????ਲੋਕ ਸਭਾ ਚੋਣਾਂ ਲਈ ਜ਼ਮੀਨੀ ਪੱਧਰ ‘ਤੇ ਤਿਆਰੀਆਂ ਸ਼ੁਰੂ, ਬੂਥ ਕਾਨਫਰੰਸ ‘ਚ ਬੀਜੇਪੀ ਦੇ 2 ਹਜ਼ਾਰ ਵਰਕਰਾਂ ਨੇ ਲਿਆ ਹਿੱਸਾ
????ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਭੇਜੇ 1629 ਕਰੋੜ, ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕਾਂ ‘ਤੇ ਖਰਚ ਕੀਤਾ : ਅਨਿਲ ਸਰੀਨ
????ਪੰਜਾਬ ‘ਚ ਉਦਯੋਗਿਕ ਮਾਹੌਲ ਨਹੀਂ, ਕੋਈ ਵੱਡੀ ਕੰਪਨੀ ਪੰਜਾਬ ‘ਚ ਪੈਸਾ ਲਗਾਉਣ ਨੂੰ ਤਿਆਰ ਨਹੀਂ: ਕੇਵਲ ਸਿੰਘ ਢਿੱਲੋਂ
????ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦਾ ਜਵਾਬ ਲੋਕ ਸਭਾ ਚੋਣਾਂ ‘ਚ ਵੋਟ ਪਾ ਕੇ ਦੇਣਗੇ ਪਟਿਆਲਵੀ: ਜੈ ਇੰਦਰ ਕੌਰ
11 ਫਰਵਰੀ, ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੀ ਪਹਿਲੀ ਬੂਥ ਕਾਨਫਰੰਸ ਐਤਵਾਰ ਨੂੰ ਰਾਮ ਲੀਲਾ ਮੈਦਾਨ ਵਿੱਚ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ, ਭਾਜਪਾ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਅਤੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਦੀ ਮੁੱਖ ਪ੍ਰਚਾਰਕ ਜੈਇੰਦਰ ਕੌਰ ਅਤੇ ਭਾਜਪਾ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ।
ਪਟਿਆਲਾ ਸ਼ਹਿਰੀ ਵਿਧਾਨ ਸਭਾ ਅਧੀਨ ਪੈਂਦੇ ਸਾਰੇ 183 ਬੂਥ ਇੰਚਾਰਜਾਂ, ਮੰਡਲ ਪ੍ਰਧਾਨਾਂ, ਸ਼ਕਤੀ ਕੇਂਦਰ ਦੇ ਇੰਚਾਰਜਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਦੇ ਨੌਜਵਾਨ ਵਰਕਰ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਅਨਿਲ ਸਰੀਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਵਿੱਚ ਕੇਂਦਰ ਦਾ ਗਲਤ ਅਕਸ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਹਿਲੀ ਬੂਥ ਕਾਨਫਰੰਸ ਵਿੱਚ ਉਹ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਨੇ ਪਿਛਲੇ ਡੇਢ ਸਾਲ ਵਿੱਚ ਪੰਜਾਬ ਦੇ ਲੋਕਾਂ ਨੂੰ 1629 ਕਰੋੜ ਰੁਪਏ ਦੀ ਰਾਸ਼ੀ ਭੇਜੀ ਹੈ ਅਤੇ ਪੰਜਾਬ ਸਰਕਾਰ ਇਸ ਰਾਸ਼ੀ ਦੀ ਵਰਤੋਂ ਆਪਣੇ ਨਾਂ ਦਾ ਵਿਗਿਆਪਨ ਕਰਨ ਲਈ ਮੁਹੱਲਾ ਕਲੀਨਿਕਾਂ ‘ਤੇ ਖਰਚ ਕਰ ਦਿੱਤਾ। ਮੁਹੱਲਾ ਕਲੀਨਿਕਾਂ ਦੇ ਆਡਿਟ ਵਿੱਚ ਇਹ ਗੱਲ ਸਾਫ਼ ਹੋ ਗਈ ਹੈ ਕਿ ਕਈ ਥਾਵਾਂ ’ਤੇ ਫਰਜ਼ੀ ਮਰੀਜ਼ ਦਿਖਾਏ ਜਾ ਰਹੇ ਹਨ। ਉਨ੍ਹਾਂ ਕੋਲ ਕਈ ਮੁਹੱਲਾ ਕਲੀਨਿਕਾਂ ਦਾ ਡਾਟਾ ਹੈ, ਜਿੱਥੇ ਡਾਕਟਰ ਹਰ ਮਿੰਟ ਮਰੀਜ਼ ਦੀ ਜਾਂਚ ਕਰਕੇ ਉਸ ਨੂੰ ਦਵਾਈ ਦਿੰਦੇ ਹਨ, ਜਦਕਿ ਸੱਚਾਈ ਕੁਝ ਹੋਰ ਹੀ ਹੈ। ਇਸ ਮੌਕੇ ਉਨ੍ਹਾਂ ਇਸ ਵਾਰ 400 ਦਾ ਅੰਕੜਾ ਪਾਰ ਕਰਨ ਦਾ ਨਾਅਰਾ ਬੁਲੰਦ ਕਰਦਿਆਂ ਕਿਹਾ ਕਿ ਦੇਸ਼ 2047 ਵਿੱਚ ਨਹੀਂ ਸਗੋਂ 2037 ਵਿੱਚ ਵਿਸ਼ਵ ਦੀ ਸੁਪਰ ਪਾਵਰ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਪੰਜਾਬ ਦਾ ਭਵਿੱਖ ਇਸ ਸਮੇਂ ਖ਼ਤਰੇ ਵਿੱਚ ਹੈ ਅਤੇ ਪੰਜਾਬ ਜੋ ਪਹਿਲੇ ਨੰਬਰ ’ਤੇ ਹੁੰਦਾ ਸੀ, ਹੁਣ ਦੇਸ਼ ਵਿੱਚ 16ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੇ ਪੰਜਾਬ ਨੂੰ ਪਛਾੜ ਦਿੱਤਾ ਹੈ। ਜੇਕਰ ਹੁਣ ਵੀ ਵੋਟ ਦੀ ਸਹੀ ਵਰਤੋਂ ਨਾ ਕੀਤੀ ਗਈ ਤਾਂ ਇਹ ਦੇਸ਼ ਦੀ ਤਰੱਕੀ ਲਈ ਵੱਡਾ ਨੁਕਸਾਨ ਸਾਬਤ ਹੋਵੇਗਾ। ਅੱਜ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਭਾਰਤ ਦੇਸ਼ ਵਿੱਚ ਇੱਕ ਹਜ਼ਾਰ ਟਨ ਸੋਨਾ ਕੇਂਦਰ ਸਰਕਾਰ ਇਕੱਠਾ ਕਰ ਸਕੀ ਹੈ ਅਤੇ ਵਿਦੇਸ਼ਾਂ ਵਿੱਚ ਕਰਜ਼ੇ ਲਈ ਰੱਖਿਆ ਗਿਆ ਸੋਨਾ ਵੀ ਵਾਪਿਸ ਲਿਆਂਦਾ ਜਾ ਚੁੱਕਾ ਹੈ।
ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬੂਥ ਕਾਨਫਰੰਸ ਵਿੱਚ ਹੋਏ ਇਕੱਠ ਤੋਂ ਪਟਿਆਲਾ ਲੋਕ ਸਭਾ ਸੀਟ ’ਤੇ ਭਾਜਪਾ ਦੀ ਜਿੱਤ ਯਕੀਨੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਮੌਜੂਦਾ ਸੰਸਦ ਮੈਂਬਰ ਪ੍ਰਨੀਤ ਕੌਰ ਹੋਵਗੇ ਅਤੇ ਉਨ੍ਹਾਂ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਦਾ ਸਿਹਰਾ ਪਟਿਆਲਾ ਦੇ ਲੋਕਾਂ ਦੇ ਸਿਰ ਜਾਵੇਗਾ।
