newslineexpres

Home Information ???? 3 ਮਹੀਨੇ ਪਹਿਲਾਂ ਪਿਓ ਵੱਲੋਂ ਧੀ ਨੂੰ ਨਹਿਰ ‘ਚ ਧੱਕਾ ਦੇਣ ਦੇ ਮਾਮਲੇ ‘ਚ ਨਵਾਂ ਮੋੜ, ਮਰੀ ਹੋਈ ਧੀ ਨਿਕਲੀ ਜ਼ਿੰਦਾ

???? 3 ਮਹੀਨੇ ਪਹਿਲਾਂ ਪਿਓ ਵੱਲੋਂ ਧੀ ਨੂੰ ਨਹਿਰ ‘ਚ ਧੱਕਾ ਦੇਣ ਦੇ ਮਾਮਲੇ ‘ਚ ਨਵਾਂ ਮੋੜ, ਮਰੀ ਹੋਈ ਧੀ ਨਿਕਲੀ ਜ਼ਿੰਦਾ

by Newslineexpres@1

???? 3 ਮਹੀਨੇ ਪਹਿਲਾਂ ਪਿਓ ਵੱਲੋਂ ਧੀ ਨੂੰ ਨਹਿਰ ‘ਚ ਧੱਕਾ ਦੇਣ ਦੇ ਮਾਮਲੇ ‘ਚ ਨਵਾਂ ਮੋੜ, ਮਰੀ ਹੋਈ ਧੀ ਨਿਕਲੀ ਜ਼ਿੰਦਾ

ਫਿਰੋਜ਼ਪੁਰ, 7 ਦਸੰਬਰ ਨਿਊਜ਼ਲਾਈਨ ਐਕਸਪ੍ਰੈਸ –       ਕਰੀਬ ਤਿੰਨ ਮਹੀਨੇ ਪਹਿਲਾਂ ਇਕ ਪਿਤਾ ਵੱਲੋਂ ਹੱਥ ਪੈਰ ਬੰਨ ਕੇ ਆਪਣੀ ਧੀ, ਨਹਿਰ ਵਿੱਚ ਸੁੱਟ ਦਿੱਤੀ ਗਈ ਸੀ। ਅੱਜ ਧੀ ਆਪਣੇ ਆਪ ਨੂੰ ਜਿਉਂਦੀ ਦੱਸ ਰਹੀ ਹੈ। ਸੋਸ਼ਲ ਮੀਡੀਆ ਉਤੇ ਚੱਲ ਰਹੀ ਇਕ ਇਟਰਵਿਊ ਵਿਚ ਕਥਿਤ ਮ੍ਰਿਤਕ ਲੜਕੀ ਨੇ ਜਿਊਂਦੇ ਹੋਣ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਣ ਉਤੇ ਸ਼ੱਕ ਕਰਦਿਆਂ ਨਹਿਰ ਵਿਚ ਧੱਕਾ ਦੇ ਦਿੱਤਾ ਸੀ। ਜਿਸ ਦੀ ਉਸ ਨੇ ਇਕ ਵੀਡਿਓ ਵੀ ਬਣਾਈ ਸੀ। ਫ਼ਿਰੋਜ਼ਪੁਰ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਲੜਕੀ ਦੇ ਬਾਪ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ।

ਸ਼ੋਸ਼ਲ ਮੀਡੀਆ ਉਤੇ ਇੰਟਰਵੀਊ ਦਿੰਦਿਆਂ ਇਹ ਪ੍ਰੀਤ ਨਾਂ ਦੀ ਲੜਕੀ ਨੇ ਦੱਸਿਆ ਕਿ ਜਦ ਉਸਦੇ ਬਾਪ ਨੇ ਨਹਿਰ ਵਿਚ ਧੱਕਾ ਦਿੱਤਾ ਤਾਂ ਉਹ ਨਹਿਰ ਵਿਚ ਰੁੜਨ ਲੱਗੀ ਤਾਂ ਕਿਸਮਤ ਨਾਲ ਉਸਦਾ ਹੱਥ ਨਹਿਰ ਵਿਚ ਲੱਗੇ ਇਕ ਸਰੀਏ ਨੂੰ ਪੈ ਗਿਆ ਅਤੇ ਉਹ ਨਹਿਰ ਵਿਚੋਂ ਬਾਹਰ ਆ ਗਈ। ਲੜਕੀ ਪ੍ਰੀਤ ਨੇ ਦੱਸਿਆ ਕਿ ਉਸਨੂੰ ਨਹਿਰ ਵਿਚ ਧੱਕਾ ਦੇਣ ਲਈ ਉਸਦੀ ਮਾਂ ਵੀ ਜਿੰਮੇਵਾਰ ਹੈ। ਪਰ ਹੁਣ ਉਹ ਉਸਦੇ ਜੇਲ੍ਹ ‘ਚ ਬੈਠੇ ਪਿਓ ਨੂੰ ਬਚਾਉਣਾ ਚਹੁੰਦੀ ਹੈ। ਓਧਰ ਪੁਲਿਸ ਲੜਕੀ ਦੇ ਜਿਉਂਦੇ ਹੋਣ ਦੀ ਖ਼ਬਰ ਤੋਂ ਬਾਅਦ ਲੜਕੀ ਦੀ ਭਾਲ ਕਰ ਰਹੀ ਹੈ।

Newsline Express 

Related Articles

Leave a Comment