newslineexpres

Joe Rogan Podcasts You Must Listen
Home EMPLOYEES ????DC ਦਫਤਰ ਦੇ ਕਰਮਚਾਰੀ ਤਿੰਨ ਦਿਨਾਂ ਦੀ ਹੜਤਾਲ ‘ਤੇ

????DC ਦਫਤਰ ਦੇ ਕਰਮਚਾਰੀ ਤਿੰਨ ਦਿਨਾਂ ਦੀ ਹੜਤਾਲ ‘ਤੇ

by Newslineexpres@1

*???? ਡੀਸੀ ਦਫਤਰ ਦੇ ਕਰਮਚਾਰੀ ਤਿੰਨ ਦਿਨਾਂ ਦੀ ਹੜਤਾਲ ‘ਤੇ*
*???? ਨਹੀਂ ਹੋਣਗੇ ਲੋਕਾਂ ਦੇ ਕੰਮ*
ਪਟਿਆਲਾ, 12 ਫਰਵਰੀ – ਰਮਨ / ਨਿਊਜ਼ਲਾਈਨ ਐਕਸਪ੍ਰੈਸ – ਡੀਸੀ ਦਫ਼ਤਰ ਦੇ ਕਰਮਚਾਰੀ ਸੋਮਵਾਰ ਤੋਂ 3 ਦਿਨਾਂ ਲਈ ਹੜਤਾਲ ‘ਤੇ ਰਹਿਣਗੇ। ਇਸ ਕਾਰਨ 11, 12 ਅਤੇ 13 ਫਰਵਰੀ ਨੂੰ ਲੋਕਾਂ ਦੇ ਰੁਟੀਨ ਦੇ ਕੰਮ ਨਹੀਂ ਹੋਣਗੇ। ਜਾਣਕਾਰੀ ਅਨੁਸਾਰ ਡੀਸੀ ਤਰਨਤਾਰਨ ਨੇ ਕੁਝ ਦਿਨ ਪਹਿਲਾਂ ਸਟਾਫ਼ ਦੀਆਂ ਬਦਲੀਆਂ ਕੀਤੀਆਂ ਸਨ, ਜਿਸ ਤੋਂ ਨਾਖੁਸ਼ ਹੋ ਕੇ ਡੀਸੀ ਦਫ਼ਤਰ ਕਰਮਚਾਰੀ ਐਸੋਸੀਏਸ਼ਨ ਨੇ 3 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਡੀਸੀ ਦਫ਼ਤਰ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਕੇਸਰ ਸਿੰਘ ਨੇ ਕੀਤੀ ਹੈ। ਪ੍ਰਧਾਨ ਕੇਸਰ ਸਿੰਘ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ, ਉਲਟਾ ਅਧਿਕਾਰੀ ਬਿਨਾਂ ਕਿਸੇ ਕਸੂਰ ਦੇ ਬਦਲੀਆਂ ਕਰਕੇ ਮੁਲਾਜ਼ਮਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਹਨ। ਐਸੋਸੀਏਸ਼ਨ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
*Newsline Express*

Related Articles

Leave a Comment