newslineexpres

Home Elections ???? ਚੋਣ ਪ੍ਰਚਾਰ ਦਾ ਸ਼ੋਰ ਸ਼ਰਾਬਾ ਖਤਮ ; ਉਮੀਦਵਾਰਾਂ ਤੇ ਸਮਰਥਕਾਂ ਨੇ ਡੋਰ-ਟੁ-ਡੋਰ ਕੀਤਾ ਪ੍ਰਚਾਰ ਸ਼ੁਰੂ ; ਨਰਿੰਦਰ ਮੋਦੀ ਨੇ 10 ਸਾਲਾਂ ਵਿਚ ਅੱਤਵਾਦ ਪੀੜਤ ਹਿੰਦੂ ਪਰਿਵਾਰਾਂ ਲਈ ਕੁਝ ਨਹੀਂ ਕੀਤਾ : ਪਵਨ ਗੁਪਤਾ

???? ਚੋਣ ਪ੍ਰਚਾਰ ਦਾ ਸ਼ੋਰ ਸ਼ਰਾਬਾ ਖਤਮ ; ਉਮੀਦਵਾਰਾਂ ਤੇ ਸਮਰਥਕਾਂ ਨੇ ਡੋਰ-ਟੁ-ਡੋਰ ਕੀਤਾ ਪ੍ਰਚਾਰ ਸ਼ੁਰੂ ; ਨਰਿੰਦਰ ਮੋਦੀ ਨੇ 10 ਸਾਲਾਂ ਵਿਚ ਅੱਤਵਾਦ ਪੀੜਤ ਹਿੰਦੂ ਪਰਿਵਾਰਾਂ ਲਈ ਕੁਝ ਨਹੀਂ ਕੀਤਾ : ਪਵਨ ਗੁਪਤਾ

by Newslineexpres@1

???? ਚੋਣ ਪ੍ਰਚਾਰ ਦਾ ਸ਼ੋਰ ਸ਼ਰਾਬਾ ਖਤਮ ; ਉਮੀਦਵਾਰਾਂ ਤੇ ਸਮਰਥਕਾਂ ਨੇ ਡੋਰ-ਟੁ-ਡੋਰ ਕੀਤਾ ਪ੍ਰਚਾਰ ਸ਼ੁਰੂ

???? ਨਰਿੰਦਰ ਮੋਦੀ ਨੇ 10 ਸਾਲਾਂ ਵਿਚ ਅੱਤਵਾਦ ਪੀੜਤ ਹਿੰਦੂ ਪਰਿਵਾਰਾਂ ਲਈ ਕੁਝ ਨਹੀਂ ਕੀਤਾ : ਪਵਨ ਗੁਪਤਾ