ਮਹਿਲਾ ਮੋਰਚਾ ਦੀ ਪੰਜਾਬ ਪ੍ਰਧਾਨ ਅਤੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਕਨਵੀਨਰ ਜੈ ਇੰਦਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਸੱਤਾਧਾਰੀ ਧਿਰ ਨੇ ਜਿਸ ਤਰ੍ਹਾਂ ਝੂਠ ਦੇ ਸਹਾਰੇ ਸੱਤਾ ਹਾਸਲ ਕੀਤੀ ਹੈ, ਉਸ ਦਾ ਪਰਦਾਫਾਸ਼ ਨਿੱਤ ਦਿਨ ਹੋ ਰਿਹਾ ਹੈ। ਅੱਜ ਦਾ ਨੌਜਵਾਨ ਪੰਜਾਬ ਵਿੱਚ ਬਦਲਾਅ ਲਈ ਉਤਾਵਲਾ ਹੈ ਅਤੇ ਇਸੇ ਲਈ ਉਹ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਪਟਿਆਲਾ ਦਾ ਸਰਬਪੱਖੀ ਵਿਕਾਸ ਹੋਇਆ ਪਰ ਪਿਛਲੇ ਡੇਢ ਸਾਲ ਤੋਂ ਵਿਕਾਸ ਨੂੰ ਬਰੇਕ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਰੇਤ ਨੂੰ ਮੁੱਖ ਮੰਤਰੀ ਭਗਵੰਤ ਮਾਨ 12 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਉਪਲਬਧ ਕਰਵਾਉਣ ਦੀ ਗੱਲ ਕਰ ਰਹੇ ਸਨ, ਅੱਜ ਲੋਕਾਂ ਨੂੰ 40 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਖਰੀਦਣੀ ਪੈ ਰਹੀ ਹੈ।
ਭਾਜਪਾ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਹਨ ਜਿਨ੍ਹਾਂ ਨੇ ਪਟਿਆਲਾ ਨੂੰ ਵਿਕਾਸ ਦੀ ਰਫ਼ਤਾਰ ਦਿੱਤੀ ਹੈ, ਜਿਨ੍ਹਾਂ ਨੇ ਆਪਣੇ ਸਾਲ ਵਿੱਚ ਤਿੰਨ ਯੂਨੀਵਰਸਿਟੀਆਂ, ਦਰਿਆਵਾਂ ਦੀ ਕਾਇਆ ਕਲਪ, ਨਵਾਂ ਬੱਸ ਸਟੈਂਡ ਸਮੇਤ ਕਈ ਵੱਡੇ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਈਆਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਟਿਆਲਾ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ ਸੀ, ਉਸੇ ਤਰ੍ਹਾਂ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪ੍ਰਨੀਤ ਕੌਰ ਨੂੰ ਚੁਣ ਕੇ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਵਾਉਣ ਦਾ ਸਿਹਰਾ ਉਨ੍ਹਾਂ ਦੇ ਸਿਰ ਬੱਝਦਾ ਹੈ। ਸਰਕਾਰ ਪਟਿਆਲਾ ਦੇ ਲੋਕਾਂ ਤੱਕ ਜਾਵੇਗੀ।
ਇਸ ਮੌਕੇ ਕੇ.ਕੇ.ਸ਼ਰਮਾ ਤੋਂ ਇਲਾਵਾ ਕੇ.ਕੇ.ਮਲਹੋਤਰਾ, ਵਿਜੇ ਕੂਕਾ, ਅਨਿਲ ਬਜਾਜ, ਭੁਪੇਸ਼ ਅਗਰਵਾਲ, ਬਲਵੰਤ ਰਾਏ, ਮੰਡਲ ਪ੍ਰਧਾਨ, ਬੂਥ ਇੰਚਾਰਜ ਅਤੇ ਸ਼ਕਤੀ ਕੇਂਦਰਾਂ ਦੇ ਮੁਖੀ ਮੁੱਖ ਤੌਰ ‘ਤੇ ਹਾਜ਼ਰ ਸਨ |