newslineexpres

Home Crime ???? ਪਟਿਆਲਾ ਪੁਲਿਸ ਨੇ ਤ੍ਰਿਪੜੀ ਵਿਖੇ ਹੋਈ ਡਕੈਤੀ ਦੀ ਵਾਰਦਾਤ ਵਿੱਚ ਸ਼ਾਮਲ 6 ਦੋਸ਼ੀ ਕੀਤੇ ਕਾਬੂ

???? ਪਟਿਆਲਾ ਪੁਲਿਸ ਨੇ ਤ੍ਰਿਪੜੀ ਵਿਖੇ ਹੋਈ ਡਕੈਤੀ ਦੀ ਵਾਰਦਾਤ ਵਿੱਚ ਸ਼ਾਮਲ 6 ਦੋਸ਼ੀ ਕੀਤੇ ਕਾਬੂ

by Newslineexpres@1

???? ਪਟਿਆਲਾ ਪੁਲਿਸ ਨੇ ਤ੍ਰਿਪੜੀ ਵਿਖੇ ਹੋਈ ਡਕੈਤੀ ਦੀ ਵਾਰਦਾਤ ਵਿੱਚ ਸ਼ਾਮਲ 6 ਦੋਸ਼ੀ ਕੀਤੇ ਕਾਬੂ

???? 20 ਲੱਖ ਰੁਪਏ (ਭਾਰਤੀ ਤੇ ਵਿਦੇਸ਼ੀ ਕਰੰਸੀ) ਬਰਾਮਦ ; ਖੋਹੀ ਐਕਟਿਵਾ ਅਤੇ ਵਾਰਦਾਤ ਵਿੱਚ ਵਰਤੇ ਵਹੀਕਲ ਵੀ ਬਰਾਮਦ

