???? ਡਿਪਟੀ ਸੈਕਟਰੀ ਉਸਾਰੀ ਬੋਰਡ ਪੰਜਾਬ ਦੀ ਮਿਹਨਤ ਸਦਕਾ ਲਾਭਪਾਤਰੀਆਂ ਨੂੰ ਐਕਸਗ੍ਰੇਸ਼ੀਆਂ ਦੇ ਮਿਲੇ 66,49,48,000/- ਰੁਪਏ (ਛਿਆਠ ਕਰੋੜ, ਉਨਜਾ ਲੱਖ ਅੜਤਾਲੀ ਹਜਾਰ ਰੁਪਏ) : ਚੇਅਰਮੈਨ ਸੁਸ਼ੀਲ ਸ਼ਰਮਾ
???? ਰਹਿੰਦੇ ਲਾਭ ਲੈਣ ਲਈ ਸਰਕਾਰ ‘ਤੇ ਦਬਾਅ ਪਾਇਆ ਜਾਵੇਗਾ : ਸੁਸ਼ੀਲ ਸ਼ਰਮਾ
ਪਟਿਆਲਾ, 14 ਮਾਰਚ – ਰਮਨ ਰਜਵੰਤ ਕੌਰ / ਨਿਊਜ਼ਲਾਈਨ ਐਕਸਪ੍ਰੈਸ – ਸੁਸ਼ੀਲ ਕੁਮਾਰ ਸ਼ਰਮਾ, ਚੇਅਰਮੈਨ ਕੰਸਟਰਕਸ਼ਨ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਉਸਾਰੀ ਕਿਰਤੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਬਿਲਡਿੰਗ ਕੰਸਟਰਕਸ਼ਨ ਵੈਲਫੇਅਰ ਬੋਰਡ ਪੰਜਾਬ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਵਰਕਰਾਂ ਨੂੰ ਦਿੱਤੀ ਗਈ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਸਾਰੀ ਕਿਰਤੀਆਂ ਦੀਆਂ ਸਕੀਮਾਂ ਵਿੱਚ ਆ ਰਹੀਆਂ ਬਹੁਤ ਸਾਰੀਆਂ ਦਿੱਕਤਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਲਾਭਪਤਾਰੀਆਂ ਨੂੰ ਸਕੀਮਾਂ ਦਾ ਲਾਭ ਲੈਣ ਲਈ ਆ ਰਹੀਆਂ ਮੁਸ਼ਕਲਾਂ ਸਬੰਧੀ ਡਿਪਟੀ ਸੈਕਟਰੀ ਉਸਾਰੀ ਬੋਰਡ ਪੰਜਾਬ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੇ ਦੱਸਿਆ ਕਿ ਬੋਰਡ ਦੇ ਕੰਮਕਾਜ ਵਿੱਚ ਕਾਫੀ ਸੁਧਾਰ ਲਿਆਂਦਾ ਜਾ ਚੁੱਕਾ ਹੈ ਅਤੇ ਜੋ ਦਿੱਕਤਾਂ ਹਨ ਉਹ ਵੀ ਜਲਦੀ ਹੀ ਹੱਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨੈਟ ਬੰਦ ਹੋਣ ਕਾਰਨ ਵੀ ਕਾਫੀ ਮੁਸ਼ਕਲਾਂ ਸਨ।
ਚੇਅਰਮੈਨ ਸੁਸ਼ੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੋਰਡ ਵੱਲੋਂ ਆਪ ਸਰਕਾਰ ਆਉਣ ‘ਤੇ ਡਿਪਟੀ ਸੈਕਟਰੀ ਜ਼ਸਨਜੀਪ ਸਿੰਘ ਕੰਗ ਨੂੰ ਪੱਕੇ ਤੌਰ ਉੱਤੇ ਲਗਾਇਆ ਗਿਆ ਸੀ ਤੇ ਉਨ੍ਹਾਂ ਦੀ ਮਿਹਨਤ ਸਦਕਾ ਜਿੰਨਾ ਕੰਮ ਪਿਛਲੇ 5 ਸਾਲਾਂ ਹੋਇਆ, ਉੱਨਾ ਕੰਮ ਜ਼ਸਨਦੀਪ ਸਿੰਘ ਕੰਗ ਦੀ ਮਿਹਨਤ ਸਦਕਾ ਪਿਛਲੇ 2 ਸਾਲਾਂ ਵਿੱਚ ਕੀਤਾ ਗਿਆ ਹੈ। ਸਾਲ 2017 ਤੋਂ ਲੈ ਕੇ ਮਾਰਚ 2022 ਤੱਕ ਕੁੱਲ 3361 ਐਕਸਗ੍ਰੇਸ਼ੀਆ ਕੇਸ ਪਾਏ ਹੋਏ ਹਨ ਜਦਕਿ 1 ਅਪ੍ਰੈਲ 2022 ਤੋਂ ਲੈ ਕੇ ਅੱਜ ਤੱਕ 3281 ਲਾਭਪਾਤਰੀਆਂ ਨੂੰ ਐਕਸਗ੍ਰੇਸ਼ੀਆ ਦਾ ਲਾਭ ਮਿਲ ਚੁੱਕਾ ਹੈ।
ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਐਕਸਗ੍ਰੇਸ਼ੀਆ ਦੀ ਰਕਮ ਦਾ ਲਾਭ ਲਾਭਪਾਤਰੀਆਂ ਨੂੰ ਜਲਦ ਦਿਵਾਉਣ ਲਈ ਸਮੇਂ ਸਮੇਂ ਸਿਰ ਫੀਲਡ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਨਾਲ ਲਾਭਪਾਤਰੀਆਂ ਨੂੰ ਜਲਦੀ ਲਾਭ ਮਿਲ ਸਕੇ। ਚੇਅਰਮੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਸ਼ਨਦੀਪ ਸਿੰਘ ਕੰਗ, ਡਿਪਟੀ ਸੈਕਟਰੀ ਪੰਜਾਬ ਤੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਕੋਈ ਪੱਕਾ ਕੰਮ ਕਰਨ ਵਾਲਾ ਅਤੇ ਮਿਹਨਤੀ ਅਫ਼ਸਰ ਇਸ ਪੋਸਟ ‘ਤੇ ਨਹੀਂ ਲੱਗਿਆ ਜਿਸ ਕਾਰਨ ਬੋਰਡ ਦਾ ਕੰਮ ਕਾਫੀ ਸਮੇਂ ਤੋਂ ਲਟਕਦਾ ਰਿਹਾ ਸੀ। ਪਰੰਤੂ ਹੁਣ, ਜਸ਼ਨਦੀਪ ਸਿੰਘ ਕੰਗ ਜੀ ਦੀ ਮਿਹਨਤ ਸਦਕਾ ਹੀ ਪਿਛਲੇ ਕਈ ਸਾਲਾਂ ਤੋਂ ਲਟਕੇ ਹੋਏ ਕੇਸਾਂ ਦਾ ਹੱਲ ਕੀਤਾ ਗਿਆ ਹੈ ਅਤੇ ਸਾਨੂੰ ਆਸ ਹੈ ਕਿ ਬੋਰਡ ਦੇ ਧਿਆਨ ਵਿੱਚ ਆ ਰਹੀਆਂ ਮੁਸ਼ਕਲਾਂ ਚਲਦੀ ਹੀ ਹੱਲ ਕੀਤੀਆਂ ਜਾਣਗੀਆਂ।
???? ਰਹਿੰਦੇ ਲਾਭ ਲੈਣ ਲਈ ਸਰਕਾਰ ‘ਤੇ ਦਬਾਅ ਪਾਇਆ ਜਾਵੇਗਾ : ਸੁਸ਼ੀਲ ਸ਼ਰਮਾ
ਉਸਾਰੀ ਕਿਰਤੀਆਂ ਨੂੰ ਪੇਸ਼ ਆ ਰਹੀਆਂ ਬਾਕੀ ਮੁਸ਼ਕਲਾਂ ਸੰਬੰਧੀ ਇੱਕ ਮੰਗ ਪੱਤਰ ਜੱਥੇਬੰਦੀ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਸਾਰੀਆਂ ਸਮੱਸਿਆਵਾਂ ‘ਤੇ ਵਿਚਾਰ ਵਟਾਂਦਰਾ ਕਰਕੇ ਜਲਦ ਹੀ ਮੁੱਖ ਮੰਤਰੀ ਪੰਜਾਬ ਅਤੇ ਸੈਕਟਰੀ ਬੋਰਡ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਰਹਿੰਦੇ ਲਾਭ ਲੈਣ ਲਈ ਸਰਕਾਰ ‘ਤੇ ਦਬਾਅ ਪਾਇਆ ਜਾਵੇਗਾ। ਸੁਸ਼ੀਲ ਕੁਮਾਰ ਸ਼ਰਮਾ, ਚੇਅਰਮੈਨ