???? ਖੇਲ੍ਹੋ ਇੰਡੀਆ ਮੁਹਿੰਮ ਤਹਿਤ ਐਨਟੀਪੀਸੀ ਸਿਟੀ ਓਪਨ ਆਰਚਰੀ ਟੂਰਨਾਮੈਂਟ 2024 …
???? ਪੰਜਾਬ ਆਰਚਰੀ ਐਸੋਸੀਏਸ਼ਨ ਵੱਲੋਂ 2 ਦਿਨਾਂ ਓਪਨ ਆਰਚਰੀ ਟੂਰਨਾਮੈਂਟ ਦੀ ਸ਼ੁਰੂਆਤ
???? ਆਰਚਰੀ ਵਿੱਚ ਖਿਡਾਰੀਆਂ ਲਈ ਚੰਗਾ ਭਵਿੱਖ : ਰਵਿੰਦਰ ਕੁਮਾਰ ਬਾਲੀ
ਪਟਿਆਲਾ, 29 ਫਰਵਰੀ – ਰਮਨ ਰਜਵੰਤ, ਅਨਿਲ ਵਰਮਾ – ਕੇਂਦਰ ਸਰਕਾਰ ਦੀ ਖੇਲ੍ਹੋ ਇੰਡੀਆ ਮੁਹਿੰਮ ਤਹਿਤ ਵੱਖ ਵੱਖ ਸੂਬਿਆਂ ਵਿੱਚ ਓਪਨ ਆਰਚਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਸੇ ਲੜੀ ਅਧੀਨ ਪੰਜਾਬ ਵਿੱਚ ਇਹ ਟੂਰਨਾਮੈਂਟ ਪਟਿਆਲਾ ਵਿਖੇ ਪੰਜਾਬ ਆਰਚਰੀ ਐਸੋਸੀਏਸ਼ਨ ਦੀ ਦੇਖਰੇਖ ਵਿੱਚ ਅੱਜ ਧੂਮਧਾਮ ਨਾਲ ਸ਼ੁਰੂ ਕਰਵਾਏ ਗਏ ਹਨ। ਬੀ ਡੀ ਪੀ ਐਸ ਦੇ ਗਰਾਊਂਡ ਵਿੱਚ ਸ਼ੁਰੂ ਹੋਏ ਇਸ ਟੂਰਨਾਮੈਂਟ ਵਿੱਚ ਭਾਰੀ ਗਿਣਤੀ ਤੀਰ ਅੰਦਾਜ਼ ਲੜਕੇ ਲੜਕੀਆਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਵਿੰਦਰ ਕੁਮਾਰ ਬਾਲੀ ਨੇ ਇਸ ਟੂਰਨਾਮੈਂਟ ਬਾਰੇ ਵਿਸਤਾਰ ਨਾਲ ਮੀਡੀਆ ਨੂੰ ਦੱਸਿਆ। ਇਸ ਦੌਰਾਨ ਤੀਰ ਅੰਦਾਜ਼ ਖਿਡਾਰੀਆਂ ਵਿੱਚ ਕਾਫੀ ਖੁਸ਼ੀ ਤੇ ਉਤਸਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ, ਸਮਾਣਾ ਤੇ ਜ਼ੀਰਕਪੁਰ ਦੇ ਸਿੱਖਿਆ ਡਾਇਰੈਕਟਰ ਤੇ ਸਲਾਹਕਾਰ ਐਡਵੋਕੇਟ ਕਰਨ ਰਾਜਵੀਰ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਖੇਡ ਟੂਰਨਾਮੈਂਟ ਦੀ ਸ਼ੁਰੂਆਤ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸਦੇ ਨਾਲ ਹੀ ਉਨ੍ਹਾਂ ਨੇ ਤੀਰ ਅੰਦਾਜ਼ੀ ਵੀ ਕੀਤੀ ਅਤੇ ਇਸ ਖੇਡ ਦੀਆਂ ਬਾਰੀਕੀਆਂ ਨੂੰ ਵੀ ਜਾਣਿਆ।