ਪਟਿਆਲਾ, 14 ਮਾਰਚ –  ਅਸ਼ੋਕ ਵਰਮਾ, ਰਮਨ ਰਜਵੰਤ –  ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਦੱਸਿਆ ਕਿ ਮੁਦਈ ਜਸਦੀਪ ਸਿੰਘ ਜੋ ਕਿ ਮਨੀ ਟਰਾਸ਼ਫਰ ਦਾ ਕੰਮ ਕਰਦਾ ਹੈ ਮਿਤੀ 29-02-2024 ਨੂੰ ਸ਼ਾਮ ਵਕਤ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ, ਜਦੋਂ ਉਹ ਡਾਇਮੰਡ ਪ੍ਰਾਪਰਟੀ ਡੀਲਰ ਵਾਲੀ ਗਲੀ ਹਰਿੰਦਰ ਨਗਰ ਪਾਸ ਪੁੱਜਾ ਤਾਂ ਨਾ-ਮਾਲੂਮ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਸੱਟਾਂ ਮਾਰ ਕੇ ਜਸਦੀਪ ਸਿੰਘ ਨੂੰ ਜਖਮੀ ਕਰਕੇ ਕੈਸ਼ ਸਮੇਤ ਐਕਟਿਵਾ ਖੋਹ ਕੇ ਮੋਕਾ ਤੋਂ ਫਰਾਰ ਹੋ ਗਏ ਸੀ, ਇਸ ਕੇਸ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ, ਆਈਪੀਐਸ, ਐਸ ਪੀ ਸਿਟੀ ਪਟਿਆਲਾ, ਯੋਗੇਸ਼ ਸ਼ਰਮਾ, ਪੀਪੀਐਸ, ਐਸ ਪੀ ਇਨਵੈਸਟੀਗੇਸ਼ਨ, ਅਵਤਾਰ ਸਿੰਘ, ਪੀਪੀਐਸ ਡੀਐਸਪੀ (ਡੀ) ਪਟਿਆਲਾ, ਜੰਗਜੀਤ ਸਿੰਘ ਰੰਧਾਵਾ, ਪੀਪੀਐਸ, ਡੀਐਸਪੀ ਸਿਟੀ – 2, ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਟੈਕਨੀਕਲ ਸਪੋਟ ਯੂਨਿਟ ਅਤੇ ਸੀ.ਆਈ.ਏ. ਪਟਿਆਲਾ, ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਥਾਣਾ ਮੁਖੀ ਤ੍ਰਿਪੜੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ, ਇਨ੍ਹਾਂ ਟੀਮਾਂ ਵੱਲੋਂ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਦੀ ਸ਼ਨਾਖਤ ਕਰਕੇ ਇਸ ਲੁੱਟ ਦੇ ਕੇਸ ਨੂੰ ਟਰੇਸ ਕਰਕੇ ਦੋਸੀਆਨ 1) ਸੁਪਿੰਦਰ ਸਿੰਘ ਉਰਫ ਸਿਪੀ 2) ਅਕਿੰਤ ਉਰਫ ਗੁਗਲੀ 3) ਸ਼ਮਸ਼ਾਦ ਉਰਫ ਅਤੁਲ 4) ਅਮਿਤ ਕੁਮਾਰ ਉਰਫ ਸੁਧਾਂਸੂ 5) ਤਰੁਨ ਚੌਹਾਨ 6) ਚਮਕੌਰ ਸਿੰਘ ਉਰਫ ਨਨੂੰ ਨੂੰ ਨੇੜੇ ਪੁੱਡਾ ਗਰਾਉੰਡ ਤ੍ਰਿਪੜੀ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 6 ਲੱਖ 60 ਹਜ਼ਾਰ ਭਾਰਤੀ ਕਰੰਸੀ, 9010 ਅਮਰੀਕਨ ਡਾਲਰ, 4720 ਕਨੇਡੀਅਨ ਡਾਲਰ, 13,650 ਸਾਊਥ ਅਫਰੀਕਨ ਡਾਲਰ (ਕੁਲ ਰਕਮ ਕਰੀਬ 20 ਲੱਖ ਰੂਪੈ), ਖੋਹ ਕੀਤੀ ਐਕਟਿਵਾ ਅਤੇ ਲੁੱਟੀ ਰਕਮ ਵਿੱਚੋਂ ਖਰੀਦ ਕੀਤੀ ਵਰਨਾ ਕਾਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ ਸੰਬੰਧੀ ਐਸਐਸਪੀ ਸ਼ਰਮਾ ਨੇ ਸੰਖੇਪ ਵਿੱਚ ਦੱਸਿਆ ਕਿ ਜਸਦੀਪ ਸਿੰਘ ਵਾਸੀ 730 ਹਰਿੰਦਰ ਨਗਰ ਸਰਹੰਦ ਰੋਡ ਪਟਿਆਲਾ ਜੋ ਕਿ ਲੀਲਾ ਭਵਨ ਮਾਰਕੀਟ ਵਿੱਚ ਦੁਕਾਨ ਨੰਬਰ 20 ਵਿਖੇ ਮਨੀ ਟਰਾਸ਼ਫਰ ਅਤੇ ਏਅਰ ਟਿਕਟਾਂ ਦਾ ਕੰਮ ਕਰਦਾ ਹੈ, ਮਿਤੀ 29.03.2024 ਨੂੰ ਵਕਤ ਸ਼ਾਮ ਕਰੀਬ 7:30 ਵਜੇ ਦੁਕਾਨ ਬੰਦ ਕਰਕੇ ਕੈਸ਼ ਸਮੇਤ ਐਕਟਿਵਾ ਪਰ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ, ਜਦੋਂ ਉਹ ਡਾਇਮੰਡ ਪ੍ਰਾਪਰਟੀ ਡੀਲਰ ਵਾਲੀ ਗਲੀ ਸਰਹੰਦ ਰੋਡ ਤੋਂ ਹਰਿੰਦਰ ਨਗਰ ਨੂੰ ਜਾ ਰਿਹਾ ਸੀ ਤਾਂ ਕੁਝ ਨਾ-ਮਾਲੂਮ ਨੌਜਵਾਨ ਉਸ ਉਤੇ ਹਮਲਾ ਕਰਕੇ ਮਾਰੂ ਹਥਿਆਰਾਂ ਨਾਲ ਸੱਟਾਂ ਮਾਰ ਕੇ ਤੇ ਜਖਮੀ ਕਰਕੇ ਕੈਸ਼/ਵਿਦੇਸ਼ੀ ਕਰੰਸੀ (22 ਲੱਖ ਰੁਪੈ) ਸਮੇਤ ਐਕਟਿਵਾ ਖੋਹ ਕੇ ਫਰਾਰ ਹੋ ਗਏ ਸੀ। ਇਸ ਸਬੰਧੀ ਮੁਕੱਦਮਾ ਨੰਬਰ 43 ਮਿਤੀ 01.03.2024 ਅ/ਧ 392/120 ਬੀ, ਹਿੰ:ਦਿੰ: ਥਾਣਾ ਤ੍ਰਿਪੜੀ ਦਰਜ ਕੀਤਾ ਗਿਆ ਸੀ।
ਸੀ.ਆਈ.ਏ.ਪਟਿਆਲਾ ਦੀਆਂ ਟੀਮਾਂ ਵਾਰਦਾਤ ਵਾਲੇ ਦਿਨ ਤੋਂ ਇਸ ਕੇਸ ਨੂੰ ਟਰੇਸ ਕਰਨ ਵਿੱਚ ਲੱਗੀਆਂ ਹੋਈਆ ਸਨ, ਜਿਨ੍ਹਾਂ ਵੱਲੋਂ ਮੁਦਈ ਜਸਦੀਪ ਸਿੰਘ ਦੇ ਸਪੰਰਕ ਵਾਲੇ ਕਈ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਅਤੇ ਟੈਕਨੀਕਲ ਪਹਿਲੂਆਂ ‘ਤੇ ਵੀ ਜਾਂਚ ਕੀਤੀ ਗਈ, ਜਿਸਦੇ ਤਹਿਤ ਹੀ ਪਟਿਆਲਾ ਪੁਲਿਸ ਨੂੰ ਇਸ ਕੇਸ ਨੂੰ ਕੁਝ ਦਿਨਾਂ ਵਿੱਚ ਹੀ ਇਸ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਮੁਖਬਰੀ ਅਤੇ ਟੈਕਨੀਕਲ ਸਾਧਨਾ ਰਾਹੀਂ ਪਤਾ ਲੱਗਿਆ ਅਤੇ ਇਸ ਵਾਰਦਾਤ ਵਿੱਚ ਸਾਮਲ 6 ਵਿਅਕਤੀਆਂ ਨੂੰ ਮਿਤੀ 13.03.2024 ਨੂੰ ਪੁੱਡਾ ਗਰਾਉਂਡ ਦੀ ਬੈਕ ਸਾਇਡ ਤ੍ਰਿਪਤੀ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿੱਚ ਤਰੁਨ ਚੌਹਾਨ ਅਤੇ ਇਸਦੇ ਰਿਸ਼ਤੇਦਾਰ ਅਮਿਤ ਨੇ ਮੁਦਈ ਦੀ ਪੁਰੀ ਰੈਕੀ ਕੀਤੀ ਅਤੇ ਅੱਗੇ ਚਮਕੌਰ ਸਿੰਘ, ਅਕਿੰਤ ਗੁਗਲੀ, ਸਮਸ਼ਾਦ ਉਰਫ ਅਤੁਲ ਅਤੇ ਸਪਿੰਦਰ ਸਿੰਘ ਸਿਪੀ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਕੇਸ ਵਿੱਚ ਹੁਣ ਤੱਕ ਨਿਮਨ-ਲਿਖਤ ਬਰਾਮਦਗੀ ਹੋਈ ਹੈ। 1) 6 ਲੱਖ 60 ਹਜ਼ਾਰ ਰੂਪੈ (ਭਾਰਤੀ ਕਰੰਸੀ), 2) 13,650 ਸਾਉਥ ਅਫਰੀਕਨ ਡਾਲਰ, 3) 9010 ਅਮਰੀਕਨ ਡਾਲਰ, 4) 4720 ਕਨੇਡੀਅਨ ਡਾਲਰ, 5) ਲੁੱਟੀ ਗਈ ਰਕਮ ਨਾਲ ਖਰੀਦੀ ਹੋਈ ਵਰਮਾ ਕਾਰ), 6) ਮੁਦਈ ਜਸਦੀਪ ਸਿੰਘ ਪਾਸੋਂ ਖੋਹੀ ਹੋਈ ਐਕਟਿਵਾ ਸਕੂਟਰ, 7) ਵਾਰਦਾਤ ਵਿੱਚ ਵਰਤੇ 2 ਮੋਟਰਸਾਇਕਲ।

