ਕੋਰਟ ਕੰਪਲੈਕਸ ਪਟਿਆਲਾ ਅਤੇ ਪਾਰਕਿੰਗ ਵਿੱਚ ਵਕੀਲਾਂ ਨੇ ਲਗਾਏ ਗਏ ਪੌਦੇ
ਇਨਸਾਨੀ ਤਰੱਕੀ ਨਾਲੋਂ ਦੁੱਗਣੀ ਤਾਦਾਦ ਵਿੱਚ ਦਰੱਖ਼ਤ ਲਗਾਉਣਾ ਸਮੇ ਦੀ ਲੋੜ:- ਮਨਵੀਰ ਟਿਵਾਣਾ, ਪ੍ਰਭਜੀਤਪਾਲ ਸਿੰਘ
ਪਟਿਆਲਾ, 27 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਬਾਰ ਐਸੋਸੀਏਸ਼ਨ ਪਟਿਆਲਾ ਵੱਲੋ ਵਾਤਾਵਰਣ ਦੀ ਸ਼ੁੱਧਤਾ ਲਈ ਕੋਰਟ ਕੰਪਲੈਕਸ ਅਤੇ ਪਾਰਕਿੰਗ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਗਏ। ਵਕੀਲ ਸਾਹਿਬਾਨਾਂ ਵੱਲੋ ਇਕੱਠੇ ਹੋ ਕੇ ਅਮਲਤਾਸ, ਨਿੰਮ, ਪਿੱਪਲ, ਬੋਹੜ, ਸੁਕ੍ਰੇਸ਼ੀਆ ਦੇ ਬੂਟੇ ਲਗਾਏ ਗਏ। ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਮਨਵੀਰ ਟਿਵਾਣਾ, ਸੈਕਟਰੀ ਜਗਦੀਸ਼ ਸ਼ਰਮਾ ਅਤੇ ਪੂਰੀ ਟੀਮ ਵੱਲੋ ਸਾਰੇ ਵਕੀਲ ਸਾਹਿਬਾਨਾਂ ਦਾ ਇਸ ਪੌਦਾਕਰਣ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ। ਸਮਾਜ ਸੇਵੀ ਵਕੀਲ ਪ੍ਰਭਜੀਤ ਪਾਲ ਸਿੰਘ ਵੱਲੋ ਸਹਿਯੋਗ ਦੇਣ ਲਈ ਡੀ.ਐਫ਼.ਓ. ਪਟਿਆਲਾ, ਵਣ ਰੇਂਜ ਅਫ਼ਸਰ ਸਵਰਨ ਸਿੰਘ, ਇੰਚਾਰਜ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਮੀਡੀਆ ਰਾਹੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਜਿੰਨੀ ਜਿਆਦਾ ਇਨਸਾਨ ਤਰੱਕੀ ਕਰ ਰਿਹਾ ਹੈ, ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਦੁੱਗਣੀ ਤਦਾਦ ਵਿੱਚ ਦਰੱਖ਼ਤ ਲਗਾਉਣਾ ਸਮੇ ਦੀ ਵੱਡੀ ਲੋੜ ਹੈ। ਇਸ ਸਮੇ ਸੀਨੀਅਰ ਵਕੀਲ ਬਲਬੀਰ ਸਿੰਘ ਬਿਲਿੰਗ, ਜਤਿੰਦਰ ਘੁੰਮਣ, ਆਰ ਕੇ ਜੈਨ, ਸਤੀਸ਼ ਕਰਕਰਾ, ਪਰਮਿੰਦਰ ਸਿੱਧੂ, ਆਰ ਐਨ ਕੌਸ਼ਲ, ਸੁਧੀਰ ਕੁਮਾਰ, ਅਵਨੀਤ ਬਿਲਿੰਗ, ਕੁਲਵੰਤ ਸਿੰਘ, ਅਨੀਲ ਪੁਰੀ, ਐੱਸ ਐਮ ਗੋਇਲ, ਜਸਪ੍ਰੀਤ ਸਿੰਘ, ਜੌਨਪਾਲ ਸਿੰਘ, ਨਿਰਮਲ ਸਿੰਘ, ਸੈਂਡੀ ਘੁੰਮਣ, ਨੰਜੂ ਵਿਜ ਅਤੇ ਵੱਡੀ ਗਿਣਤੀ ਵਿੱਚ ਵਕੀਲ ਤੇ ਸਟਾਫ ਹਾਜ਼ਰ ਸੀ।