???? 20 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ 2 ਦੋਸ਼ੀ ਕਾਬੂ
ਟੋਲ ਪਲਾਜਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਤੋਂ ਮੰਗੀ ਸੀ ਫਿਰੋਤੀ
ਪਟਿਆਲਾ, 30 ਸਤੰਬਰ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸਬਿਊਰੋ – ਗੈਂਗਸਟਰ ਦਾ ਨਾਮ ਲੈ ਕੇ 20 ਲੱਖ ਰੂਪੈ ਦੀ ਫਿਰੋਤੀ ਮੰਗਣ ਅਤੇ ਨਾ ਦੇਣ ਦੀ ਸੂਰਤ ਵਿੱਚ ਮਾਰਨ ਦੀ ਧਮਕੀ ਦੇਣ ਵਾਲੇ 2 ਦੋਸ਼ੀਆਂ ਨੂੰ ਪਟਿਆਲਾ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।
ਇਸ ਸੰਬੰਧੀ ਡਾ: ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ
ਚਲਾਈ ਹੋਈ ਮੁਹਿੰਮ ਨੂੰ ਸਫਲਤਾ ਮਿਲੀ ਜਦੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਦੋਸ਼ੀਆਂ ਨੂੰ ਕਾਬੂ ਕੀਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਿਤੀ 13 ਸਤੰਬਰ ਦੇ ਦਿਨ ਸਵੇਰੇ 08:25 ਵਜੇ ਟੋਲ ਪਲਾਜਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਵਾਸੀ ਚੈਠਲ ਨੂੰ ਕਿਸੇ ਵਿਅਕਤੀ ਵੱਲੋਂ ਗੈਂਗਸਟਰ ਦਾ ਨਾਮ ਲੈ ਕੇ 20 ਲੱਖ ਰੂਪੈ ਦੀ ਫਿਰੋਤੀ ਮੰਗੀ ਗਈ ਸੀ ਅਤੇ ਨਾ ਦੇਣ ਦੀ ਸੂਰਤ ਵਿੱਚ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਯੋਗੇਸ ਸ਼ਰਮਾ, ਪੀਪੀਐਸ, ਐਸ ਪੀ (ਡੀ) ਪਟਿਆਲਾ, ਸ੍ਰੀ ਵੈਭਵ ਚੌਧਰੀ ਆਈਪੀਐਸ, ਏ ਐਸ ਪੀ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਇਸ ਕੇਸ ਨੂੰ ਟਰੇਸ ਕਰਕੇ ਫਿਰੋਤੀ ਦੀ ਮੰਗ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਦੀ ਕੀਤੀ ਹੈ। ਜ਼ਿਕਰਯੋਗ ਹੈ ਕਿ ਮਿਤੀ 28.09.2024 ਨੂੰ ਦੋਸ਼ੀਆਨ ਨੂੰ ਸਨਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਗੁਰਮੇਲ ਸਿੰਘ ਵਾਸੀ ਮਕਾਨ ਨੰਬਰ 189 ਵਾਰਡ ਨੰਬਰ 