

???? ਸ਼ਿਵ ਸੈਨਾ ਹਿੰਦੁਸਤਾਨ ਨੇ ਧੂਮ ਧਾਮ ਨਾਲ ਮਨਾਇਆ 21ਵਾਂ ਸਥਾਪਨਾ ਦਿਵਸ
???? ਸ਼ਿਵ ਸੈਨਾ ਹਿੰਦੁਸਤਾਨ ਦੇ ਵਰਕਰਾਂ ਤੇ ਆਗੂਆਂ ਦੇ ਦ੍ਰਿੜ ਇਰਾਦੇ ਸਦਕਾ ਅੱਜ ਦੇਸ਼ ਭਰ ਵਿੱਚ ਹਿੰਦੂਤਵ ਦੀ ਅਲਖ ਜਗ ਰਹੀ ਹੈ: ਪਵਨ ਗੁਪਤਾ
ਪਟਿਆਲਾ, 30 ਮਾਰਚ – ਰਮਨ, ਰਜਨੀਸ਼, ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ –
ਸ਼ਿਵ ਸੈਨਾ ਹਿੰਦੁਸਤਾਨ ਦਾ 21ਵਾਂ ਸਥਾਪਨਾ ਦਿਵਸ ਅੱਜ 30 ਮਾਰਚ ਨੂੰ ਦੇਸ਼ ਦੇ 18 ਰਾਜਾਂ ਵਿੱਚ ਪਾਰਟੀ ਦੇ ਸੂਬਾ ਮੁੱਖ ਦਫ਼ਤਰ ਅਤੇ ਜ਼ਿਲ੍ਹਾ ਮੁੱਖ ਦਫ਼ਤਰ ਸਮੇਤ ਵੱਖ-ਵੱਖ ਸ਼ਹਿਰਾਂ ਦੀਆਂ ਇਕਾਈਆਂ ਦੇ ਦਫ਼ਤਰਾਂ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।
ਇਸੇ ਲੜੀ ਤਹਿਤ ਅੱਜ ਪਟਿਆਲਾ ਦੇ ਭਗਵਾਨ ਸ਼੍ਰੀ ਭੂਤਨਾਥ ਮੰਦਿਰ ਵਿਖੇ ਪੰਜਾਬ ਵਿੱਚ ਰਾਸ਼ਟਰੀ ਪੱਧਰ ‘ਤੇ ਵਿਸ਼ਾਲ ਹਵਨ ਯੱਗ ਕਰਵਾਇਆ ਗਿਆ। ਇਸ ਦੌਰਾਨ ਪਾਰਟੀ ਦੇ ਕੌਮੀ ਪੱਧਰ ‘ਤੇ ਸੂਬਾ ਪੱਧਰ ਸਮੇਤ ਵੱਡੇ ਆਗੂਆਂ ਤੇ ਵਰਕਰਾਂ ਨੇ ਹਵਨ ਯੱਗ ਵਿੱਚ ਸ਼ਮੂਲੀਅਤ ਕੀਤੀ। ਪਾਰਟੀ ਦੇ 21ਵੇਂ ਸਥਾਪਨਾ ਦਿਵਸ ਦੇ ਸ਼ੁਭ ਮੌਕੇ ‘ਤੇ ਕਰਵਾਇਆ ਗਿਆ ਇਹ ਹਵਨ ਯੱਗ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਪ੍ਰਸਿੱਧ ਵਿਦਵਾਨ ਪੰਡਿਤ ਸ਼੍ਰੀ ਬਦਰੀ ਪ੍ਰਸਾਦ ਅਤੇ ਪੰਡਿਤ ਸ਼੍ਰੀ ਸ਼ਿਵ ਭਾਰਦਵਾਜ ਵੱਲੋਂ ਰੀਤੀ ਰਿਵਾਜਾਂ ਅਨੁਸਾਰ ਕਰਵਾਇਆ ਗਿਆ। ਇਸ ਹਵਨ ਯੱਗ ਦੇ ਅੰਤ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਨ ਦਾ ਆਸ਼ੀਰਵਾਦ ਦਿੱਤਾ ਗਿਆ। ਇਸ ਹਵਨ ਯੱਗ ਦੀ ਮੁੱਖ ਪੂਜਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਸੁਮਨ ਗੁਪਤਾ ਨੇ ਬਤੌਰ ਜੱਜਮਾਨ ਸਾਂਝੇ ਤੌਰ ‘ਤੇ ਕੀਤੀ।
ਹਵਨ ਯੱਗ ਦੀ ਸਮਾਪਤੀ ਤੋਂ ਬਾਅਦ ਪਾਰਟੀ ਵੱਲੋਂ ਇੱਕ ਵਿਸ਼ਾਲ ਵਰਕਰ ਮੀਟਿੰਗ ਰਾਹੀਂ ਸੂਬਾ ਪੱਧਰੀ ਆਗੂਆਂ ਨੇ 21ਵੇਂ ਸਥਾਪਨਾ ਦਿਵਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਵਰਕਰਾਂ ਅਤੇ ਆਗੂਆਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਇਨਕਲਾਬੀ ਵਿਚਾਰਾਂ ਅਤੇ ਤਜ਼ਰਬਿਆਂ ‘ਤੇ ਆਧਾਰਿਤ ਸੰਬੋਧਨ ਕੀਤਾ।
