???? ਦਫ਼ਤਰੀ ਬਾਬੂਆਂ ਵੱਲੋਂ ਹੜਤਾਲ ਦਾ ਇੱਕ ਮਹੀਨਾ ਹੋਇਆ ਪੂਰਾ
ਸਰਕਾਰ ਨਾਲ ਹੋਈ ਮੀਟਿੰਗ ਵਿੱਚ ਮੰਗਾਂ ਪੂਰੀਆਂ ਨਾ ਹੋਣ ਕਾਰਨ 11 ਦਸੰਬਰ ਤੱਕ ਵਧੀ ਹੜਤਾਲ
???? ਜਨਤਾ ਦੇ ਨਾਲ ਨਾਲ ਖ਼ੁਦ ਕਰਮਚਾਰੀ ਵੀ ਕਾਫੀ ਪਰੇਸ਼ਾਨ
8 ਦਸੰਬਰ ਨੂੰ ਸਮੂਹ ਕੈਬਨਿਟ ਮੰਤਰੀਆਂ/ਐੱਮ.ਐੱਲ.ਏ. ਦੇ ਘਰਾਂ ਦਾ ਜਿਲ੍ਹਾ ਪੱਧਰ ‘ਤੇ ਘਿਰਾਓ
???? 9 ਦਸੰਬਰ ਨੂੰ ਮੋਹਾਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੂਬਾ ਪੱਧਰੀ ਰੈਲੀ
ਸਮਾਣਾ, 7 ਦਸੰਬਰ / ਸਤੀਸ਼ ਸ਼ੰਟੀ ਵਰਮਾ – ਅਮਿਤ ਸ਼ਰਮਾ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਵੱਲੋਂ ਮਨਿਸਟੀਰੀਅਲ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ 8 ਨਵੰਬਰ ਤੋਂ ਸ਼ੁਰੂ ਹੋਈ ਕਲਮਛੋੜ ਹੜਤਾਲ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ, ਪਰ ਅਜੇ ਤੱਕ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਜਦਕਿ ਆਮ ਤੇ ਖਾਸ ਲੋਕਾਂ ਦੇ ਨਾਲ ਨਾਲ ਖੁਦ ਕਰਮਚਾਰੀ ਵੀ ਕਾਫੀ ਪਰੇਸ਼ਾਨ ਹੋ ਚੁੱਕੇ ਹਨ।
ਸਰਕਾਰ ਦੀ ਸਬ ਕਮੇਟੀ ਨਾਲ ਮਿਤੀ 5 ਦਸੰਬਰ ਨੂੰ ਹੋਈ ਬੇਸਿੱਟਾ ਮੀਟਿੰਗ ਉਪਰੰਤ ਸੂਬੇ ਦੇ ਮੁਲਾਜਮਾਂ ਵਿੱਚ ਨਿਰਾਸ਼ਤਾ ਦੇ ਨਾਲ ਨਾਲ ਭਾਰੀ ਰੋਸ ਫੈਲ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਤਾਰ ਲਾਲ ਸੀ.ਪੀ.ਐਫ ਯੂਨੀਅਨ ਸਮਾਣਾ ਵੱਲੋਂ ਦੱਸਿਆ ਗਿਆ ਕਿ ਸੂਬਾ ਕਮੇਟੀ ਵੱਲੋਂ ਸਮੂਹ ਵਿਭਾਗਾਂ ਦੇ ਸੂਬਾ ਪ੍ਰਧਾਨ/ਜਨਰਲ ਸਕੱਤਰ ਅਤੇ ਸਮੂਹ ਜ਼ਿਲ੍ਹਿਆਂ ਦੇ ਜਿਲ੍ਹਾ ਪ੍ਰਧਾਨ/ਜਨਰਲ ਸਕੱਤਰ ਨਾਲ ਵਰਚੂਅਲ ਮੀਟਿੰਗ ਕਰਕੇ ਵਿਚਾਰ ਲੈਣ ਉਪਰੰਤ ਕਲਮਛੋੜ ਹੜਤਾਲ 11 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਨਾਲ ਮਿਤੀ 8 ਦਸੰਬਰ ਨੂੰ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਮੂਹ ਕੈਬਨਿਟ ਮੰਤਰੀਆਂ/ਐੱਮ.