


???? ਸਨੌਰ ਰੋਡ ਵਿਖੇ ਝੁੱਗੀ ਨੂੰ ਲੱਗੀ ਭਿਆਨਕ ਅੱਗ; ਬਲਾਸਟ ਹੋਏ ਸਿਲੰਡਰ, ਸਾਰਾ ਸਮਾਨ ਸੜ ਕੇ ਸੁਆਹ
ਪਟਿਆਲਾ, 17 ਮਈ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਵਿਖੇ ਅੱਜ ਦੁਪਹਿਰ ਨੂੰ ਸਨੌਰ ਰੋਡ ਉਤੇ ਸਥਿਤ ਜੈਸਮੀਨ ਕਾਲੋਨੀ ਵਿਖੇ ਇੱਕ ਝੁੱਗੀ ਨੂੰ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਉਤੇ ਕਾਬੂ ਪਾਇਆ, ਪ੍ਰੰਤੂ ਉਦੋਂ ਤੱਕ ਝੁੱਗੀ ਦੇ ਅੰਦਰ ਪਿਆ ਸਮਾਨ ਅੱਗ ਦੀ ਲੇਪਟ ਵਿੱਚ ਆ ਚੁੱਕਿਆ ਸੀ। ਅੱਗ ਲੱਗਣ ਦਾ ਕਾਰਨ ਦੱਸਿਆ ਜਾਂਦਾ ਹੈ ਕਿ ਬਿਜਲੀ ਦੀਆਂ ਤਾਰਾਂ ਟੁੱਟ ਕੇ ਡਿੱਗਣ ਨਾਲ ਝੁੱਗੀ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਗੈਸ ਸਿਲੰਡਰ ਵੀ ਫੱਟ ਗਏ। ਇਸ ਝੁੱਗੀ ਵਿੱਚ 6 ਸਿਲੰਡਰ ਪਏ ਸਨ।
ਅੱਗ ਲੱਗਣ ਸਮੇਂ ਝੁੱਗੀ ਵਿੱਚ ਦਰਜ਼ਨ ਭਰ ਲੋਕ ਮੌਜੂਦ ਸਨ ਪ੍ਰੰਤੂ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਘਟਨਾ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਦੁਹਾਈ ਦੇ ਰਿਹਾ ਸੀ।
Newsline Express
