????ਚੇਅਰਮੈਨ ਹਡਾਣਾ ਤੇ ਵਿਧਾਇਕ ਕੋਹਲੀ ਦੀ ਰੰਗ ਲਿਆਈ ਮਿਹਨਤ
????ਮੁੱਖ ਮੰਤਰੀ ਨੇ ਪਟਿਆਲਾ ਵਾਸੀਆਂ ਨੂੰ ਦਿੱਤਾ ਤੋਹਫਾ, ਜਲਦ ਸ਼ੁਰੂ ਹੋਣ ਜਾ ਰਿਹਾ ਪੁਰਾਣਾ ਬੱਸ ਅੱਡਾ
????ਮੁੱਖ ਮੰਤਰੀ ਮਾਨ ਦੇ ਹੁਕਮਾਂ ਤਹਿਤ ਮੁੜ ਆਪਰੇਸ਼ਨਲ ਹੋਵੇਗਾ ਪੁਰਾਣਾ ਬੱਸ ਅੱਡਾ
????ਪੁਰਾਣੇ ਬੱਸ ਅੱਡੇ ਤੇ ਮੁੜ ਪਰਤਣਗੀਆ ਰੌਣਕਾਂ
ਪਟਿਆਲਾ, 2 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਾਸੀਆਂ ਨੂੰ ਨਵੇਂ ਤੋਹਫੇ ਵਜੋਂ ਸ਼ਹਿਰ ਦਾ ਪੁਰਾਣਾ ਬੱਸ ਅੱਡਾ ਮੁੜ ਚਾਲੂ ਕਰਨ ਦੇ ਹੁਕਮ ਦੇ ਦਿੱਤੇ ਹਨ। ਇਹ ਜਾਣਕਾਰੀ ਜਲਦ ਸ਼ੁਰੂ ਹੋਣ ਜਾ ਰਹੇ ਪੁਰਾਣੇ ਬੱਸ ਅੱਡੇ ਤੇ ਮੁਆਇਨਾ ਕਰਨ ਪੁੱਜੇ ਚੇਅਰਮੈਨ ਪੀ ਆਰ ਟੀ ਸੀ ਅਤੇ ਸੂਬਾ ਸਕੱਤਰ ਆਪ ਰਣਜੋਧ ਸਿੰਘ ਹਡਾਣਾ ਅਤੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦਿੱਤੀ।
ਚੇਅਰਮੈਨ ਹਡਾਣਾ ਤੇ ਵਿਧਾਇਕ ਅਜੀਤਪਾਲ ਕੋਹਲੀ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਪੁਰਾਣੇ ਬੱਸ ਅੱਡੇ ਦੇ ਇੱਥੋਂ ਬਦਲ ਕੇ ਨਵੀਂ ਜਗ੍ਹਾਂ ਜਾਣ ਨਾਲ ਸ਼ਹਿਰ ਦੇ ਸਥਾਨਕ ਲੋਕਾਂ ਅਤੇ ਨੇੜਲੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਨਾਲ ਨਾਲ ਇੱਥੇ ਲੋਕਾਂ ਦੀ ਆਮਦ ਘਟਣ ਨਾਲ ਵੀ ਨੇੜਲੇ ਸੈਕੜੇਂ ਦੁਕਾਨਦਾਰਾਂ ਦੇ ਕਾਰੋਬਾਰ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਸੀ। ਬੱਸ ਅੱਡਾ ਮੁੜ ਚਾਲੂ ਹੋਣ ਨਾਲ ਜਿੱਥੇ ਸੈਕੜੇਂ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਹੀ ਸਕੂਲੀ ਵਿਦਿਆਰਥੀ, ਸ਼ਰਧਾਲੂ ਸਥਾਨਕ ਲੋਕਾਂ ਨੂੰ ਵੀ ਸਫਰ ਕਰਨ ਵਿੱਚ ਆਸਾਨ ਹੋਵੇਗਾ। ਜਾਣਕਾਰੀ ਮੁਤਾਬਕ ਇਸ ਬੱਸ ਅੱਡੇ ਵਿੱਚ ਹੀ ਜਲਦ ਇਲੈਕਟ੍ਰੀਕਲ ਬੱਸਾਂ ਵੀ ਲੋਕਾਂ ਦੀ ਸੁਵਿਧਾ ਲਈ ਚਲਾਈਆਂ ਜਾਣਗੀਆਂ। ਉਨਾਂ ਕਿਹਾ ਕਿ ਇਸ ਬੱਸ ਅੱਡੇ ਨਾਲ ਸੈਕਟਰੀਏਟ, ਰਜਿੰਦਰਾਂ ਹਸਪਤਾਲ, ਧਾਰਮਿਕ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਕਾਲੀ ਦੇਵੀ ਮੰਦਿਰ, ਤੋਂ ਇਲਾਵਾ ਹੋਰ ਧਾਰਮਿਕ ਅਸਥਾਨ ਅਤੇ ਸਥਾਨਕ ਮਾਰਕਿਟ ਵਿੱਚ ਲੋਕਾਂ ਦਾ ਜਾਣਾ ਆਸਾਨ ਹੋ ਜਾਵੇਗਾ।
(ਡੱਬੀ)
ਪੀ ਆਰ ਟੀ ਸੀ ਵੱਲੋਂ ਸ਼ੁਰੂਆਤੀ ਦੌਰ ਵਿੱਚ ਇਸ ਅੱਡੇ ਵਿੱਚ 25 ਬੱਸਾ ਨੂੰ ਚਲਾਇਆ ਜਾਵੇਗਾ। ਇਸ ਮਗਰੋਂ ਲੋਕਾਂ ਦੀ ਸਹੂਲਤ ਲਈ ਹੋਰ ਬੱਸਾਂ ਨੂੰ ਵੀ ਇਸ ਅੱਡੇ ਦੇ ਬੇੜੇ ਵਿੱਚ ਸ਼ਾਮਲ ਕੀਤਾ ਜਾਵੇਗਾ। ਇਨਾਂ ਬੱਸਾਂ ਨੂੰ 30 ਤੋਂ 40 ਕਿਲੋਂਮੀਟਰ ਦੇ ਘੇਰੇ ਵਿੱਚ ਚਲਾਇਆ ਜਾਵੇਗਾ। ਜਿਸ ਵਿੱਚ ਨਾਭਾ, ਸਮਾਣਾ, ਭਾਦਸੋਂ, ਚੀਕਾ, ਰਾਜਪੁਰਾ, ਘਨੋਰ, ਘੜਾਮ, ਭਵਾਨੀਗੜ ਆਦਿ ਸ਼ਾਮਲ ਹੋਣਗੇ।
(ਦੂਜੀ ਡੱਬੀ)
ਪਹਿਲੇ ਗੇੜ ਦੀਆਂ 25 ਬੱਸਾਂ ਵਿੱਚ ਪਟਿਆਲਾ ਤੋਂ ਸਮਾਣਾ 10, ਪਟਿਆਲਾ ਤੋਂ ਨਾਭਾ ਲਈ 10 ਬੱਸਾਂ, ਪਟਿਆਲਾ ਤੋਂ ਘਨੌਰ 5 ਬੱਸਾਂ ਅਤੇ ਦੂਜੇ ਗੇੜ ਦੀਆਂ ਬੱਸਾਂ ਵਿੱਚ ਪਟਿਆਲਾ ਤੋਂ ਚੀਕਾ, ਪਟਿਆਲਾ ਤੋਂ ਘੜਾਮ ਅਤੇ ਦੇਵੀਗੜ ਅਤੇ ਪਟਿਆਲਾ ਤੋਂ ਰਾਜਪੁਰਾ ਸ਼ਾਮਲ ਹੋਵੇਗਾ।
ਫ਼ੋਟੋ – ਪੁਰਾਣੇ ਬੱਸ ਅੱਡੇ ਦਾ ਮੁਆਇਨਾ ਕਰਦੇ ਹੋਏ ਚੇਅਰਮੈਨ ਹਡਾਣਾ, ਵਿਧਾਇਕ ਕੋਹਲੀ