸਿਰ ਪਰ ਕੀਤੇ ਅਤੇ ਫਿਰ ਕੋਲ ਪਈ ਦਾਤੀ ਚੁੱਕ ਕੇ ਨਰੇਸ਼ ਸਾਹਨੀ ਪਰ ਵਾਰ ਕਰਕੇ ਉਸਨੂੰ ਜਾਨੋਂ ਮਾਰ ਦਿੱਤਾ ਤੇ ਫਿਰ ਇਸ ਕਤਲ ਨੂੰ ਲੁਕਾਉਣ ਲਈ ਖੂਬਲਾਲ ਸਾਹਨੀ ਨੇ ਨਰੇਸ਼ ਸਾਹਨੀ ਦੀ ਲਾਸ਼ ਨੂੰ ਮੋਢੇ ਪਰ ਚੁੱਕ ਕੇ ਬੜੀ ਹੀ ਚਲਾਕੀ ਨਾਲ ਲਿਜਾ ਕੇ ਪਿੰਡ ਲਲੀਨਾ ਰੋਡ ਉਤੇ ਸੜਕ ਕਿਨਾਰੇ ਰੱਖ ਦਿੱਤਾ ਤਾਂ ਜੋ ਦੇਖਣ ਨੂੰ ਇਹ ਘਟਨਾ ਮਹਿਜ ਇੱਕ ਰੋਡ ਐਕਸੀਡੈਂਟ ਹੀ ਲੱਗੇ। ਦੋਸ਼ੀ ਕੋਲੋਂ ਵਾਰਦਾਤ ਦੋਰਾਨ ਵਰਤੇ ਗਏ ਹਥਿਆਰ ਵੀ ਪੁਲਿਸ ਨੇ ਬ੍ਰਾਮਦ ਕਰ ਲਏ ਹਨ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਅੱਜ ਦੀ ਪ੍ਰੈੱਸ ਕਾਨਫਰੰਸ ਦੌਰਾਨ ਐਸ ਪੀ ਸਿਟੀ ਪਟਿਆਲਾ ਸਰਫ਼ਰਾਜ਼ ਆਲਮ, ਡੀਐਸਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ, ਥਾਣਾ ਸਨੌਰ ਦੇ ਐਸ ਐਚ ਓ ਸਾਹਿਬ ਸਿੰਘ ਵਿਰਕ ਅਤੇ ਹੋਰ ਪੁਲਿਸ ਟੀਮ ਵੀ ਮੌਜੂਦ ਸੀ।
Newsline Express