ਸ਼ਿਮਲਾ, 23 ਨਵੰਬਰ : ਨਿਊਜ਼ਲਾਈਨ ਐਕਸਪ੍ਰੈਸ – ਹਿਮਾਚਲ ਪ੍ਰਦੇਸ਼ ਵਿਚ ਮੌਸਮ ਫਿਰ ਵਿਗੜ ਸਕਦਾ ਹੈ। ਸੂਬੇ ਦੇ ਕੁਝ ਹਿੱਸਿਆਂ ਵਿਚ ਦੋ ਦਿਨ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ ਪ੍ਰਦੇਸ਼ ਦੇ ਮੱਧ ਅਤੇ ਉੱਚ ਪਹਾੜੀ ਹਿੱਸਿਆਂ ਵਿਚ 26 ਅਤੇ 27 ਨਵੰਬਰ ਨੂੰ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੈਦਾਨੀ ਅਤੇ ਹੇਠਲੇ ਹਿੱਸਿਆਂ ਵਿਚ ਮੌਸਮ ਸਾਫ਼ ਬਣਿਆ ਰਹੇਗਾ।
previous post