ਅਹਿਮ ਖੁਲਾਸੇ :

ਐਸ.ਐਸ.ਪੀ.ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਡਕੈਤੀ ਦੀ ਵਾਰਦਾਤ ਦਾ ਮਾਸਟਰ ਮਾਇੰਡ ਤਰੁਨ ਚੌਹਾਨ ਹੈ ਜੋ ਕਿ ਮੁਦਈ ਜਸਦੀਪ ਸਿੰਘ ਸਿੰਘ ਨਾਲ ਕਾਫੀ ਸਮੇਂ ਤੋਂ ਮਨੀ ਟਰਾਂਸਫਰ ਦੇ ਕੰਮ ਵਿੱਚ ਜੁੜਿਆ ਹੋਇਆ ਸੀ। ਦੋਸ਼ੀ ਤੁਰਨ ਚੌਹਾਨ ਨੂੰ ਪਤਾ ਸੀ ਕਿ ਜਸਦੀਪ ਸਿੰਘ ਹਰ ਰੋਜ਼ ਹੀ ਕਾਫੀ ਮਾਤਰਾ ਵਿੱਚ ਕੈਸ਼ ਲੈ ਕੇ ਐਕਟਿਵਾ ਉਤੇ ਲੀਲਾ ਭਵਨ ਤੋਂ ਹਰਿੰਦਰ ਨਗਰ ਸਰਹੰਦ ਰੋਡ ਘਰ ਨੂੰ ਜਾਂਦਾ ਹੈ। ਦੋਸ਼ੀ ਤਰਨ ਚੋਹਾਨ ਨੇ ਗਿਣੀਮਿਥੀ ਸਾਜਿਸ਼ ਤਹਿਤ ਆਪਣੇ ਹੋਰ ਸਾਥੀਆਂ ਨਾਲ ਸੰਪਰਕ ਕੀਤਾ ਕਿ ਇਸਨੂੰ ਲੁੱਟ ਕੇ ਵੱਡੀ ਮਾਤਰਾ ਵਿੱਚ ਰਕਮ ਹੱਥ ਲੱਗ ਸਕਦੀ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਦੀ 2 ਮਹੀਨੇ ਤੋਂ ਪਲਾਨਿੰਗ ਚਲ ਰਹੀ ਸੀ। ਇਸੇ ਸਾਜਿਸ਼ ਤਹਿਤ ਤਰੁਨ ਚੌਹਾਨ ਨੇ ਸੁਪਿੰਦਰ ਸਿੰਘ ਅਤੇ ਅਮਿਤ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਅੱਗੇ ਆਪਣੇ ਹੋਰ ਸਾਥੀਆਨ ਅਕਿੰਤ ਉਰਫ ਗੁਗਲੀ, ਸਮਸ਼ਾਦ ਉਰਫ ਅਤੁਲ ਅਤੇ ਚਮਕੌਰ ਸਿੰਘ ਉਰਫ ਨਨੂੰ ਨਾਲ ਗੱਲਬਾਤ ਕਰਕੇ ਇਸ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕਰ ਲਿਆ ਸੀ।