ਐੱਲ.ਏ. ਦੇ ਘਰਾਂ ਦਾ ਜਿਲ੍ਹਾ ਪੱਧਰ ‘ਤੇ ਘਿਰਾਉ ਕਰਕੇ ਤਿੱਖਾ ਰੋਸ ਜਾਹਿਰ ਕੀਤਾ ਜਾਵੇਗਾ। ਇਸ ਦੇ ਨਾਲ ਹੀ 9 ਦਸੰਬਰ ਨੂੰ ਮੌਹਾਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੀ.ਪੀ.ਐਫ . ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦਾ ਪੂਰਨ ਤੌਰ ‘ਤੇ ਸਮਰਥਨ ਕੀਤਾ ਗਿਆ ਅਤੇ ਹਰੇਕ ਜਿਲ੍ਹੇ ਵਿੱਚੋਂ ਮਨਿਸਟੀਰੀਅਲ ਮੁਲਾਜਮਾਂ ਨੂੰ ਮੋਹਾਲੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਗਈ ਹੈ। ਜੇਕਰ ਇਸ ਦੌਰਾਨ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਕੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਹੋਰ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।
ਅੱਜ 30 ਦਿਨ ਪੂਰੇ ਹੋਣ ‘ਤੇ ਵੀ ਸੂਬਾ ਬਾਡੀ ਪੀ.ਐਸ.ਐਮ.ਐਸ.ਯੂ. ਦੇ ਤਹਿਸੀਲ ਸਮਾਣਾ ਦੇ ਸਮੂਹ ਵਿਭਾਗਾਂ ਦੇ ਕਲੈਰੀਕਲ ਸਾਥੀਆਂ ਨੇ ਮੁਕੰਮਲ ਕੰਮ ਬੰਦ ਕਰਕੇ ਖਜਾਨਾ ਵਿਭਾਗ ਵਿਖੇ ਇਕੱਤਰ ਹੋ ਕੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਗੁਰਮੇਲ ਵਿਰਕ ਨੇ ਕਿਹਾ ਕਿ ਸਰਕਾਰ ਤੁਰੰਤ ਐਨ.ਪੀ.ਐਸ.ਰੱਦ ਕਰਕੇ ਮੁਲਾਜਮਾਂ ਦੇ ਜੀ.ਪੀ.ਫੰਡ ਖਾਤੇ ਖੋਲ੍ਹੇ ਤਾਂ ਜੋ 14 ਪ੍ਰਤੀਸ਼ਤ ਬੇਸਿਕ ਤੇ ਡੀ.ਏ. ਦਾ 10 ਪ੍ਰਤੀਸ਼ਤ ਹਿੱਸਾ ਮੁਲਾਜਮਾਂ ਦਾ ਜੋ ਇੱਕ ਪ੍ਰਾਈਵੇਟ ਫਰਮ ਪੀ.ਐਫ.ਆਰ.ਡੀ.ਏ. ਕੋਲ ਕਰੋੜਾਂ ਦੇ ਰੂਪ ਵਿੱਚ ਜਾ ਰਿਹਾ ਹੈ, ਉਸ ਨੂੰ ਰੋਕ ਕੇ ਮੁਲਾਜਮਾਂ ਤੇ ਸਰਕਾਰ ਦੇ ਹੋ ਰਹੇ ਨੁਕਸਾਨ ਨੂੰ ਠੱਲ੍ਹ ਪਾਈ ਜਾਵੇ।