ਸ਼ਿਵ ਸੈਨਾ ਹਿੰਦੁਸਤਾਨ ਦੇ ਇਸ ਪ੍ਰੋਗਰਾਮ ਵਿੱਚ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਵੱਲੋਂ ਧਰਮ ਪ੍ਰਚਾਰਕ ਸ਼੍ਰੀਮਤੀ ਬੀਨਾ ਬਾਂਸਲ, ਸ਼੍ਰੀ ਮਤੀ ਕਮਲਾ ਬਜਾਜ, ਸ਼੍ਰੀਮਤੀ ਨੀਲਮ ਸ਼ਰਮਾ, ਸ਼੍ਰੀ ਰਮੇਸ਼ ਕੁਮਾਰ ਨੇ ਸਮੂਹ ਵਰਕਰਾਂ ਨੂੰ ਜੋੜਨ ਦਾ ਸਫਲ ਉਪਰਾਲਾ ਕੀਤਾ ਅਤੇ ਭਜਨ ਗਾ ਕੇ ਭਗਵਾਨ ਦੇ ਚਰਨ ਵਿਚ ਜੋੜਨ ਦਾ ਯਤਨ ਕੀਤਾ।
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਨੇ ਸੰਬੋਧਨ ਕਰਦੇ ਹੋਏ ਪਾਰਟੀ ਦੇ 21ਵੇਂ ਸਥਾਪਨਾ ਦਿਵਸ ‘ਤੇ ਦੇਸ਼ ਭਰ ਦੇ ਪਾਰਟੀ ਵਰਕਰਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਆਮ ਵਰਕਰਾਂ ਅਤੇ ਆਗੂਆਂ ਦੇ ਦ੍ਰਿੜ ਇਰਾਦੇ ਸਦਕਾ ਅੱਜ ਦੇਸ਼ ਭਰ ਵਿੱਚ ਹਿੰਦੂਤਵ ਦੀ ਅਲਖ ਜਗ ਰਹੀ ਹੈ। ਉਨ੍ਹਾਂ ਦੇਸ਼ ਭਰ ਦੇ ਸ਼ਿਵ ਸੈਨਾ ਵਰਕਰਾਂ ਨੂੰ ਸੱਦਾ ਦਿੱਤਾ ਕਿ ਸਾਨੂੰ ਦੇਸ਼ ਦੀ ਸੇਵਾ ਵਿੱਚ ਤਨਦੇਹੀ ਨਾਲ ਜੁਟਣ ਦੀ ਲੋੜ ਹੈ, ਕਿਉਂਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨਾਲ ਖਿਲਵਾੜ ਕਰਨ ਲਈ ਵਿਦੇਸ਼ੀ ਧਰਤੀ ਤੋਂ ਹਮੇਸ਼ਾ ਹੀ ਯਤਨ ਕੀਤੇ ਜਾ ਰਹੇ ਹਨ, ਅਜਿਹੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਸੰਗਠਨ ਨੂੰ ਮਜ਼ਬੂਤ ਕਰਨ ਦੀ ਬਹੁਤ ਲੋੜ ਹੈ, ਪਾਰਟੀ ਨੂੰ ਰਾਜਨੀਤੀ ਤੋਂ ਵੱਧ ਕੇ ਅਜਿਹੀ ਰਣਨੀਤੀ ਬਣਾਉਣ ਦੀ ਲੋੜ ਹੈ ਤਾਂ ਜੋ ਸਾਡਾ ਦੇਸ਼ ਹਰ ਤਰ੍ਹਾਂ ਦੀ ਸਾਜ਼ਿਸ਼ ਦਾ ਮੂੰਹਤੋੜ ਜਵਾਬ ਦੇ ਸਕੇ।
ਅੰਤ ਵਿੱਚ ਸ੍ਰੀ ਪਵਨ ਗੁਪਤਾ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੇ 21 ਸਾਲਾਂ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਮੰਚ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ।
