???? ਜਿੱਥੇ ਕਿਤੇ ਵੀ ਖਾਲਿਸਤਾਨ ਲਿਖਿਆ ਹੋਵੇ, ਉਸ ਨੂੰ ਸਪਰੇਅ ਪੇਂਟ ਨਾਲ ਮਿਟਾਓ ਅਤੇ ਜੈ ਸ਼੍ਰੀ ਰਾਮ ਲਿੱਖ ਦਿਓ : ਵਿਜੇ ਕਪੂਰ
???? ਵਿਜੇ ਕਪੂਰ ਨੇ ਪਟਿਆਲਾ ਵਿਚ ਵੱਖ-ਵੱਖ ਥਾਵਾਂ ‘ਤੇ ‘ਖਾਲਿਸਤਾਨ’ ਲਿਖਣ ਦਾ ਵਿਰੋਧ ਕਰਦੇ ਏਐਚਪੀ ਵਰਕਰਾਂ ਨੂੰ ਦਿੱਤੇ ਨਿਰਦੇਸ਼
ਪਟਿਆਲਾ, 22 ਮਈ -ਨਿਊਜ਼ਲਾਈਨ ਐਕਸਪ੍ਰੈਸ- ਲੋਕ ਸਭਾ ਚੋਣਾਂ ਦੌਰਾਨ ਪਟਿਆਲਾ ਵਿਖੇ ਹੋਣ ਵਾਲੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਖਾਲਿਸਤਾਨ ਐਸ.ਐਫ.ਜੇ ਲਿਖਿਆ ਪਾਇਆ ਗਿਆ। ਇਸ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਪ੍ਰੀਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਜਿੱਥੇ ਕਿਤੇ ਵੀ ਦੇਸ਼ ਵਿਰੋਧੀ ਨਾਅਰੇ ਅਤੇ ਖਾਲਿਸਤਾਨ ਲਿਖਿਆ ਮਿਲਦਾ ਹੈ ਉਸ ਨੂੰ ਪੇਂਟ ਸਪਰੇਅ ਨਾਲ ਮਿਟਾਇਆ ਜਾਵੇ ਅਤੇ ਜੈ ਸ਼੍ਰੀ ਰਾਮ ਲਿਖ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨ ਲਹਿਰ ਦੀ ਕੋਈ ਹੋਂਦ ਨਹੀਂ ਹੈ ਅਤੇ ਕੁਝ ਲੋਕ ਗੁਪਤ ਰੂਪ ਵਿੱਚ ਕਾਇਰਾਂ ਵਾਂਗ ਕੰਧਾਂ ‘ਤੇ ਖਾਲਿਸਤਾਨ ਲਿਖ ਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦੀ ਆਮਦ ਤੋਂ ਇੱਕ ਦਿਨ ਪਹਿਲਾਂ ਇਹ ਦੇਸ਼ ਵਿਰੋਧੀ ਨਾਅਰੇ ਲਿਖਣਾ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਪ੍ਰਸ਼ਾਸਨ ਨੂੰ ਇਸ ਦਾ ਨੋਟਿਸ ਲੈਂਦਿਆਂ ਇਸ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਕਪੂਰ ਨੇ ਕਿਹਾ ਕਿ ਕੰਧਾਂ ‘ਤੇ ਵਾਰ-ਵਾਰ ਖਾਲਿਸਤਾਨ ਲਿਖਣਾ ਪੰਜਾਬ ਦੀ ਸ਼ਾਂਤੀ ਭੰਗ ਕਰ ਸਕਦਾ ਹੈ। ਇਸ ਦੇਸ਼ ਵਿਰੋਧੀ ਲਹਿਰ ਕਰਕੇ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਇਸ ਦਾ ਸੂਬੇ ਦੀ ਆਰਥਿਕ ਵਿਵਸਥਾ ‘ਤੇ ਵੀ ਮਾੜਾ ਅਸਰ ਪੈਂਦਾ ਹੈ, ਜਿਸ ਕਾਰਨ ਸਾਰੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਨਾਲ ਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਦੇ ਵਰਕਰਾਂ ਨੂੰ ਖਾਲਿਸਤਾਨ ਲਹਿਰ ਦਾ ਜ਼ਮੀਨੀ ਪੱਧਰ ‘ਤੇ ਵਿਰੋਧ ਕਰਨ ਲਈ ਵੀ ਕਿਹਾ ਤਾਂ ਜੋ ਚੋਣਾਂ ‘ਚ ਖੜ੍ਹੇ ਕੁਝ ਕੱਟੜਪੰਥੀ ਸਮਰਥਕ ਉਮੀਦਵਾਰਾਂ ਨੂੰ ਉਣਾ ਦੇ ਵਜੂਦ ਬਾਰੇ ਪਤਾ ਲੱਗ ਸਕੇ। Newsline Express
