???? ਪਟਿਆਲਾ ਦੇ ਪਸਿਆਣਾ ਇਲਾਕੇ ਵਿੱਚੋਂ ਲੜਕੀ ਦੀ ਲਾਸ਼ ਮਿਲਣ ਤੇ ਫੈਲੀ ਦਹਿਸ਼ਤ
???? ਆਨਰ ਕਿਲਿੰਗ ਦਾ ਮਾਮਲਾ ਆਇਆ ਸਾਹਮਣੇ
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਨੇੜਲੇ ਪਿੰਡ ਪਸਿਆਣਾ ਦੇ ਇਲਾਕੇ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਫੈਲ ਗਿਆ। ਆਨਣ ਫਾਨਣ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਪਰੰਤੂ ਪਟਿਆਲਾ ਪੁਲਿਸ ਨੇ ਬੜੀ ਸਮਝਦਾਰੀ ਨਾਲ ਸੱਚਾਈ ਦਾ ਪਤਾ ਲਗਾ ਲਿਆ ਅਤੇ ਇਹ ਕਤਲ ਦਾ ਮਾਮਲਾ ਆਨਰ ਕਿਲਿੰਗ ਦਾ ਨਿੱਕਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 22/23 ਸਾਲ ਦੀ ਇੱਕ ਨੌਜਵਾਨ ਲੜਕੀ ਦੇ ਗੈਰ ਜਾਤੀ ਦੇ ਪ੍ਰੇਮ ਸੰਬੰਧਾਂ ਤੋਂ ਨਾਖ਼ੁਸ਼ ਹਰਿਆਣਾ ਦੇ ਇੱਕ ਪਰਿਵਾਰ ਵੱਲੋਂ ਆਪਣੀ ਲੜਕੀ ਦਾ ਕਤਲ ਕਰਕੇ ਲਾਸ਼ ਪੰਜਾਬ ਦੇ ਇਸ ਇਲਾਕੇ ਵਿੱਚ ਸੁੱਟ ਦਿੱਤੀ ਗਈ ਜਦਕਿ ਪਰਿਵਾਰ ਵਾਲਿਆਂ ਨੇ ਹਰਿਆਣਾ ਪੁਲਿਸ ਕੋਲ ਆਪਣੀ ਲੜਕੀ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਹੋਈ ਸੀ।
ਹੁਣ ਇਸ ਸਾਰੇ ਮਾਮਲੇ ਦੀ ਤਫਤੀਸ਼ ਹਰਿਆਣਾ ਪੁਲਿਸ ਹੀ ਕਰੇਗੀ ਕਿਉਂਕਿ ਕਤਲ ਹਰਿਆਣਾ ਵਿਚ ਕਰਕੇ ਲਾਸ਼ ਖੁਰਦ ਬੁਰਦ ਕਰਨ ਲਈ ਪੰਜਾਬ ਦੇ ਇਸ ਇਲਾਕੇ ਵਿੱਚ ਸੁੱਟੀ ਗਈ ਸੀ। ਖਬਰ ਲਿਖੇ ਜਾਣ ਤੱਕ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਸੀ। Newsline Express