15 ਅਮਰਪੁਰਾ ਮੁਹੱਲਾ ਮੰਡੀ ਅਹਿਮਦਗੜ੍ਹ ਥਾਣਾ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਅਤੇ ਰੋਹਿਤ ਰਾਮ ਪੁੱਤਰ ਅਮਰਜੀਤ ਸਿੰਘ ਵਾਸੀ ਵਾਰਡ ਨੰਬਰ 06 ਨੇੜੇ ਰਾਮੇ ਵਾਲੀ ਖੂਹੀ ਲਹਿਰਾਗਾਗਾ ਥਾਣਾ ਲਹਿਰਾਗਾਗਾ ਜਿਲ੍ਹਾ ਸੰਗਰੂਰ ਨੂੰ ਬੱਸ ਅੱਡਾ ਫਤਿਹਪੁਰ, ਸਮਾਣਾ ਪਟਿਆਲਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੰਨਪ੍ਰੀਤ ਸਿੰਘ ਉਰਫ ਸੰਨੀ ਅਤੇ ਰੋਹਿਤ ਰਾਮ ਆਪਸ ਵਿੱਚ ਪਿਛਲੇ 11-12 ਸਾਲ ਤੋਂ ਦੋਸਤ ਹਨ। ਰੋਹਿਤ ਰਾਮ (ਰਾਧਾ ਕ੍ਰਿਸ਼ਨ ਫੂਡ) ਵਿੱਚ ਮਾਰਕੀਟਿੰਗ ਦਾ ਕੰਮ ਅਹਿਮਦਗੜ੍ਹ, ਲੁਧਿਆਣਾ ਤੇ ਹੋਰ ਸ਼ਹਿਰਾਂ ਵਿੱਚ ਕਰਦਾ ਹੋਣ ਕਰਕੇ ਅਹਿਮਦਗੜ੍ਹ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਸਨਪ੍ਰੀਤ ਸਿੰਘ ਉਰਫ ਸੰਨੀ ਵੀ ਪਲੰਬਰ ਦਾ ਕੰਮ ਕਰਦਾ ਹੈ ਜਿਸ ਕਰਕੇ ਇਹ ਆਪਸ ਵਿੱਚ ਅਹਿਮਦਗੜ੍ਹ ਵਿਖੇ ਮਿਲਦੇ ਰਹੇ ਹਨ। ਦੋਸੀ ਸਨਪ੍ਰੀਤ ਸਿੰਘ ਉਰਫ ਸੰਨੀ ਅਤੇ ਰੋਹਿਤ ਰਾਮ ਜੋ ਕਿ ਸੋਸ਼ਲ ਮੀਡੀਆ ਪਰ ਗੈਗਸਟਰਾਂ ਵੱਲੋਂ ਫਿਰੋਤੀ ਮੰਗਣ ਵਾਲੇ ਕੇਸਾਂ ਵਿੱਚ ਗ੍ਰਿਫਤਾਰ ਹੋਏ ਦੋਸ਼ੀਆਂ ਦੀਆਂ ਖਬਰਾਂ ਵੱਖ-ਵੱਖ ਨਿਊਜ ਚੈਨਲਾਂ ਪਰ ਦੇਖਦੇ ਹੁੰਦੇ ਸੀ ਜਿੰਨ੍ਹਾ ਤੋਂ ਪ੍ਰਭਾਵਿਤ ਹੋ ਕੇ ਕਿਸੇ ਵਿਅਕਤੀ ਪਾਸੋਂ ਫਿਰੋਤੀ ਲੈਣ ਦੀ ਯੋਜਨਾ ਤਿਆਰ ਕੀਤੀ ਸੀ, ਜਿਸ ਵਿੱਚ ਸਨਪ੍ਰੀਤ ਸਿੰਘ ਉਰਫ ਸੰਨੀ ਨੇ ਆਪਣੇ ਰਿਸ਼ਤੇਦਾਰ ਦਰਸ਼ਨ ਸਿੰਘ ਲਾਡੀ ਪਾਸੋਂ ਫਿਰੋਤੀ ਲੈਣ ਦੀ ਸਾਜਿਸ਼ ਤਿਆਰ ਕੀਤੀ ਜੋ ਦਰਸ਼ਨ ਸਿੰਘ ਨੇ ਪਿਛਲੇ ਦਿਨਾਂ ਵਿੱਚ ਨਵੀ ਫਾਰਚੂਨਰ ਗੱਡੀ ਲਈ ਸੀ ਜਿਸ ਕਰਕੇ ਸਨਪ੍ਰੀਤ ਸਿੰਘ ਸੰਨੀ ਨੂੰ ਲੱਗਿਆ ਕਿ ਇਸਨੂੰ ਧਮਕੀ ਦੇ ਕੇ ਉਸ ਪਾਸੋਂ ਫਿਰੋਤੀ ਦੀ ਰਕਮ ਹਾਸਲ ਕੀਤੀ ਜਾ ਸਕਦੀ ਹੈ। ਸਨਪ੍ਰੀਤ ਸਿੰਘ ਸਨੀ ਜੋ ਕਿ ਦਰਸ਼ਨ ਸਿੰਘ ਲਾਡੀ ਦੇ ਸਾਲੇ ਦਾ ਸਾਲਾ ਲਗਦਾ ਹੈ। ਇਸ ਯੋਜਨਾ ਦੇ ਤਹਿਤ ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਨੇ ਰਲ ਕੇ ਪਹਿਲਾ ਹਿਸਾਰ (ਹਰਿਆਣਾ) ਰੇਲਵੇ ਸਟੇਸ਼ਨ ਤੋਂ ਇਕ ਸੁੱਤੇ ਪਏ ਮੁਸਾਫਰ ਦਾ ਮੋਬਾਇਲ ਫੋਨ ਚੋਰੀ ਕਰਕੇ ਮਿਤੀ 13.09.2024 ਨੂੰ ਜਾਖਲ ਰੇਲਵੇ ਸਟੇਸ਼ਨ ਨੇੜੇ ਉਸ ਫੋਨ ਤੋਂ ਦਰਸ਼ਨ ਸਿੰਘ ਲਾਡੀ ਨੂੰ ਕਿਸੇ ਗੈਂਗਸਟਰ ਦਾ ਨਾਮ ਲੈ ਕੇ ਜਾਨੋਂ ਮਾਰਨ ਦੀ ਧਮਕੀ ਦੇ ਕੇ 20 ਲੱਖ ਰੁਪੈ ਦੀ ਫਿਰੋਤੀ ਦੀ ਮੰਗ ਕੀਤੀ ਸੀ, ਜਿੰਨਾ ਨੇ ਉਸ ਫੋਨ ਦੀ ਵਰਤੋਂ ਕਰਕੇ ਫੋਨ ਅਤੇ ਸਿੰਮ ਵੱਖ ਵੱਖ ਥਾਵਾਂ ਪਰ ਸੁੱਟ ਦਿੱਤੇ ਸੀ। ਇਨ੍ਹਾਂ ਨੇ ਕਾਲ ਕਰਨ ਲਈ ਚੋਰੀ ਵਾਲੀ ਮੋਬਾਇਲ ਅਤੇ ਸਿੰਮ ਦੀ ਵਰਤੋਂ ਕੀਤੀ ਹੈ ਤਾਂ ਕਿ ਇਹਨਾਂ ਦੀ ਪਹਿਚਾਣ ਨਾ ਹੋ ਸਕੇ। ਕਾਲ ਵੀ ਰੋਹਿਤ ਰਾਮ ਵੱਲੋਂ ਕੀਤੀ ਕਿਉਂਕਿ ਦਰਸ਼ਨ ਸਿੰਘ ਰੋਹਿਤ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਉਸ ਦੀ ਅਵਾਜ਼ ਦੀ ਪਹਿਚਾਣ ਕਰਦਾ ਸੀ ਜਦੋਂਕਿ ਸਨਪ੍ਰੀਤ ਸਿੰਘ ਸਨੀ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਸੀ ਜਿਸ ਕਰਕੇ ਉਸ ਦੀ ਅਵਾਜ ਜਲਦੀ ਪਹਿਚਾਣ ਹੋ ਸਕਦੀ ਸੀ। ਰੋਹਿਤ ਰਾਮ ਅਤੇ ਦਰਸ਼ਨ ਸਿੰਘ ਲਾਡੀ ਆਪਸ ਵਿੱਚ ਨਾ ਹੀ ਕਦੇ ਮਿਲੇ ਸਨ ਅਤੇ ਨਾ ਹੀ ਕਦੇ ਗੱਲ ਹੋਈ ਸੀ। ਹੁਣ ਇਹ ਮੁਦਈ ਦਰਸ਼ਨ ਸਿੰਘ ਲਾਡੀ ਨੂੰ ਦੁਬਾਰਾ ਫੋਨ ਕਰਕੇ ਜਲਦ ਹੀ ਫਿਰੋਤੀ ਦੀ ਰਕਮ ਲੈਣ ਦੀ ਤਿਆਰੀ ਵਿੱਚ ਸੀ, ਇਸੇ ਦੋਰਾਨ ਪਟਿਆਲਾ ਪੁਲਿਸ ਵੱਲੋਂ ਚਲਾਏ ਗਏ ਅਪਰੇਸ਼ਨ ਦੋਰਾਨ ਦੋਸ਼ੀ ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਉਕਤ ਨੂੰ ਸਮਾਣਾ ਪਟਿਆਲਾ ਰੋਡ ਤੋਂ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਦੋਸ਼ੀਆਨ ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਉਕਤ ਨੂੰ ਮਿਤੀ 29.09.2024 ਨੂੰ ਪੇਸ਼ ਅਦਾਲਤ ਕਰਕੇ ਮਿਤੀ 01.10.2024 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Newsline Express
