newslineexpres

Home Information ???? ਅੱਜ ਪਟਿਆਲਾ ਵਿੱਚ ਪਈ ਭਾਰੀ ਧੁੰਦ ਨੇ ਮੁੜ ਯਾਦ ਕਰਵਾਈ ਠੰਡ ; ਧੁੰਦ ਕਾਰਨ ਆਵਾਜਾਈ ਹੋ ਰਹੀ ਹੈ ਪ੍ਰਭਾਵਿਤ

???? ਅੱਜ ਪਟਿਆਲਾ ਵਿੱਚ ਪਈ ਭਾਰੀ ਧੁੰਦ ਨੇ ਮੁੜ ਯਾਦ ਕਰਵਾਈ ਠੰਡ ; ਧੁੰਦ ਕਾਰਨ ਆਵਾਜਾਈ ਹੋ ਰਹੀ ਹੈ ਪ੍ਰਭਾਵਿਤ

by Newslineexpres@1

???? ਅੱਜ ਪਟਿਆਲਾ ਵਿੱਚ ਪਈ ਭਾਰੀ ਧੁੰਦ ਨੇ ਮੁੜ ਯਾਦ ਕਰਵਾਈ ਠੰਡ ; ਧੁੰਦ ਕਾਰਨ ਆਵਾਜਾਈ ਹੋ ਰਹੀ ਹੈ ਪ੍ਰਭਾਵਿਤ

   ਪਟਿਆਲਾ, 21 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਸ਼ਹਿਰ ਵਿੱਚ ਅੱਜ ਫੇਰ ਧੁੰਧ ਦੇਖਣ ਨੂੰ ਮਿਲ ਰਹੀ ਹੈ। ਅੱਜ ਦੀ ਭਾਰੀ ਧੁੰਦ ਨੇ ਠੰਡ ਦੇ ਦਿਨ ਮੁੜ ਯਾਦ ਕਰਵਾ ਦਿੱਤੇ ਹਨ। ਪਟਿਆਲੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਭਾਰੀ ਧੁੰਦ ਦੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਸੜਕ ‘ਤੇ ਚੱਲਣ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੁਝ ਦਿਨ ਪਹਿਲਾਂ ਮੌਸਮ ਨੇ ਇਹ ਮਹਿਸੂਸ ਕਰਵਾ ਦਿੱਤਾ ਸੀ ਕਿ ਸਰਦੀਆਂ ਖਤਮ ਹੋ ਗਈਆਂ ਹਨ ਤੇ ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ, ਪਰੰਤੂ ਅੱਜ ਪਈ ਧੁੰਦ ਇਹ ਦੱਸ ਰਹੀ ਹੈ ਕਿ ਅਜੇ ਸਰਦੀਆਂ ਕੁਝ ਹੋਰ ਦਿਨ ਰਹਿਣਗੀਆਂ। ਜਿਨ੍ਹਾਂ ਲੋਕਾਂ ਨੇ ਸਵੈਟਰ ਕੋਟੀਆਂ ਇੱਕ ਪਾਸੇ ਕਰ ਦਿੱਤੇ ਸਨ, ਉਨ੍ਹਾਂ ਨੂੰ ਦੋਬਾਰਾ ਗਰਮ ਕੱਪੜੇ ਪਾਉਣੇ ਪੈਣਗੇ। ਲੱਗਦਾ ਹੈ ਮੌਸਮ ਵਿੱਚ ਅੱਜ ਦਾ ਇਹ ਬਦਲਾਅ ਉੱਚੇ ਪਹਾੜਾਂ ਉਤੇ ਪੈ ਰਹੀ ਬਰਫਬਾਰੀ ਕਰਨ ਹੋਇਆ ਹੈ।
Newsline Express

Related Articles

Leave a Comment