???? ਗਿਆਨਵਾਪੀ ‘ਤੇ ਸੁਪ੍ਰੀਮ ਕੋਰਟ ਦਾ ਫੈਸਲਾ
???? ਜਿੱਥੇ ਸ਼ਿਵਲਿੰਗ ਦਾ ਦਾਅਵਾ, ਉਸ ਟੈਂਕੀ ਦੀ ਹੋਵੇ ਸਫਾਈ
ਨਵੀਂ ਦਿੱਲੀ / ਨਿਊਜ਼ਲਾਈਨ ਐਕਸਪ੍ਰੈਸ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਾਸ਼ੀ ਦੇ ਗਿਆਨਵਾਪੀ ਮਾਮਲੇ ਵਿਚ ਵੀ ਵੱਡਾ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਮਸਜਿਦ ਕੰਪਲੈਕਸ ‘ਚ ਮੌਜੂਦ ਪਾਣੀ ਦੀ ਟੈਂਕੀ (ਵੁਜੁਖਾਨਾ) ਦੀ ਸਫਾਈ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸੇ ਵੁਜੁਖਾਨੇ ਵਿਚ ਹਿੰਦੂ ਪੱਖ ਨੇ ਸ਼ਿਵਲਿੰਗ ਹੋਣ ਦਾ ਦਾਅਵਾ ਕੀਤਾ ਹੈ। ਮੁੱਖ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਹਿੰਦੂ ਪੱਖ ਦੀ ਪਟੀਸ਼ਨ ‘ਤੇ ਇਹ ਹੁਕਮ ਦਿੱਤਾ। ਦਰਅਸਲ ਹਿੰਦੂ ਪੱਖ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮਸਜਿਦ ਕੰਪਲੈਕਸ ਵਿਚ ਭਗਵਾਨ ਦੀ ਪੂਜਾ ਕਰਨ ਦੀ ਇਜਾਜ਼ਤ ਮੰਗੀ ਸੀ । ਨਾਲ ਹੀ ਪਾਣੀ ਦੀ ਟੈਂਕੀ ਦੀ ਸਫਾਈ ਦੀ ਮੰਗ ਕੀਤੀ ਗਈ ਸੀ ਕਿਉਂਕਿ ਉਸ ਟੈਂਕੀ ‘ਚ ਮੱਛੀਆਂ ਮਰੀਆਂ ਪਈਆਂ ਸਨ। ਹਿੰਦੂ ਪੱਖ ਦੀ ਪਟੀਸ਼ਨ ਦਾ ਮਸਜਿਦ ਮੈਨੇਜਮੈਂਟ ਕਮੇਟੀ ਵਲੋਂ ਵਿਰੋਧ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਦੀ ਬੈਂਚ ਨੇ ਆਪਣੇ ਹੁਕਮ ਵਿਚ ਕਿਹਾ ਟੈਂਕੀ ਦੀ ਸਫਾਈ ਵਾਰਾਣਸੀ ਦੇ ਜ਼ਿਲਾ ਕਲੈਕਟਰ ਦੀ ਦੇਖ-ਰੇਖ ਵਿਚ ਕਰਾਈ ਜਾਏ। Newsline Express