ਚੰਡੀਗੜ੍ਹ, 15 ਜੁਲਾਈ 2021 – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਇੱਕ ਵੱਡਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਸੂਬੇ ‘ਚ ਅਕਾਲੀ ਸਰਕਾਰ ਬਣਨ ‘ਤੇ ਉਨ੍ਹਾਂ ਦੀ ਸਰਕਾਰ 2 ਡਿਪਟੀ ਸੀ.ਐਮ ਬਣਾਏਗੀ। ਇੱਕ ਸੀ. ਐਮ ਦਲਿੱਤ ਭਾਈਚਾਰੇ ‘ਚੋਂ ਹੋਵੇਗਾ ਅਤੇ ਦੂਜਾ ਡਿਪਟੀ ਸੀ.ਐਮ ਹਿੰਦੂ ਭਾਈਚਾਰੇ ‘ਚੋਂ ਹੋਵੇਗਾ।