ਅਯੋਧਿਆ, 22 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਰਾਮ ਭਗਤਾਂ ਦੀ ਕਰੀਬ ਲੰਬੀ ਉਡੀਕ ਅੱਜ ਖ਼ਤਮ ਹੋ ਗਈ ਹੈ। ਭਗਵਾਨ ਸ਼੍ਰੀ ਰਾਮ ਹੁਣ ਅਯੁੱਧਿਆ ਵਿਚ ਬਿਰਾਜਮਾਨ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਿਰ ਵਿਚ ਰਾਮ ਲਲਾ ਦੀ ਮੂਰਤੀ ਪੂਜਾ ਕਰ ਦਿੱਤੀ ਹੈ ਤੇ ਅੱਖਾਂ ਤੋਂ ਵੀ ਪੱਟੀ ਹਟਾ ਦਿੱਤੀ ਗਈ ਹੈ ਉਹਨਾਂ ਨੇ ਕਮਲ ਦੇ ਫੁੱਲ ਨਾਲ ਉਨ੍ਹਾਂ ਦੀ ਪੂਜਾ ਕੀਤੀ। ਅਯੁੱਧਿਆ ‘ਚ ਸੋਮਵਾਰ ਨੂੰ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਵਿੱਤਰ ਰਸਮ ਪੂਰੀ ਰੀਤੀ-ਰਿਵਾਜਾਂ ਨਾਲ ਸੰਪੰਨ ਹੋਈ ਹੈ। ਸ਼੍ਰੀ ਰਾਮ ਲੱਲਾ ਦੀ ਸਥਾਪਨਾ 84 ਸੈਕਿੰਡ ਦੇ ਮੁਹੂਰਤ ਵਿੱਚ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਆਰਐਸਐਸ ਮੁਖੀ ਮੋਹਨ ਭਾਗਵਤ, ਯੂਪੀ ਦੀ ਰਾਜਪਾਲ ਆਨੰਦੀ ਬੇਨ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਪਾਵਨ ਅਸਥਾਨ ਵਿੱਚ ਮੌਜੂਦ ਸਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਮੁੱਖ ਮੇਜ਼ਬਾਨ ਦੇ ਤੌਰ ‘ਤੇ ਹਲਕੇ ਪੀਲੇ ਰੰਗ ਦੀ ਧੋਤੀ ਅਤੇ ਕੁੜਤਾ ਪਹਿਨ ਕੇ 12 ਵਜੇ ਮੰਦਰ ਪਰਿਸਰ ‘ਚ ਪਹੁੰਚੇ। ਉਹਨਾਂ ਦੇ ਹੱਥ ਵਿੱਚ ਇੱਕ ਪਲੇਟ ਸੀ, ਜਿਸ ਵਿੱਚ ਸ਼੍ਰੀ ਰਾਮਲਲਾ ਦੀ ਚਾਂਦੀ ਦੀ ਛਤਰੀ ਸੀ। ਪ੍ਰਾਣ ਪ੍ਰਤਿਸ਼ਠਾ ਦੀ ਰਸਮ ਦੁਪਹਿਰ 12.05 ਵਜੇ ਸ਼ੁਰੂ ਹੋਈ, ਜੋ ਇਕ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੀ।
ਪ੍ਰਧਾਨ ਮੰਤਰੀ ਨੇ ਭਗਵਾਨ ਦੀ ਆਰਤੀ ਕੀਤੀ ਅਤੇ ਜਲ ਪ੍ਰਸਾਰ ਕੀਤਾ। ਮੁੱਖ ਪੁਜਾਰੀ ਸਤੇਂਦਰ ਦਾਸ ਵੱਲੋਂ ਕਲਾਵਾ ਬੰਨ੍ਹਵਾਇਆ ਉਨ੍ਹਾਂ ਦੇ ਪੈਰ ਛੂਹੇ। ਇਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੀ ਰਾਮਲਲਾ ਦੀ ਪਰਿਕਰਮਾ ਕੀਤੀ ਅਤੇ ਮੱਥਾ ਟੇਕਿਆ। ਉਨ੍ਹਾਂ ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਦੇ ਚਰਨ ਵੀ ਛੂਹੇ।
ਪ੍ਰਧਾਨ ਮੰਤਰੀ ਨੇ ਮੋਦੀ ਇਸਤੋਂ ਬਾਅਦ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇੱਥੇ ਸ਼੍ਰੀ ਰਾਮ ਮੰਦਰ ਤੀਰਥ ਖੇਤਰ ਦੇ ਖਜ਼ਾਨਚੀ ਸਵਾਮੀ ਗੋਵਿੰਦਦੇਵ ਨੇ ਭਗਵਾਨ ਰਾਮ ਦਾ ਚਰਨਾਮ੍ਰਿਤ ਪਿਆ ਕੇ ਪ੍ਰਧਾਨ ਮੰਤਰੀ ਦਾ ਵਰਤ ਖੁਲਵਾਇਆ। ਪ੍ਰਧਾਨ ਮੰਤਰੀ 12 ਜਨਵਰੀ ਤੋਂ 11 ਦਿਨਾਂ ਲਈ ਵਰਤ ‘ਤੇ ਸਨ।
ਪ੍ਰਧਾਨ ਮੰਤਰੀ ਨੇ ਸ੍ਰੀ ਰਾਮ ਲੱਲਾ ਦੀ ਤਾਜਪੋਸ਼ੀ ਤੋਂ ਪਹਿਲਾਂ 11 ਦਿਨਾਂ ਦੀਆਂ ਰਸਮਾਂ ਦੌਰਾਨ ਵਰਤ, ਜਾਪ ਅਤੇ ਗਊ ਪੂਜਾ ਕੀਤੀ। ਉਹ 11 ਦਿਨ ਫਰਸ਼ ‘ਤੇ ਸੌਂਦੇ ਰਿਹੇ ਅਤੇ ਨਾਰੀਅਲ ਪਾਣੀ ਪੀ ਕੇ ਅਤੇ ਫਲ ਖਾ ਕੇ ਹੀ ਗੁਜ਼ਾਰਾ ਕਰਦੇ ਸਨ। ਇਸ ਦੌਰਾਨ ਮੋਦੀ ਨੇ 4 ਰਾਜਾਂ ਵਿੱਚ ਰਾਮਾਇਣ ਨਾਲ ਸਬੰਧਤ 7 ਮੰਦਰਾਂ ਵਿੱਚ ਵੀ ਜਾ ਕੇ ਪੂਜਾ ਕੀਤੀ।
previous post
