newslineexpres

Joe Rogan Podcasts You Must Listen
Home Elections ???? ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪੁੱਛੇ ਗਏ 2 ਸਵਾਲਾਂ ਦਾ ਜਵਾਬ ਨਹੀਂ ਦਿੱਤਾ ਪਟਿਆਲਾ ਆਏ ਮੋਦੀ ਜੀ ਨੇ : ਪਵਨ ਗੁਪਤਾ

???? ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪੁੱਛੇ ਗਏ 2 ਸਵਾਲਾਂ ਦਾ ਜਵਾਬ ਨਹੀਂ ਦਿੱਤਾ ਪਟਿਆਲਾ ਆਏ ਮੋਦੀ ਜੀ ਨੇ : ਪਵਨ ਗੁਪਤਾ

by Newslineexpres@1

???? ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪੁੱਛੇ ਗਏ 2 ਸਵਾਲਾਂ ਦਾ ਜਵਾਬ ਨਹੀਂ ਦਿੱਤਾ ਪਟਿਆਲਾ ਆਏ ਮੋਦੀ ਜੀ ਨੇ : ਪਵਨ ਗੁਪਤਾ

???? 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਪੰਜਾਬ ਦੇ ਅੱਤਵਾਦ ਪ੍ਰਭਾਵਿਤ 35000 ਹਿੰਦੂਆਂ ਦੇ ਜ਼ਖਮਾਂ ਨੂੰ ਭਰਨ ਲਈ ਮੋਦੀ ਜੀ ਨੇ ਕੀ ਕੀਤਾ ਅਤੇ 781 ਕਰੋੜ ਦੀ ਫਾਈਲ 10 ਸਾਲ ਤੋਂ ਪ੍ਰਧਾਨ ਮੰਤਰੀ ਦੇ ਟੇਬਲ ਉਤੇ ਕਿਉਂ ਪਈ ਹੈ? : ਸ਼ਿਵ ਸੈਨਾ ਹਿੰਦੁਸਤਾਨ

???? ਮੋਦੀ ਜੀ ਵਲੋਂ ਦਸਤਾਰ ਬੰਨ ਕੇ ਸਿੱਖ ਭਰਾਵਾਂ ਨੂੰ ਆਕਰਸ਼ਿਤ ਕਰਨ ਦਾ ਉਪਰਾਲਾ ਸਿਰੇ ਨਹੀਂ ਚੜ੍ਹੇਗਾ : ਭਾਈ ਪਰਮਜੀਤ ਸਿੰਘ

???? ਭਾਜਪਾ ਜਵਾਬ ਦੇਵੇ ਕਿ ਸ੍ਰੀਰਾਮ ਮੰਦਰ ਨਿਰਮਾਣ ਦੇ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਕਿੰਨੇ ਭਾਜਪਾ ਉਮੀਦਵਾਰਾਂ ਨੂੰ ਪੰਜਾਬ ਦੇ ਚੋਣ ਮੈਦਾਨ ਵਿੱਚ ਉਤਾਰਿਆ ਹੈ : ਕ੍ਰਿਸ਼ਨ ਗਾਬਾ

   ਪਟਿਆਲਾ, 24 ਮਈ – ਨਿਊਜ਼ਲਾਈਨ ਐਕਸਪ੍ਰੈਸ –   ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਅੱਜ ਪਟਿਆਲਾ ਲੋਕ ਸਭਾ ਸੀਟ ਦੇ ਉਮੀਦਵਾਰ ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ ਦੇ ਹੱਕ ਵਿੱਚ ਆਪਣੇ ਸੀਨੀਅਰ ਆਗੂਆਂ ਸਮੇਤ ਰਾਜਪੁਰਾ ਸ਼ਹਿਰ ਅਤੇ ਰਾਜਪੁਰਾ ਦੇ ਆਸ-ਪਾਸ ਦੇ ਦਿਹਾਤੀ ਖੇਤਰਾਂ ਵਿੱਚ ਜ਼ੋਰਦਾਰ ਪ੍ਰਚਾਰ ਕਰਦੇ ਹੋਏ ਛੋਟਿਆਂ ਛੋਟਿਆਂ ਕਸਬਿਆਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੋਣ ਪ੍ਰਚਾਰ ਲਈ ਪਟਿਆਲਾ ਆਏ ਅਤੇ ਜਨ ਸਭਾ ਨੂੰ ਸੰਬੋਧਨ ਵੀ ਕੀਤਾ, ਪਰ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਪੁੱਛੇ ਗਏ ਦੋ ਅਹਿਮ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਮੋਦੀ ਜੀ ਨੇ ਸਿੱਖ ਕੌਮ ਦੇ ਲਈ ਕੀਤੇ ਕੰਮਾਂ ਦੀ ਸਿਰਫ ਜਾਣਕਾਰੀ ਦਿੱਤੀ ਪਰ ਇਹ ਨਹੀਂ ਦੱਸਿਆ ਕਿ ਉਹ ਆਪਣੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਪੰਜਾਬ ਦੇ 35,000 ਅੱਤਵਾਦ ਪ੍ਰਭਾਵਿਤ ਹਿੰਦੂਆਂ ਦੇ ਜ਼ਖਮਾਂ ਨੂੰ ਭਰਨ ਲਈ 781 ਕਰੋੜ ਰੁਪਏ ਦਾ ਪੈਕੇਜ ਕਿਉਂ ਜਾਰੀ ਨਹੀਂ ਕਰ ਸਕੇ, ਕਿਊੰ ਉਹ ਫਾਈਲ 10 ਸਾਲ ਤੋਂ ਪ੍ਰਧਾਨ ਮੰਤਰੀ ਦੇ ਮੇਜ਼ ਉਤੇ ਪਈ ਹੋਈ ਹੈ? ਪਵਨ ਗੁਪਤਾ ਨੇ ਕਿਹਾ ਕਿ ਹਿੰਦੂ ਹਿੰਦੂ ਦੀ ਰੱਟ ਲਗਾਉਣ ਤੇ ਸ੍ਰੀਰਾਮ ਦੇ ਨਾਮ ਉਤੇ ਵੋਟਾਂ ਮੰਗਣ ਵਾਲੀ ਭਾਜਪਾ ਇਹ ਤਾਂ ਦੱਸੇ ਕਿ ਉਸਨੇ ਹਿੰਦੂਆਂ ਲਈ ਕੀ ਕੀ ਕੀਤਾ ਹੈ?
  ਪਟਿਆਲਾ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਨੇ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਜੀ ਨੇ ਇਸ ਸਵਾਲ ਦਾ ਜਵਾਬ ਵੀ ਨਹੀਂ ਦਿੱਤਾ ਕਿ ਪਟਿਆਲਾ ਸਮੇਤ ਪੰਜਾਬ ਵਿੱਚ ਭਾਜਪਾ ਦੇ ਹੇਠਲੇ ਪੱਧਰ ਦੇ ਆਪਣੇ ਕਿੰਨੇ ਉਮੀਦਵਾਰ ਮੈਦਾਨ ਵਿੱਚ ਹਨ? ਉਨ੍ਹਾਂ ਕਿਹਾ ਕਿ ਭਾਜਪਾ ਦੇ ਜਿਨ੍ਹਾਂ ਵਰਕਰਾਂ ਨੇ ਸ਼੍ਰੀ ਰਾਮ ਜਨਮ ਭੂਮੀ ਅੰਦੋਲਨ ਦੌਰਾਨ ਕੰਮ ਕੀਤਾ ਅਤੇ ਕੁਰਬਾਨੀਆਂ ਦਿੱਤੀਆਂ, ਗਿਰਫ਼ਤਾਰੀਆਂ ਦਿੱਤੀਆਂ, ਪੁਲਿਸ ਦੇ ਲਾਠੀਚਾਰਜ ਦਾ ਸਾਹਮਣਾ ਕੀਤਾ, ਉਨ੍ਹਾਂ ਨੂੰ ਭਾਜਪਾ ਨੇ ਪਾਸੇ ਕਰ ਦਿੱਤਾ ਅਤੇ ਜਿਨ੍ਹਾਂ ਨੇ ਕਾਂਗਰਸੀ ਰਾਜ ਦੌਰਾਨ ਸੱਤਾ ਵਿੱਚ ਰਹਿ ਕੇ ਵੱਡੇ ਲਾਭ ਲਏ ਅਤੇ ਕਾਂਗਰਸ ਵਿੱਚ ਹੀ ਰਹੇ ਤੇ ਸੁਪਰੀਮ ਕੋਰਟ ‘ਚ ਦਿੱਤੇ ਹਲਫਨਾਮੇ ‘ਚ ਕਿਹਾ ਕਿ ਭਗਵਾਨ ਸ਼੍ਰੀ ਰਾਮ ਕਾਲਪਨਿਕ ਹਨ, ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਉਨ੍ਹਾਂ ਕਾਂਗਰਸੀਆਂ ਨੂੰ ਭਾਜਪਾ ਅੱਗੇ ਲੈਕੇ ਆਈ ਹੈ, ਆਖਿਰ ਕਿਉਂ?
