Skip to main content

newslineexpres

Home Cricket ???? ਵਿਸ਼ਵ ਕੱਪ ਜੇਤੂ ਕ੍ਰਿਕਟ ਅੰਡਰ 19 ਦੀ ਟੀਮ ਵਿੱਚ ਪਟਿਆਲੇ ਦੇ ਵਿਹਾਨ ਮਲਹੋਤਰਾ ਦਾ ਯੋਗਦਾਨ ਰਿਹਾ ਅਹਿਮ

???? ਵਿਸ਼ਵ ਕੱਪ ਜੇਤੂ ਕ੍ਰਿਕਟ ਅੰਡਰ 19 ਦੀ ਟੀਮ ਵਿੱਚ ਪਟਿਆਲੇ ਦੇ ਵਿਹਾਨ ਮਲਹੋਤਰਾ ਦਾ ਯੋਗਦਾਨ ਰਿਹਾ ਅਹਿਮ

by Newslineexpres@1

???? ਵਿਸ਼ਵ ਕੱਪ ਜੇਤੂ ਕ੍ਰਿਕਟ ਅੰਡਰ 19 ਦੀ ਟੀਮ ਵਿੱਚ ਪਟਿਆਲੇ ਦੇ ਵਿਹਾਨ ਮਲਹੋਤਰਾ ਦਾ ਯੋਗਦਾਨ ਰਿਹਾ ਅਹਿਮ

???? ਪਟਿਆਲਾ, 7 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ  –            ਪਟਿਆਲਾ ਲਈ ਅੱਜ ਬਹੁਤ ਮਾਣ ਦੀ ਗੱਲ ਹੈ ਕਿ ਅੰਡਰ 19 ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਖਿਡਾਰੀ ਵਿਹਾਨ ਮਹਲੋਤਰਾ ਪਟਿਆਲਾ ਦਾ ਵਾਸੀ ਹੈ।ਇਸ ਸਬੰਧੀ ਮਲਹੋਤਰਾ ਦੇ ਕੋਚ ਕ੍ਰਿਕਟ ਹਬ ਵਿਖੇ ਕਮਲ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਾ ਸਿਰਫ ਪਟਿਆਲੇ ਲਈ ਮਾਣ ਵਾਲੀ ਗੱਲ ਹੈ, ਬਲਕਿ ਪੂਰੇ ਪੰਜਾਬ ਦਾ ਸਿਰ ਫਖ਼ਰ ਨਾਲ ਉੱਚਾ ਹੋ ਗਿਆ,ਕਿਉਂਕਿ ਇਸ ਹੋਣਹਾਰ ਖਿਡਾਰੀ ਵਿਹਾਨ ਮਲੋਤਰਾ ਨੇ, ਇਸ ਵਿਸ਼ਵ ਕੱਪ ਵਿੱਚ ਦੀ ਜਿੱਤ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ। ਉਨਾਂ ਨੇ ਦੱਸਿਆ ਕਿ ਵਿਹਾਨ ਨੇ ਕੁੱਲ 249 ਦੋੜਾਂ ਬਣਾਈਆਂ ਅਤੇ ਉਸ ਨੇ ਬੰਗਲਾਦੇਸ਼ ਵਿਰੁੱਧ ਅਹਿਮ ਮੈਚ ਵਿੱਚ ਚਾਰ ਵਿਕਟਾਂ ਲੈ ਕੇ , ਭਾਰਤ ਦੀ ਜਿੱਤ ਦਾ ਰਾਹ ਪੱਧਰਾ ਕੀਤਾ ।ਕੋਚ ਕਮਲ ਸੰਧੂ ਨੇ ਕਿਹਾ ਕਿ ਇਸ ਦਾ ਸਿਹਰਾ, ਜਿੱਥੇ ਇਸ ਹੋਣਹਾਰ ਖਿਡਾਰੀ ਦੇ ਸਿਰ ਜਾਂਦਾ ਹੈ। ਉਥੇ ਇਸਦੇ ਮਾਤਾ ਪਿਤਾ ਮਨੋਜ ਮਲਹੋਤਰਾ ਤੇ ਪੂਨਮ ਮਲਹੋਤਰਾ ਦੀ ਸਿਦਕ ਤੇ ਸਿਰ ਸੁੱਟ ਕੇ ਕੀਤੀਆਂ ਕੁਰਬਾਨੀਆਂ ਦਾ ਸਿੱਟਾ ਹੀ ਹੈ, ਕਿ ਵਿਹਾਨ ਮਲਹੋਤਰਾ ਨੇ ਐਡੀ ਛੋਟੀ ਉਮਰ ਚ ਇਡਾ ਵੱਡਾ ਮੁਕਾਮ ਹਾਸਲ ਕੀਤਾ। ਉਨਾਂ ਨੇ ਕਿਹਾ ਕਿ ਵਿਹਾਨ ਮਲਹੋਤਰਾ ਦੇ ਪਟਿਆਲਾ ਆਉਣ ਤੋਂ ਬਾਅਦ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।

Newsline Express

Related Articles

Leave a Comment