ਇਸ ਦੌਰਾਨ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਜਨਰਲ ਸਕੱਤਰ ਸ੍ਰੀ ਰਾਜ ਕੁਮਾਰ, ਪੱਤਰਕਾਰ ਅਨਿਲ ਵਰਮਾ, ਰਮਨ ਰਜਵੰਤ ਕੌਰ, ਰਜਨੀਸ਼ ਸਕਸੈਨਾ, ਸੁਰਜੀਤ ਗਰੋਵਰ, ਆਰਚਰੀ ਕੋਚ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਖਿਡਾਰੀਆਂ ਨੇ ਪੰਜਾਬ ਆਰਚਰੀ ਐਸੋਸੀਏਸ਼ਨ ਵੱਲੋਂ ਕੀਤੇ ਸਾਰੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਵਿੰਦਰ ਕੁਮਾਰ ਬਾਲੀ ਨੇ ਦੱਸਿਆ ਕਿ ਅੱਜ ਇਥੇ ਬੁੱਢਾ ਦਲ ਪਬਲਿਕ ਸਕੂਲ ਗਰਾਊਂਡ ਦੇ ਵਿੱਚ ਆਰਚਰੀ ਦਾ ਟੂਰਨਾਮੈਂਟ ਹੋ ਰਿਹਾ ਹੈ ਜਿਸਦਾ ਨਾਂਅ “ਐਨ ਟੀ ਪੀ ਸੀ ਸਿਟੀ ਓਪਨ ਆਰਚਰੀ ਟੂਰਨਾਮੈਂਟ 2024” ਹੈ ਜੋਕਿ ਇਹ ਖੇਲ੍ਹੋ ਇੰਡੀਆ ਸਕੀਮ ਦੇ ਤਹਿਤ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਪਰਾਕਰਮ ਦੇ ਨਾਲ ਇੱਥੇ ਕਰਵਾਇਆ ਜਾ ਰਿਹਾ ਹੈ। ਇਸਦੇ ਵਿੱਚ ਹਰ ਕੈਟਾਗਰੀ ਦੇ ਸੀਨੀਅਰ, ਜੂਨੀਅਰ, ਸਬ ਜੂਨੀਅਰ ਸਾਰੇ ਪੰਜਾਬ ਰੇਜ਼ਿਡੇਂਟਸ ਬੱਚਿਆਂ ਦੇ ਲਈ ਓਪਨ ਪੰਜਾਬ ਟੂਰਨਾਮੈਂਟ ਹੈ। ਇਸ ਵਿੱਚ 66 ਦੇ ਕਰੀਬ ਬੱਚਿਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ ਹੈ, ਉਨ੍ਹਾਂ ਨੂੰ ਇੰਝ ਲੱਗ ਰਿਹਾ ਕਿ ਜਿਵੇਂ ਉਹ ਆਪਣੇ ਮੇਲੇ ਦਾ ਅਨੰਦ ਵੀ ਮਾਣ ਰਹੇ ਹਨ ਤੇ ਗੇਮ ਦਾ ਵੀ।
ਸ੍ਰੀ ਬਾਲੀ ਨੇ ਕਿਹਾ ਕਿ ਅਸੀਂ ਪੰਜਾਬ ਆਰਚਰੀ ਐਸੋਸੀਏਸ਼ਨ ਆਫ ਇੰਡੀਆ ਦੇ ਬਹੁਤ ਹੀ ਧੰਨਵਾਦੀ ਹਾਂ ਜਿੰਨ੍ਹਾ ਨੇ ਸਾਨੂੰ ਇੱਕ ਬਹੁਤ ਸ਼ਾਰਟ ਨੋਟਿਸ ਦੇ ਵਿੱਚ ਇਹ ਟੂਰਨਾਮੈਂਟ ਕਰਵਾਉਣ ਲਈ ਕਿਹਾ ਅਤੇ ਅਸੀਂ ਇਸ ਗਰਾਊਂਡ ਦੇ ਵਿੱਚ ਬਹੁਤ ਹੀ ਖੁਸ਼ਨੁਮਾ ਮਾਹੌਲ ਵਿੱਚ ਇਹ ਟੂਰਨਾਮੈਂਟ ਕਰਵਾ ਰਹੇ ਹਾਂ, ਅੱਜ ਧੁੱਪ ਵੀ ਚੰਗੀ ਹੈ ਅਤੇ ਬੱਚਿਆਂ ਨੂੰ ਐਕਸਪੋਜ਼ਰ ਵੀ ਵਧੀਆ ਮਿਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਦੋ ਦਿਨਾਂ ਟੂਰਨਾਮੈਂਟ ਹੈ, ਇਸ ਲਈ ਕੱਲ੍ਹ ਸ਼ੁੱਕਰਵਾਰ ਨੂੰ ਖਿਡਾਰੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਜਾਣਗੇ। ਸ੍ਰੀ ਬਾਲੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਭਾਰਤ ਦੇ 10 ਸ਼ਹਿਰਾਂ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੀ ਹੋਇਆ ਹੈ ਜੋਕਿ ਸਾਡੇ ਲਈ ਬੜੇ ਮਾਣ ਤੇ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪ੍ਰਮੋਸ਼ਨ ਟੂਰਨਾਮੈਂਟ ਜਨਰਲ ਅਵੇਅਰਨੈਸ ਟੂਰਨਾਮੈਂਟ ਹਨ ਤਾਂ ਜੋ ਬੱਚਿਆਂ ਨੂੰ ਜਿਆਦਾ ਐਕਸਪੋਜ਼ਰ ਵੀ ਮਿਲ ਜਾਵੇ ਤੇ ਲੋਕਾਂ ਨੂੰ ਅਵੇਅਰਨੈਸ ਵੀ ਹੋਵੇ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਆਰਚਰੀ ਖੇਡ ਨਾਲ ਜੁੜ ਸਕਣ। ਸ੍ਰੀ ਬਾਲੀ ਨੇ ਕਿਹਾ ਕਿ ਪੰਜਾਬ ਵਿੱਚ ਆਰਚਰੀ ਦੇ ਖਿਡਾਰੀਆਂ ਲਈ ਬਹੁਤ ਚੰਗਾ ਭਵਿੱਖ ਹੈ, ਕੁੜੀਆਂ ਦੇ ਲਈ ਬਹੁਤ ਹੀ ਖਾਸ ਕਰਕੇ, ਕਿਉਂਕਿ ਕੁੜੀਆਂ ਦਾ ਕੰਪਟੀਸ਼ਨ ਥੋੜਾ ਘੱਟ ਹੈ ਪਰ ਇਹ ਰਿਜ਼ਲਟ ਓਰੀਐਂਟਡ ਹੈ, ਜੇ ਮਿਹਨਤ ਕਰਾਂਗੇ ਤਾਂ ਡੈਫੀਨੇਟਲੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਉੱਤੇ ਪਹੁੰਚਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਹੜੇ ਪਲੇਅਰ ਹਨ, ਜਦੋਂ ਵੀ ਬਾਹਰ ਖੇਡਣ ਜਾਂਦੇ ਤਾਂ ਚੰਗਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਨੇ ਕੁਝ ਖਿਡਾਰੀਆਂ ਦੇ ਨਾਂਅ ਲੈਕੇ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਕਿਹਾ ਕਿ ਹੁਣ ਸਲੈਕਸ਼ਨ ਪ੍ਰੋਸੈਸ ਚੱਲ ਰਿਹਾ ਹੈ, ਫੈਜ਼ ਕੱਪ ਦੇ ਵਿੱਚ ਦੁਬਈ ਵਿੱਚ ਵੀ ਟੂਰਨਾਮੈਂਟ ਹੋਵੇਗਾ ਜਦਕਿ ਸਾਨੂੰ ਪੈਰਿਸ ਦੇ ਲਈ ਵੀ ਸਲੋਟ ਮਿਲ ਚੁੱਕਿਆ ਹੈ ਅਤੇ ਪੈਰਾ ਵਿੱਚ ਸਾਡੇ ਚਾਰ ਪੰਜ ਸਲੋਟ ਆਉਣ ਦੀ ਉਮੀਦ ਹੈ।
Newsline Express