ਵਾਰਦਾਤ ਵਾਲੇ ਦਿਨ ਮਿਤੀ 29.02.2024 ਨੂੰ ਤਰੁਨ ਚੌਹਾਨ ਅਤੇ ਅਮਿਤ ਕੁਮਾਰ ਉਰਫ ਸੁਧਾਂਸੂ ਦੋਵੇਂ ਜਣੇ ਅਲੱਗ ਅਲੱਗ ਵਹੀਕਲਾਂ ਪਰ ਵਾਰਦਾਤ ਨੂੰ ਅੰਜਾਮ ਦੇਣ ਲਈ ਰੈਕੀ ਕਰ ਰਹੇ ਸੀ ਜੋ ਮੁਦਈ ਜਸਦੀਪ ਸਿੰਘ ਦਾ ਲੀਲਾ ਭਵਨ ਤੋਂ ਆਉਣ ਸਮੇਂ ਪਿੱਛਾ ਕਰ ਰਹੇ ਸੀ ਅਤੇ ਆਪਣੇ ਬਾਕੀ ਸਾਥੀਆਂ ਨਾਲ ਜਾਣਕਾਰੀ ਸਾਂਝੀ ਕਰ ਰਹੇ ਸੀ। ਇਨ੍ਹਾਂ ਵੱਲੋਂ ਡਾਇਮੰਡ ਪ੍ਰਾਪਰਟੀ ਡੀਲਰ ਵਾਲੀ ਗਲੀ ਤੋਂ ਹਰਿੰਦਰ ਨਗਰ ਨੂੰ ਜਾਂਦੇ ਸਮੇਂ ਜਸਦੀਪ ਸਿੰਘ ਦੇ ਸਿਰ ਪਰ ਮਾਰੂ ਹਥਿਆਰ ਨਾਲ ਸੱਟ ਮਾਰ ਕੇ ਮੁਦਈ ਜਸਦੀਪ ਸਿੰਘ ਨੂੰ ਐਕਟਿਵਾ ਤੋਂ ਥੱਲੇ ਸੁੱਟ ਲਿਆ ਅਤੇ ਉਸ ਦੀ ਐਕਟਿਵਾ ਜਿਸ ਭਾਰੀ ਮਾਤਰਾ ਵਿੱਚ ਕੈਸ਼/ਵਿਦੇਸ਼ੀ ਕਰੰਸੀ ਸੀ, ਲੈ ਕੇ ਮੌਕਾ ਤੋਂ ਫਰਾਰ ਹੋ ਗਏ। ਵਾਰਦਾਤ ਸਮੇਂ ਦੋਸੀਆਨ ਨੇ ਆਪਣੇ ਮੂੰਹ ਪਰ ਰੁਮਾਲ ਬੰਨੇ ਹੋਏ ਸੀ ਜਿਸ ਕਰਕੇ ਇੰਨ੍ਹਾ ਦੀ ਸ਼ਨਾਖਤ ਵਿੱਚ ਦਿੱਕਤ ਆ ਰਹੀ ਸੀ। ਇਨ੍ਹਾਂ ਵਿੱਚ ਦੋਸ਼ੀ ਚਮਕੌਰ ਸਿੰਘ ਉਰਫ ਨਨੂੰ ਅਤੇ ਅਕਿੰਤ ਦਾ ਕਰੀਮੀਨਲ ਪਿਛੋਕੜ ਹੈ ਚਮਕੌਰ ਸਿੰਘ ਉਰਫ ਨਨੂੰ ਖਿਲਾਫ ਲੁੱਟ-ਖੋਹ ਅਤੇ ਨਸ਼ੇ ਦੇ ਕਈ ਮੁਕੱਦਮੇ ਦਰਜ ਹਨ ਤੇ ਪਟਿਆਲਾ ਤੇ ਨਾਭਾ ਜੇਲ ਵਿੱਚ ਰਿਹਾ ਹੈ। ਅਕਿੰਤ ਖਿਲਾਫ ਵੀ ਆਬਕਾਰੀ ਐਕਟ ਅਧੀਨ ਮੁਕੱਦਮੇ ਦਰਜ ਹਨ।
   ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਦੋਸੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।     Newsline Express

Related Articles

Leave a Comment