newslineexpres

Home ਪੰਜਾਬ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਸਾੜਿਆ ਅਨਮੋਲ ਗਗਨ ਮਾਨ ਦਾ ਪੁਤਲਾ

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਸਾੜਿਆ ਅਨਮੋਲ ਗਗਨ ਮਾਨ ਦਾ ਪੁਤਲਾ

by Newslineexpres@1
ਰਾਜਪੁਰਾ, 15 ਜੁਲਾਈ : ਰਾਜੇਸ਼ ਡਾਹਰਾ/ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੰਵਿਧਾਨ ਦੇ ਖਿਲਾਫ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਨ ਤੇ ਅੱਜ ਰਾਜਪੁਰਾ ਦੇ ਫੁਆਰਾ ਚੋਕ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋ ਆਪ ਆਗੂ ਗਗਨ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ   ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਅਤੇ ਹਲਕਾ ਰਾਜਪੁਰਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਗਗਨ ਮਾਨ ਵਲੋਂ ਜਿੱਥੇ ਸੰਵਿਧਾਨ ਨੂੰ ਗਲਤ ਦੱਸ ਕੇ ਦੇਸ਼ ਧਰੋਹੀ ਵਰਗੀ ਵੱਡੀ ਗਲਤੀ ਕੀਤੀ ਹੈ, ਉਥੇ ਇਸ ਸੰਵਿਧਾਨ ਦੇ ਰਚੇਤਾ ਮਹਾਨ ਸ਼ਖਸੀਅਤ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਸਾਹਿਬ ਦੀ ਸ਼ਾਨ ਦੇ ਖਿਲਾਫ਼ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਕਿ ਵੈਸੇ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਇਤਿਹਾਸ ਹੈ ਕਿ ਇਹ ਬਿਨਾਂ ਸੋਚੇ ਸਮਝੇ ਅਨਾੜੀਆਂ ਵਾਂਗ ਬਿਆਨਬਾਜ਼ੀ ਕਰਦੇ ਹੀ ਰਹਿੰਦੇ ਹਨ, ਇਸੇ ਕਰਕੇ ਹੀ ਇਸ ਪਾਰਟੀ ਦੇ ਸੁਪਰੀਮੋ ਅੰਰਵਿਦ ਕੇਜਰੀਵਾਲ ਵੀ ਬੇਲੋੜੀ ਬਿਆਨਬਾਜ਼ੀ ਕਰਕੇ ‌ਹ‌ਿੰਦੁਸਤਾਨ ਦੇ ਕਈ  ਸੀਨੀਅਰ ਸਿਆਸਤਦਾਨਾਂ ਤੋਂ ਮੁਆਫੀ ਮੰਗ ਚੁੱਕੇ ਹਨ  ਪਰ ਉਸ ਥੱਲੇ ਕੰਮ ਕਰ ਰਹੇ ਇਸ ਟੋਲੇ ਨੂੰ ਫਿਰ ਵੀ ਕੋਈ ਸਮਝ ਨਹੀਂ ਆਈ ਜੋ ਇਸ ਤਰਾਂ ਲਗਾਤਾਰ ਸ਼ੋਸ਼ਲ ਮੀਡੀਏ ਤੇ ਬੇਤੁਕੀ ਬਿਆਨਬਾਜ਼ੀ ਕਰਨ ਤੋ ਕਦੇ ਵੀ ਗੁਰੇਜ ਨਹੀਂ ਕਰਦੇ।