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼੍ਰੀ ਸ਼ਮਾ ਕਾਂਤ ਪਾਂਡੇ ਉਪ ਪ੍ਰਧਾਨ ਪੰਜਾਬ ਅਤੇ ਜ਼ਿਲ੍ਹਾ ਇੰਚਾਰਜ ਪਟਿਆਲਾ, ਸ਼੍ਰੀਮਤੀ ਸਵਰਾਜ ਘੁੰਮਣ ਭਾਟੀਆ ਪ੍ਰਧਾਨ ਉੱਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਸ਼੍ਰੀਮਤੀ ਕਾਂਤਾ ਬਾਂਸਲ ਉਪ ਪ੍ਰਧਾਨ ਉੱਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਸ੍ਰੀ ਹੇਮਰਾਜ ਗੋਇਲ, ਰਾਸ਼ਟਰੀ ਸਲਾਹਕਾਰ, ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ, ਸ਼੍ਰੀ ਅਮਰਜੀਤ ਬੰਟੀ ਪੰਜਾਬ ਇੰਚਾਰਜ ਹਿੰਦੁਸਤਾਨ ਯੁਵਾ ਸੈਨਾ ਪੰਜਾਬ, ਸ਼੍ਰੀ ਹਿਤੇਸ਼ ਕੁਮਾਰ ਰਿੰਕੂ ਹਿੰਦੁਸਤਾਨ ਆਈ.ਟੀ ਸੈਨਾ ਪੰਜਾਬ, ਸ਼੍ਰੀ ਰਵਿੰਦਰ ਸਿੰਗਲਾ ਉਪ ਪ੍ਰਧਾਨ ਪੰਜਾਬ, ਸ਼੍ਰੀ ਜਗਦੀਸ਼ ਰਾਏਕਾ ਪੰਜਾਬ ਚੇਅਰਮੈਨ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ, ਸ਼੍ਰੀ ਚੰਦ ਸ਼ਰਮਾ ਖਜਾਨਚੀ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ, ਸ਼੍ਰੀਮਤੀ ਸੁਮਨ ਗੁਪਤਾ ਪੰਜਾਬ ਪ੍ਰਧਾਨ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ (ਮਹਿਲਾ ਸ਼ਾਖਾ), ਸ਼੍ਰੀਮਤੀ ਰੀਟਾ ਗੋਇਲ ਸੂਬਾ ਜਨਰਲ ਸਕੱਤਰ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ (ਮਹਿਲਾ ਸ਼ਾਖਾ), ਸ਼੍ਰੀ ਹੇਮੰਤ ਸ਼ਰਮਾ ਰਿਟਾਇਰਡ ਡੀ.ਐਸ.ਪੀ ਪੰਜਾਬ ਪੁਲਿਸ, ਸ਼੍ਰੀਮਤੀ ਹਰਸ਼ ਬਜਾਜ ਜਿਲ੍ਹਾ ਪ੍ਰਧਾਨ ਹਿੰਦੁਸਤਾਨ ਮਹਿਲਾ ਸੈਨਾ ਪਟਿਆਲਾ, ਸ਼੍ਰੀ ਦੀਪਕ ਵਸ਼ਿਸ਼ਟ ਜਿਲ੍ਹਾ ਪ੍ਰਧਾਨ ਪਟਿਆਲਾ, ਸ਼੍ਰੀ ਰਿੰਕੂ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਸ਼੍ਰੀ ਹਰਪ੍ਰੀਤ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਸ਼੍ਰੀ ਨੰਦ ਲਾਲ (ਨਾਭਾ), ਸ਼੍ਰੀ ਰਾਕੇਸ਼ ਕੁਮਾਰ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਹਿੰਦੁਸਤਾਨ ਵਪਾਰ ਸੈਨਾ ਬੱਸ ਸਟੈਂਡ ਪਟਿਆਲਾ ਦੇ ਨੇਤਾ ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀ ਤਰੁਣ ਆਹੂਜਾ, ਸ਼੍ਰੀ ਸੰਜੀਵ ਬਾਬਾ ਅਤੇ ਆਟੋ ਸੈਨਾ ਪਟਿਆਲਾ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
Newsline Express
