????ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਲਤਵੀ
ਚੰਡੀਗੜ੍ਹ, 8 ਫਰਵਰੀ : ਨਿਊਜ਼ ਲਾਈਨ ਐਕਸਪ੍ਰੈਸ – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਗੁਰਦੁਆਰਾ ਚੋਣਾਂ ਦੇ ਕਮਿਸ਼ਨਰ ਜਸਟਿਸ ਭੱਲਾ ਨੇ ਕੱਲ੍ਹ ਜਾਰੀ ਕੀਤੇ ਗਏ ਚੋਣ ਨੋਟੀਫਿਕੇਸ਼ਨ ਨੂੰ ਡੀਨੋਟੀਫਾਈ ਕਰਨ ਦਾ ਐਲਾਨ ਕੀਤਾ ਹੈ। ਚੋਣਾਂ 6 ਮਾਰਚ, 2024 ਨੂੰ ਕਰਵਾਈਆਂ ਜਾਣੀਆਂ ਸਨ। ਕਿਹਾ ਗਿਆ ਹੈ ਕਿ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਸਕੂਲਾਂ ਵਿੱਚ ਪ੍ਰੀਖਿਆਵਾਂ ਕਾਰਨ ਲਿਆ ਗਿਆ ਹੈ।