   ਆਰ.ਐਸ.ਐਸ ਅਤੇ ਭਾਜਪਾ ਦੇ ਸੀਨੀਅਰ ਆਗੂ ਰਹੇ ਡਾ: ਭਾਈ ਪਰਮਜੀਤ ਸਿੰਘ ਨੇ ਵੀ ਸ਼ਿਵ ਸੈਨਾ ਹਿੰਦੁਸਤਾਨ ਦਾ ਪੱਖ ਲੈਂਦਿਆਂ ਕਿਹਾ ਕਿ ਮੋਦੀ ਜੀ ਵੱਲੋਂ ਪੰਜਾਬ ਦੇ ਸਿੱਖ ਭਰਾਵਾਂ ਨੂੰ ਪੰਜਾਬ ਵਿਚ ਆ ਕੇ ਦਸਤਾਰ ਬੰਨ੍ਹ ਕੇ ਆਪਣੇ ਆਕਰਸ਼ਣ ਵਿਚ ਲਿਆਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਸਿਰੇ ਨਹੀਂ ਚੜ੍ਹ ਰਿਹਾ ਤੇ ਇਸ ਦਾ ਕੋਈ ਵੀ ਲਾਭ ਨਹੀਂ ਹੋਣਾ, ਪੰਜਾਬ ਦੇ ਕਿਸਾਨਾਂ ਵਿੱਚ ਭਾਜਪਾ ਪ੍ਰਤੀ ਭਾਰੀ ਗੁੱਸਾ ਹੈ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਮੁੜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
   ਜ਼ਿਕਰਯੋਗ ਹੈ ਕਿ ਕ੍ਰਿਸ਼ਨ ਕੁਮਾਰ ਗਾਬਾ ਦੀ ਚੋਣ ਮੁਹਿੰਮ ਨੂੰ ਸ਼ਹਿਰੀ ਬਾਜ਼ਾਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ। ਬੀਤੇ ਦਿਨ ਆਮ ਨਗਰ ਦੇ ਲੋਕਾਂ ਦੇ ਨਾਲ-ਨਾਲ ਪਿੰਡ ਦੇ ਲੋਕਾਂ ਨੇ ਵੀ ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਅਤੇ ਪਾਰਟੀ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਦਾ ਨਿੱਘਾ ਸਵਾਗਤ ਕੀਤਾ। ਕਿਹਾ ਜਾ ਰਿਹਾ ਹੈ ਕਿ ਜਦੋਂ ਭਾਜਪਾ ਦੇ ਉਮੀਦਵਾਰ ਪਿੰਡ ਜਾਣ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਦੋਂ ਕਿਸਾਨ ਪ੍ਰਧਾਨ ਮੰਤਰੀ ਦੀ ਰੈਲੀ ਦੌਰਾਨ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਸਨ, ਉਸ ਸਥਿਤੀ ਵਿੱਚ ਜਦੋਂ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਪੇਂਡੂ ਖੇਤਰਾਂ ਵਿੱਚ ਜਾ ਰਹੇ ਸਨ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਅਤੇ ਸਮਰਥਨ ਕੀਤਾ ਜਾ ਰਿਹਾ ਸੀ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਨੂੰ ਹਰ ਪੱਖੋਂ ਸਮਰਥਨ ਮਿਲ ਰਿਹਾ ਹੈ। ਪਟਿਆਲਾ ਲੋਕ ਸਭਾ ਹਲਕੇ ਵਿੱਚ ਸਮਾਜ ਦਾ ਹਰ ਵਰਗ ਆਪਣਾ ਆਸ਼ੀਰਵਾਦ ਅਤੇ ਸਮਰਥਨ ਦਿੰਦਾ ਨਜ਼ਰ ਆ ਰਿਹਾ ਹੈ।
  ਪਾਰਟੀ ਦੇ ਇਸ ਚੋਣ ਪ੍ਰਚਾਰ ਮੁਹਿੰਮ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਹੇਮ ਰਾਜ ਗੋਇਲ, ਕਾਂਤਾ ਬਾਂਸਲ, ਭਾਜਪਾ ਦੇ ਸੀਨੀਅਰ ਨੇਤਾ ਰਹੇ ਡਾਕਟਰ ਭਾਈ ਪਰਮਜੀਤ ਸਿੰਘ, ਹੇਤੇਸ ਰਿੰਕੂ, ਨੰਦ ਲਾਲ, ਰਾਕੇਸ਼ ਕੁਮਾਰ, ਰਵਿੰਦਰ ਸਿੰਗਲਾ ਅਤੇ ਹੋਰ ਕਈ ਪਾਰਟੀ ਵਰਕਰ ਮੌਜੂਦ ਰਹੇ।
Newsline Express

Related Articles

Leave a Comment