???? ਨਿਊਜਲਾਈਨ ਐਕਸਪ੍ਰੈਸ ਅਖ਼ਬਾਰ ਦੇ 29 ਸਾਲ ਪੂਰੇ ਹੋਣ ਉਤੇ ਸਾਜ ਔਰ ਆਵਾਜ਼ ਕਲੱਬ ਦੇ ਸਹਿਯੋਗ ਨਾਲ ਅੱਜ ਹੋਵੇਗਾ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ
???? ਦੁਨੀਆ ਭਰ ਵਿੱਚ ਪ੍ਰਸਿੱਧ ਸ਼ਖ਼ਸੀਅਤ ਅਤੇ ਬਹੁਤ ਮਸ਼ਹੂਰ ਟੀ.ਵੀ. ਸੀਰੀਅਲ “ਮਹਾਭਾਰਤ” ਵਿੱਚ ਧ੍ਰਿਤਰਾਸ਼ਟਰ ਦੀ ਭੂਮਿਕਾ ਨਿਭਾਉਣ ਵਾਲੇ ਬੇਹਤਰੀਨ ਕਲਾਕਾਰ ਸ੍ਰੀ ਗਿਰਿਜਾ ਸ਼ੰਕਰ ਨੇ ਰਿਹਰਸਲ ਵਿੱਚ ਕੀਤੀ ਸ਼ਿਰਕਤ
???? ਅੱਜ ਦੇ ਪ੍ਰੋਗਰਾਮ ਦਾ ਹੋਵੇਗਾ ਸਿੱਧਾ ਪ੍ਰਸਾਰਨ
ਪਟਿਆਲਾ, 11 ਮਈ – ਨਿਊਜ਼ਲਾਈਨ ਐਕਸਪ੍ਰੈਸ – ਪ੍ਰਸਿੱਧ ਅਖਬਾਰ ਸਮੂਹ ਨਿਊਜ਼ਲਾਈਨ ਐਕਸਪਰੈਸ ਵੱਲੋਂ ਅਖ਼ਬਾਰ ਦੇ 29 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਇੱਕ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ ਅੱਜ 12 ਮਈ ਨੂੰ “ਸਾਜ਼ ਔਰ ਆਵਾਜ਼ ਕਲੱਬ ਪਟਿਆਲਾ” ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਭਾਸ਼ਾ ਵਿਭਾਗ ਦੇ ਨਾਲ ਸਥਿਤ ਉੱਤਰੀ ਜੋਨ ਸੱਭਿਆਚਾਰਕ ਕੇਂਦਰ (ਨਾਰਥ ਜੋਨ ਕਲਚਰਲ ਸੈਂਟਰ) ਦੇ ਵੱਡੇ ਤੇ ਵਧੀਆ ਆਡੀਟੋਰੀਅਮ ਵਿਖੇ ਇਹ ਪ੍ਰੋਗਰਾਮ ਦੁਪਹਿਰ ਠੀਕ 2 ਵਜੇ ਸ਼ੁਰੂ ਹੋ ਜਾਵੇਗਾ ਜਿਸਦਾ ਨਿਊਜ਼ਲਾਈਨ ਐਕਸਪ੍ਰੈਸ ਦੇ ਯੂ-ਟਿਊਬ ਚੈਨਲ ਉਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।

ਸਾਜ਼ ਔਰ ਆਵਾਜ਼ ਕਲੱਬ ਦੇ ਸਮੂਹ ਮੈਂਬਰਾਂ ਸਮੇਤ ਇਸ ਪ੍ਰੋਗਰਾਮ ਵਿੱਚ ਦੂਜੇ ਰਾਜਾਂ ਦੇ ਗਈ ਕਲਾਕਾਰ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। ਇਨ੍ਹਾਂ ਤੋਂ ਅਲਾਵਾ ਵਿਸ਼ੇਸ਼ ਮਹਿਮਾਨਾਂ ਵਿੱਚ ਭਾਰਤੀ ਫੌਜ਼ ਦੇ ਅਧਿਕਾਰੀ, ਉੱਚ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਫਿਲਮੀ ਕਲਾਕਾਰ ਤੇ ਗਾਇਕ ਵੀ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ।
ਇਸ ਪ੍ਰੋਗਰਾਮ ਸੰਬੰਧੀ ਅੱਜ ਸ਼ਨੀਵਾਰ ਨੂੰ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੀ ਟੀਮ ਵੱਲੋਂ ਛੋਟੀ ਜਿਹੀ ਰਿਹਰਸਲ ਰੱਖੀ ਗਈ ਸੀ ਜਿਸ ਦੌਰਾਨ ਦੁਨੀਆ ਭਰ ਵਿਚ ਪ੍ਰਸਿੱਧ ਸ਼ਖ਼ਸੀਅਤ ਅਤੇ ਬਹੁਤ ਮਸ਼ਹੂਰ ਟੀ.ਵੀ. ਸੀਰੀਅਲ “ਮਹਾਭਾਰਤ” ਵਿੱਚ ਧ੍ਰਿਤਰਾਸ਼ਟਰ ਦੀ ਭੂਮਿਕਾ ਨਿਭਾਉਣ ਵਾਲੇ ਬੇਹਤਰੀਨ ਕਲਾਕਾਰ ਸ੍ਰੀ ਗਿਰਿਜਾ ਸ਼ੰਕਰ ਵੀ ਪਹੁੰਚੇ ਅਤੇ ਉਨ੍ਹਾਂ ਨੇ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਦੇ 29 ਸਾਲ ਪੂਰੇ ਹੋਣ ਉਤੇ ਅਖ਼ਬਾਰ ਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਮਾਲਕ ਤੇ ਸੰਪਾਦਕ ਸ੍ਰੀ ਅਸ਼ੋਕ ਵਰਮਾ ਨੂੰ ਵਧਾਈ ਦਿੱਤੀ ਅਤੇ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਨਿਊਜ਼ਲਾਈਨ ਐਕਸਪ੍ਰੈਸ ਅਤੇ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੀ ਟੀਮ ਨਾਲ ਫੋਟੋਆਂ ਵੀ ਖਿਚਵਾਈਆਂ। ਇਸ ਮੌਕੇ ਸਾਜ਼ ਔਰ ਆਵਾਜ਼ ਕਲੱਬ ਦੇ ਜਨਰਲ ਸਕੱਤਰ ਰਾਜ ਕੁਮਾਰ ਨੇ ਮਹਾਭਾਰਤ ਸੀਰੀਅਲ ਦਾ ਟਾਈਟਲ ਸੋਂਗ ਬਹੁਤ ਖੂਬਸੂਰਤੀ ਨਾਲ ਗਾ ਕੇ ਗਿਰਿਜਾ ਸ਼ੰਕਰ ਸਮੇਤ ਸਭ ਦਾ ਮਨ ਮੋਹ ਲਿਆ।
Newsline Express


