???? ਸੱਪਾਂ ਦੀ ਤਸਕਰੀ ਮਾਮਲੇ ਵਿੱਚ ਬਿੱਗ ਬੌਸ ਜੇਤੂ ਐਲਵਿਸ਼ ਯਾਦਵ ਤੇ 5 ਸਾਥੀਆਂ ਵਿਰੁੱਧ ਕੇਸ ਦਰਜ
???? ਜ਼ਹਿਰ ਦੀ ਭਰੀ ਬੋਤਲ ਸਮੇਤ 9 ਸੱਪ ਵੀ ਬਰਾਮਦ
ਨਵੀਂ ਦਿੱਲੀ /ਨਿਊਜ਼ਲਾਈਨ ਐਕਸਪ੍ਰੈਸ – ਨੋਇਡਾ, ਐਨਸੀਆਰ ਤੇ ਹੋਰ ਸ਼ਹਿਰਾਂ ਵਿੱਚ ਰੇਵ ਪਾਰਟੀਆਂ ਦਾ ਆਯੋਜਨ ਕਰਨ ਅਤੇ ਇਸ ਲਈ ਵਿਦੇਸ਼ੀ ਕੁੜੀਆਂ ਨੂੰ ਬੁਲਾਉਣ ਲਈ ਬਿੱਗ ਬੌਸ ਦੇ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਸਮੇਤ ਛੇ ਲੋਕਾਂ ਵਿਰੁੱਧ ਸੱਪਾਂ ਦੀ ਤਸਕਰੀ ਦਾ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਯਾਦਵ ਸਮੇਤ ਛੇ ਨਾਮੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੈਕਟਰ-49 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸਾਰਿਆਂ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਭਾਜਪਾ ਨੇਤਾ ਮੇਨਕਾ ਗਾਂਧੀ ਦੁਆਰਾ ਚਲਾਏ ਜਾ ਰਹੇ ਪੀ.ਐੱਫ.ਏ. ਸੰਸਥਾ ਦੇ ਜੀਵ ਅਧਿਕਾਰੀ ਗੌਰਵ ਗੁਪਤਾ ਨੇ ਸੈਕਟਰ-49 ਪੁਲਸ ਸਟੇਸ਼ਨ ‘ਚ ਦਰਜ ਕਰਵਾਈ ਆਪਣੀ ਸ਼ਿਕਾਇਤ ‘ਚ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐਲਵੀਸ਼ ਯਾਦਵ ਨਾਂ ਦਾ ਯੂਟਿਊਬਰ ਸੱਪਾਂ ਦੇ ਜ਼ਹਿਰ ਅਤੇ ਜ਼ਿੰਦਾ ਸੱਪਾਂ ਨਾਲ ਨੋਇਡਾ ਸਮੇਤ ਪੂਰੇ ਐਨਸੀਆਰ ਦੇ ਫਾਰਮ ਹਾਊਸਾਂ ਵਿੱਚ ਆਪਣੇ ਗੈਂਗ ਦੇ ਹੋਰ ਮੈਂਬਰਾਂ ਨਾਲ ਵੀਡੀਓ ਬਣਾਉਂਦਾ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਦਾ ਆਯੋਜਨ ਕਰਦਾ ਹੈ। ਮੁਖ਼ਬਰ ਦੀ ਸੂਚਨਾ ਉਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਪੰਜ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚ ਬਦਰਪੁਰ ਵਾਸੀ ਰਾਹੁਲ, ਟੀਟੂਨਾਥ, ਜੈਕਰਨ, ਨਰਾਇਣ ਅਤੇ ਰਵੀਨਾਥ ਸ਼ਾਮਲ ਹਨ। ਪੁਲਿਸ ਵੱਲੋਂ ਲਈ ਤਲਾਸ਼ੀ ਦੌਰਾਨ ਰਾਹੁਲ ਦੇ ਲੱਕ ‘ਤੇ ਲਟਕਦੇ ਬੈਗ ‘ਚੋਂ ਸੱਪ ਦੇ ਜ਼ਹਿਰ ਨਾਲ ਭਰੀ ਪਲਾਸਟਿਕ ਦੀ ਬੋਤਲ ਵੀ ਮਿਲੀ ਹੈ। ਸਾਰਿਆਂ ਕੋਲੋਂ ਨੌਂ ਜਿੰਦਾ ਸੱਪ ਵੀ ਮਿਲੇ ਹਨ ਜਿਨ੍ਹਾਂ 1 ਅਜਗਰ, 1 ਘੋੜ ਪਛਾੜ, 5 ਕੋਬਰਾ ਅਤੇ 2 ਦੋ ਮੂੰਹੇ ਸੱਪ ਸ਼ਾਮਲ ਹਨ।
Newsline Express