ਅਖੀਰ ਵਿੱਚ ਖਜਾਨਾ ਦਫਤਰ ਤਹਿਸੀਲ ਸਮਾਣਾ ਦੇ ਪ੍ਰਧਾਨ ਹਰਵਿੰਦਰ ਕੁਮਾਰ ਵੱਲੋਂ ਸਮੂਹ ਵਿਭਾਗਾਂ ਦੇ ਸਾਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਤਰ੍ਹਾਂ ਦਾ ਬਿੱਲ ਖਜਾਨਾ ਵਿਭਾਗ ਵਿਖੇ ਨਾ ਲੈ ਕੇ ਆਉਣ ਅਤੇ ਨਾ ਹੀ ਆਨਲਾਈਨ ਬਿੱਲ ਭੇਜਣ, ਸਗੋਂ ਚੱਲ ਰਹੀ ਹੜਤਾਲ ਵਿੱਚ ਸਹਿਯੋਗ ਕਰੋ ਤਾਂ ਜੋ ਸਰਕਾਰ ‘ਤੇ ਦਬਾਅ ਬਣਾ ਕੇ ਏਕਤਾ ਨਾਲ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਕਰ ਸਕੀਏ।
ਇਸ ਮੌਕੇ ਪ੍ਰਸ਼ੋਤਮ ਦਾਸ, ਜਗਤਾਰ ਸਿੰਘ, ਵਿਸ਼ਾਲ ਕੱਸ਼ਅਪ, ਰਵਨੀਤ ਸ਼ਰਮਾ, ਸੰਜੇ ਕਪੂਰ, ਸੋਹਿਤ ਸ਼ਰਮਾ, ਕਪਿਲ ਚੰਦ, ਸੁਮਿਤ ਉੱਪਲ, ਤੇਜਪਾਲ ਸਿੰਘ, ਨਰਿੰਦਰ ਕੌਰ, ਮਨਪ੍ਰੀਤ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਗੁਰਪ੍ਰੀਤ ਸਿੰਘ, ਵਿਜੈ ਕੁਮਾਰ, ਹਾਕਮ ਸਿੰਘ ਸੁਪਰਡੈਂਟ ਅਤੇ ਹੋਰ ਬਹੁਤ ਸਾਰੇ ਸਾਥੀ ਮੋਜੂਦ ਸਨ ਅਤੇ ਇਸ ਮੌਕੇ ਭਰਾਤਰੀ ਜੱਥੇਬੰਦੀਆਂ ਡਰਾਫਟਸਮੈਨ ਯੂਨੀਅਨ, ਦਿ ਕਾਲਸ-4 ਗੋਰਮਿੰਟ ਇਮਪਲਾਇਜ਼ ਯੂਨੀਅਨ ਪੰਜਾਬ, ਡਿਪਲੋਮਾ ਇੰਜੀਨੀਅਰਿੰਗ ਐਸੋਸੀਏਸ਼ਨ, ਨਰਸਿੰਗ ਐਸੋਸੀਏਸ਼ਨ ਅਤੇ ਆਬਕਾਰੀ ਤੇ ਕਰ ਵਿਭਾਗ, ਸਿਵਲ ਸਰਜਨ ਤੇ ਮਾਤਾ ਕੌਸ਼ੱਲਿਆ ਹਸਪਤਾਲ, ਬੀ ਐਂਡ ਆਰ, ਫੂਡ ਸਪਲਾਈ, ਰੋਜ਼ਗਾਰ ਦਫਤਰ, ਖਜ਼ਾਨਾ ਵਿਭਾਗ, ਡੀ.ਸੀ.ਦਫ਼ਤਰ, ਹੈਲਥ ਵਿਭਾਗ, ਵਾਟਰ ਸਪਲਾਈ, ਪੀ ਪੀ ਐਸ ਸੀ ਵਿਭਾਗ, ਭਾਸ਼ਾ ਵਿਭਾਗ, ਸਿੰਚਾਈ ਵਿਭਾਗ, ਵਾਟਰ ਸਪਲਾਈ ਵਿਭਾਗ, ਕਮਿਸ਼ਨਰ ਦਫਤਰ, ਸਮਾਜਿਕ ਸੁਰੱਖਿਆ, ਮੱਛੀ ਪਾਲਣ ਵਿਭਾਗ ਆਦਿ ਵਿਭਾਗਾਂ ਦੇ ਸਾਥੀ ਮੁਲਾਜ਼ਮ ਹਾਜ਼ਰ ਸਨ। Newsline Express