ਸਰਦਾਰ ਬਰਾੜ ਨੇ ਕਿਹਾ ਕਿ ਗਗਨ ਮਾਨ ਨੂੰ ਇਹ ਭੁੱਲਣਾ ਨਹੀ ਚਾਹੀਦਾ ਕਿ ਉਹਨਾਂ ਦੇ ਪਾਰਟੀ ਦੇ ਦਿੱਲੀ ਚ ਮੁੱਖ ਮੰਤਰੀ, ਮੰਤਰੀ ,ਐਮ ਐਲ ਏ ਅਤੇ ਪੰਜਾਬ ਚ ਐਮ ਪੀ ,ਐਮ ਐਲ ਏ ਵੀ ਏਸੇ ਸੰਵਿਧਾਨ ਦੀ ਕਸਮ ਚੁੱਕ ਕੇ  ਹੀ ਸਰਕਾਰੀ ਕੁਰਸੀਆਂ ਦੀਆਂ ਮਿਲ ਰਹੀਆਂ ਸੁਵਿਧਾਵਾਂ ਦਾ ਅਨੰਦ ਮਾਣ ਰਹੇ ਹਨ। ਜੇਕਰ ਸੰਵਿਧਾਨ ਗਲਤ ਸੀ ਤਾਂ ਉਹ ਇਸ ਸੰਵਿਧਾਨ ਨੂੰ ਨਾ ਮੰਨ ਕੇ ਕੁਰਸੀ ’ਤੇ ਨਾ ਬੈਠਦੇ ਫਿਰ ਅਸੀਂ ਵੀ ਮੰਨ ਲੈਂਦੇ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਵਿਧਾਨ ਖਿਲਾਫ ਬੋਲਣ ਤੇ ਗਗਨ ਮਾਨ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਦੀ ਪੰਜਾਬ ਵਿੱਚ ਆਈ ਹੈ, ਉਦੋਂ ਦੀ ਹੀ  ਰਾਜਨੀਤਕ ਮਾਣ ਮਰਿਆਦਾ  ਵਿੱਚ  ਬੋਲ ਚਾਲ ਦੀ ਵੱਡੀ ਗਿਰਾਵਟ ਆਈ ਹੈ। ਉਸ ਦਾ ਸਭ ਤੋ ਵੱਡਾ ਕਾਰਨ ਹੈ ਕਿ ਇਸ ਪਾਰਟੀ ਦੀ ਸਿਆਸਤ ਵਿੱਚ ਅਨਾੜੀ ਅਤੇ ਝੂਠ ਬੋਲਣ ਵਾਲੇ ਫਰੇਬੀ ਲੋਕਾਂ ਦੀ ਆਮਦ ਨੂੰ ਮੰਨਿਆ ਜਾ ਸਕਦਾ ਹੈ, ਜੋ ਜਿੱਥੇ ਇਹਨਾਂ ਦੇ ਸੀਨੀਅਰ ਆਗੂ  ਆਪਣੀ ਫੋਕੀ ਸ਼ੋਹਰਤ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਖਿਲਾਫ ਨਿੱਜੀ ਤੌਰ ’ਤੇ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਕੇ ਨਿੱਜੀ ਟਿੱਪਣੀਆ ਕਰਦੇ ਹ ਰਹਿੰਦੇ ਹਨ, ਉੱਥੇ ਇਸ ਦੇਸ਼ ਦੇ ਸਵੈਮਾਣ ਅਤੇ ਸੰਵਿਧਾਨ ਦੇ ਖਿਲਾਫ ਬੋਲਣ ਤੋਂ ਵੀ ਗੁਰੇਜ ਨਹੀਂ ਕਰਦੇ। ਇਹਨਾਂ ਵਿੱਚੋਂ ਇੱਕ ਅਜਿਹੀ ਆਗੂ ਇਹਨਾਂ ਨੇ ਭਰਤੀ ਕੀਤੀ ਹੈ ਗਗਨ ਮਾਨ ਜੋ ਭਾਰਤੀ ਸੰਵਿਧਾਨ ਦੇ ਵੀ ਜਿਥੇ ਖਿਲਾਫ ਬੋਲਦੀ ਹੈ ਸਿਰਫ ਮੀਡੀਏ ਚ ਆਉਣ ਦੇ ਬਹਾਨੇ ਨਾਲ ਝੂਠੀਆਂ ਅਤੇ ਫਰੇਬੀ ਕਹਾਣੀਆਂ ਨੂੰ ਵੀ ਦਰਸਾਉਣ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ।ਅਜਿਹੇ ਲੋਕਾਂ ਨੂੰ ਭਾਰਤੀ ਸੰਵਿਧਾਨ ਨੂੰ ਗਲਤ ਦੱਸਣ ਦੇ ਖਿਲਾਫ ਕਨੂੰਨੀ ਕਾਰਵਾਈ ਕਰਕੇ ਇਸ ਸੰਵਿਧਾਨ ਦੇ ਮਾਣਮੱਤੀ ਸ਼ਾਨ ਦਾ ਅਹਿਸਾਸ ਕਰਵਾਉਣ ਲਈ ਜੇਲ੍ਹ ਵਿੱਚ ਡੱਕਣਾ ਚਾਹੀਦਾ ਹੈ। ਇਸ ਮੌਕੇ  ਜਗਜੀਤ ਸ਼ਿੰਘ ਛੰਪੜ, ਜ਼ਿਲ੍ਹਾ ਪ੍ਰਧਾਨ ਕੇਸਰ ਸਿੰਘ, ਦਰਸ਼ਨ ਸਿੰਘ ਨਡਿਆਲੀ, ਪ੍ਰੇਮ ਸਿੰਘ, ਰਾਜਿੰਦਰ ਸੰਘ ਚੱਪੜ, ਤੀਰਥ ਸਿੰਘ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਸਰਕਲ ਪ੍ਰਧਾਨਾਂ  ਸਮੇਤ ਬਹੁਜਨ ਸਮਾਜ ਪਾਰਟੀ ਦੇ ਆਗੂ ਹਾਜਰ਼ ਸਨ।

Related Articles

Leave a Comment