???? ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੀ ਮੀਟਿੰਗ ਆਯੋਜਿਤ
???? ਆਉਂਦੇ 2 ਮਹੀਨਿਆਂ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਤੇ ਕੀਤਾ ਵਿਚਾਰ ਵਟਾਂਦਰਾ
ਪਟਿਆਲਾ, 30 ਮਾਰਚ – ਰਮਨ ਰਜਵੰਤ / ਨਿਊਜ਼ਲਾਈਨ ਐਕਸਪ੍ਰੈਸ – ਕਰਾਓਕੇ ਸੰਗੀਤ ਦੀ ਦੁਨੀਆਂ ਵਿੱਚ ਧੂਮ ਮਚਾਉਣ ਵਾਲੀ ਪਟਿਆਲਾ ਦੀ ਪ੍ਰਸਿੱਧ ਸੰਸਥਾ ” ਸਾਜ਼ ਔਰ ਆਵਾਜ਼ ਕਲੱਬ (ਰਜਿਸਟਰਡ)” ਦੀ ਐਗਜ਼ੀਕਿਊਟਿਵ ਮੀਟਿੰਗ ਅੱਜ ਇਥੇ ਸੰਸਥਾ ਦੇ ਪ੍ਰਧਾਨ ਸ੍ਰੀ ਰਵਿੰਦਰ ਕੁਮਾਰ ਬਾਲੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਕਲੱਬ ਦੇ ਅਹੁਦੇਦਾਰਾਂ ਨੇ ਕਲਬ ਦੀਆਂ ਪਿਛਲੀਆਂ ਅਤੇ ਆਗਾਮੀ ਗਤੀਵਿਧੀਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਜਿੱਥੇ ਕਲੱਬ ਦੇ ਕਾਰਜਾਂ ਉਤੇ ਸੰਤੁਸ਼ਟੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ, ਉਥੇ ਹੀ ਕਲੱਬ ਦੀ ਹੋਰ ਵਧੀਆ ਕਾਰਗੁਜ਼ਾਰੀ ਲਈ ਕੁਝ ਫੈਸਲੇ ਲਏ ਗਏ।
ਉਪਰੋਕਤ ਤੋਂ ਅਲਾਵਾ ਅਪ੍ਰੈਲ ਮਹੀਨੇ ਵਿੱਚ 3 ਗਰੁੱਪਾਂ ਦੀ ਹੋਣ ਵਾਲੀ “ਸਾਂਝੀ ਗੀਤ ਸੰਗੀਤ ਮੀਟ” ਦਾ ਫੈਸਲਾ ਕੀਤਾ ਗਿਆ। ਇਸਦੇ ਨਾਲ ਹੀ ਪਿਛਲੇ ਸਾਲ ਵਾਂਗ ਮਈ ਮਹੀਨੇ ਵਿੱਚ ਕਰਵਾਏ ਜਾਣ ਵਾਲੇ ਵੱਡੇ ਸੰਗੀਤ ਸਮਾਗਮ ਦੀਆਂ ਤਿਆਰੀਆਂ ਉਤੇ ਵੀ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਪ੍ਰਧਾਨ ਸ੍ਰੀ ਰਵਿੰਦਰ ਕੁਮਾਰ ਬਾਲੀ, ਜਨਰਲ ਸਕੱਤਰ ਸ੍ਰੀ ਰਾਜ ਕੁਮਾਰ, ਮੀਤ ਪ੍ਰਧਾਨ ਸ੍ਰ. ਕੇ. ਐਸ. ਸੇਖੋਂ ਅਤੇ ਸ੍ਰੀ ਕੁਲਦੀਪ ਗਰੋਵਰ, ਸ੍ਰ. ਰਸਦੀਪ ਸਿੰਘ, ਸ੍ਰੀਮਤੀ ਪ੍ਰੀਤੀ ਗੁਪਤਾ, ਸ੍ਰੀਮਤੀ ਸੁਮਨ ਖੱਤਰੀ, ਸ੍ਰੀ ਲਲਿਤ ਛਾਬੜਾ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ।
ਮੀਟਿੰਗ ਤੋਂ ਦੌਰਾਨ ਹਾਈ-ਟੀ ਅਤੇ ਸੰਗੀਤ ਦਾ ਆਨੰਦ ਵੀ ਮਾਣਿਆ ਗਿਆ।
Newsline Express