ਜੋਤਿਸ਼ ਦੀ ਨਜ਼ਰ ‘ਚ ……..
9 ਅਕਤੂਬਰ ਤੋਂ 4 ਫਰਵਰੀ ਤੱਕ ਬ੍ਰਿਸ਼ਭ ਰਾਸ਼ੀ ਵਿੱਚ ਵਕ੍ਰੀ ਰਹੇਗਾ ਗੁਰੂ
(ਕੁਝ ਰਾਸ਼ੀਆਂ ਨੂੰ ਸਫਲਤਾ ਮਿਲੇਗੀ ਅਤੇ ਕੁਝ ਰਾਸ਼ੀਆਂ ਉੱਤੇ ਚਿੰਤਾ ਦੇ ਬੱਦਲ ਛਾਏ ਰਹਿਣਗੇ : ਮਸ਼ਹੂਰ ਜੋਤਸ਼ੀ ਸੁਨੀਲ ਗਰਗ)
ਪਟਿਆਲਾ, 1 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵੈਦਿਕ ਜੋਤਿਸ਼ ਵਿਚ ਗਿਆਨ, ਸੰਤਾਨ, ਧਨ, ਖੁਸ਼ਹਾਲੀ, ਚੰਗੀ ਕਿਸਮਤ ਅਤੇ ਅਧਿਆਤਮਿਕਤਾ ਦਾ ਕਾਰਕ ਗੁਰੂ ਗ੍ਰਹਿ 9 ਅਕਤੂਬਰ ਤੋਂ 4 ਫਰਵਰੀ ਤੱਕ ਵਕਰੀ ਰਹਿਣਗੇ ਅਤੇ ਬ੍ਰਹਿਸਪਤੀ ਦਾ ਸਮਾਂ ਸਵੈ-ਨਿਰੀਖਣ ਲਈ ਹੋਵੇਗਾ ਅਤੇ ਇਹ ਉਹ ਸਮਾਂ ਹੈ ਜਦੋਂ ਵਿਅਕਤੀ ਆਪਣੇ ਜੀਵਨ ਵਿੱਚ ਹੋਈਆਂ ਗਲਤੀਆਂ ਨੂੰ ਪਛਾਣਦਾ ਹੈ ਅਤੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ, ਆਪਣੀ ਦੁਸ਼ਮਣ ਗ੍ਰਹ ਦੀ ਰਾਸ਼ੀ ਬ੍ਰਿਸ਼ਭ ਵਿੱਚ ਗੋਚਰ ਕਰ ਰਿਹਾ ਹੈ। ਮੇਸ਼ ਵ੍ਰਿਸ਼ਚਕ ਧਨੂ ਮੀਨ ਸਿੰਘ ਕਰਕ ਰਾਸ਼ੀ ਦੇ ਲੋਕਾਂ ਨੂੰ ਬਹੁਤ ਵਧੀਆ ਨਤੀਜੇ ਦੇਵੇਗਾ।
ਇਸ ਦੇ ਉਲਟ ਵ੍ਰਿਸ਼ਭ ਮਿਥੁਨ, ਕੰਨਿਆ, ਕੁੰਭ, ਮਕਰ, ਤੁਲਾ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲਗਣ ਕੁੰਡਲੀ ਦੇ ਮੁਤਾਬਿਕ, ਧੰਨ ਦਾ ਨੁਕਸਾਨ ਅਚਾਨਕ ਦੁਰਘਟਨਾ ਬਿਮਾਰੀ ਦਾ ਹੋਣਾ ਵੀ ਦੇਖਿਆ ਜਾ ਸਕਦਾ ਹੈ। ਮਿਥੁਨ ਰਾਸ਼ੀ ਦੇ ਲੋਕਾਂ ਨੂੰ ਅਚਾਨਕ ਕੋਈ ਬਿਮਾਰੀ ਹੋ ਸਕਦੀ ਹੈ, ਦੁਰਘਟਨਾ ਹੋ ਸਕਦੀ ਹੈ, ਮਾਨਸਿਕ ਪਰੇਸ਼ਾਨੀਆਂ ਵਧਣਗੀਆਂ, ਖਰਚਿਆਂ ਵਿੱਚ ਵਾਧਾ ਹੋਵੇਗਾ, ਜਿਨ੍ਹਾਂ ਦਾ ਅਦਾਲਤੀ ਕੇਸ ਚੱਲ ਰਿਹਾ ਹੈ ਉਹਨਾਂ ਨੂੰ ਜੇਲ੍ਹ ਯਾਤਰਾ ਕਰਨੀ ਪੈ ਸਕਦੀ ਹੈ। ਬਾਕੀ ਰਾਸ਼ੀਆਂ ਨੂੰ ਮਿਲੇ-ਜੁਲੇ ਨਤੀਜੇ ਮਿਲਣਗੇ। ਇਸ ਲਈ ਕੁੰਡਲੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਵਿਅਕਤੀ ਨੂੰ ਗੁਰੂ ਦੇ ਉਪਾਅ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ, ਨਹੀਂ ਤਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ, ਸਿਹਤ ਸੰਬੰਧੀ ਸਮੱਸਿਆਵਾਂ, ਧਨ ਦੀ ਹਾਨੀ ਜਾਂ ਵਪਾਰ ਵਿਚ ਰੁਕਾਵਟ ਆ ਸਕਦੀ ਹੈ। ਗ੍ਰਹਿਆਂ ਦੇ ਗੋਚਰ ਵੱਲ ਧਿਆਨ ਦੇ ਕੇ ਵਿਅਕਤੀ ਆਪਣਾ ਜੀਵਨ ਸਫਲ ਕਰ ਸਕਦਾ ਹੈ, ਜੇਕਰ ਅਸੀਂ ਗ੍ਰਹਿਆਂ ਦੀ ਸਥਿਤੀ ਨੂੰ ਜਾਣ ਕੇ ਉਪਾਅ ਕਰਦੇ ਰਹੀਏ ਤਾਂ ਜੀਵਨ ਵਿੱਚ ਸਕਾਰਾਤਮਕਤਾ ਲਿਆ ਸਕਦੇ ਹਾਂ।
Newsline Express