    ਪਟਿਆਲਾ, 30 ਮਈ – ਨਿਊਜ਼ਲਾਈਨ ਐਕਸਪ੍ਰੈਸ –   ਲੋਕ ਸਭਾ ਚੋਣਾਂ ਦਾ ਪ੍ਰਚਾਰ ਸ਼ਾਮ 6 ਵਜੇ ਖਤਮ ਹੋਣ ਤੋਂ ਬਾਅਦ ਅਜੇ ਵੀ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨਾ ਜਾਰੀ ਹੈ। ਉਮੀਦਵਾਰ ਆਖਰੀ ਸਮੇਂ ਵਿੱਚ ਵੀ ਆਪਣਾ ਚੋਣ ਪ੍ਰਚਾਰ ਨਹੀਂ ਛੱਡਣਾ ਚਾਹੁੰਦੇ ਤਾਂ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਮਿਲ ਸਕਣ। ਪਟਿਆਲਾ ਤੋਂ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਵੀ ਆਪਣੇ ਉਮੀਦਵਾਰ ਲਈ ਪਹਿਲਾਂ ਤੋਂ ਹੀ ਸਖਤ ਗਰਮੀ ਦੇ ਦੌਰਾਨ ਵੀ ਪਟਿਆਲਾ ਸ਼ਹਿਰ ਅਤੇ ਆਸ ਪਾਸ ਦੇ ਦਿਹਾਤੀ ਖੇਤਰਾਂ ਵਿੱਚ ਜੰਮ ਕੇ ਪ੍ਰਚਾਰ ਕਰ ਰਹੇ ਸਨ। ਹੁਣ ਚੋਣ ਪ੍ਰਚਾਰ ਦਾ ਸਮਾਂ ਖ਼ਤਮ ਹਨ ਦੇ ਬਾਅਦ ਵੀ ਉਹ ਘਰ ਘਰ ਜਾ ਕੇ ਅਤੇ ਦੁਕਾਨ ਦੁਕਾਨ ਜਾ ਕੇ ਪ੍ਰਚਾਰ ਕਰ ਰਹੇ ਹਨ। ਪਵਨ ਗੁਪਤਾ ਨੇ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਅਤੇ ਘਰਾਂ ਵਿੱਚ ਜਾ ਕੇ ਆਪਣੀ ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਲਈ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਆਪਣੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪੁਆ ਸਕਣ। ਇਸ ਮੌਕੇ ਪਵਨ ਗੁਪਤਾ ਨੇ ਕਿਹਾ ਕਿ ਉਹ ਆਪਣੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਚੋਣ ਮੈਦਾਨ ਵਿੱਚ ਜਿਤਾਉਣਾ ਚਾਹੁੰਦੇ ਹਨ, ਕਿਉਂਕਿ ਦੂਜੀਆਂ ਪਾਰਟੀਆਂ ਸਿਰਫ ਧਰਮ ਦੇ ਨਾਂਅ ਉੱਤੇ ਅਤੇ ਆਪਣੇ ਨਿੱਜੀ ਲਾਭਾਂ ਦੀ ਰਾਜਨੀਤਿਕ ਕਰਦਿਆਂ ਵੋਟਾਂ ਵਟੋਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ, ਉਹਨਾਂ ਨੂੰ ਲੋਕਾਂ ਦੇ ਜ਼ਰੂਰੀ ਮੁੱਦਿਆਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਵਾਰ ਬਹੁਤ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਕੋਲ ਕੋਈ ਚੋਣ ਮੁੱਦਾ ਨਹੀਂ ਹੈ, ਉਹਨਾਂ ਦੇ ਦਲ ਬਦਲਣ ਦੇ ਕਾਰਣ ਆਮ ਜਨਤਾ ਉਨਾਂ ਤੋਂ ਸਖਤ ਨਰਾਜ਼ ਹੈ। ਇਸ ਕਾਰਨ ਅਜਿਹੇ ਉਮੀਦਵਾਰਾਂ ਨੂੰ ਜਨਤਾ ਕਿਸੇ ਵੀ ਹਾਲਤ ਵਿੱਚ ਜਿਤਾਉਣਾ ਨਹੀਂ ਚਾਹੁੰਦੀ ਹੈ ਪਰੰਤੂ ਉਹ ਆਪਣੇ ਧਨ ਤੇ ਬਲ ਦਾ ਦੁਰਉਪਯੋਗ ਕਰਕੇ ਸੱਤਾ ‘ਤੇ ਕਾਬਜ ਹੋਣਾ ਚਾਹੁੰਦੇ ਹਨ ਜੋ ਆਮ ਜਨਤਾ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੋਣ ਦੇਵੇਗੀ। ਸ੍ਰੀ ਗਿਆ ਨੇ ਕਿਹਾ ਕਿ ਨਰਿੰਦਰ ਮੋਦੀ ਨੇ 10 ਸਾਲਾਂ ਵਿੱਚ ਕਦੇ ਵੀ ਹਿੰਦੂ ਧਰਮ ਦੇ ਲੋਕਾਂ ਲਈ ਕੁਝ ਨਹੀਂ ਕੀਤਾ, ਸਗੋਂ, ਹਮੇਸ਼ਾ ਉਹ ਧਰਮ ਵਿੱਚ ਪਾੜ ਪਾ ਕੇ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਜੀ ਨੇ ਪੰਜਾਬ ਦੇ 35 ਹਜ਼ਾਰ ਅੱਤਵਾਦ ਪੀੜਿਤ ਹਿੰਦੂਆਂ ਲਈ ਕੁਝ ਕੀਤਾ ਹੁੰਦਾ ਅਤੇ ਉਨ੍ਹਾਂ ਦੇ ਜਖਮਾਂ ਦੇ ਉੱਤੇ ਮਲ੍ਹਮ ਲਗਾਉਣ ਲਈ 781 ਕਰੋੜ ਰੁਪਏ ਆਪਣੇ 10 ਸਾਲ ਦੇ ਸਾਸਨ ਦੌਰਾਨ ਰਿਲੀਜ਼ ਕੀਤੇ ਹੁੰਦੇ ਤਾਂ ਪੰਜਾਬ ਦਾ ਹਿੰਦੂ ਵਰਗ ਅਤੇ ਹੋਰ ਪੰਜਾਬੀ ਉਹਨਾਂ ਦੇ ਹੱਕ ਦੇ ਵਿੱਚ ਨਿੱਤਰਦੇ। ਪਰ ਭਾਰਤੀ ਜਨਤਾ ਪਾਰਟੀ ਨੇ ਅਜਿਹਾ ਨਹੀਂ ਕੀਤਾ ਜਿਸ ਕਾਰਨ ਪੰਜਾਬ ਦੇ ਵਿੱਚ ਉਹਨਾਂ ਦੀ ਹਾਰ ਨਿਸ਼ਚਿਤ ਹੈ।

   ਇਸ ਮੌਕੇ ਪਾਰਟੀ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਨੇ ਕਿਹਾ ਕਿ ਉਹ ਜਿੱਤਣ ਭਾਵੇਂ ਹਾਰਨ ਉਹ ਹਮੇਸ਼ਾ ਲੋਕਾਂ ਦੇ ਕੰਮ ਆਉਂਦੇ ਰਹੇ ਹਨ ਤੇ ਆਉਂਦੇ ਰਹਿਣਗੇ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਪਟਿਆਲਾ ਨਾਲ ਸਬੰਧਤ ਸੀਨੀਅਰ ਆਗੂ ਰਵਿੰਦਰ ਸਿੰਗਲਾ ਚੇਅਰਮੈਨ ਪੰਜਾਬ, ਕ੍ਰਿਸ਼ਨ ਕੁਮਾਰ ਗਾਬਾ ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ, ਹਿਤੇਸ਼ ਰਿੰਕੂ ਪੰਜਾਬ ਪ੍ਰਧਾਨ ਆਈ.ਟੀ. ਸੈਨਾ ਪੰਜਾਬ, ਐਡਵੋਕੇਟ ਪੰਕਜ ਗੌੜ ਪੰਜਾਬ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਐਡਵੋਕੇਟ ਲੀਗਲ ਸੈਨਾ, ਨੰਦ ਲਾਲ ਜਿਲ੍ਹਾ ਵਾਇਸ ਪ੍ਰਧਾਨ ਪਟਿਆਲਾ, ਭੋਲਾ ਸ਼ਰਮਾ, ਗੁਰਪ੍ਰੀਤ ਬੱਗੀ, ਰਿੰਕੂ ਸ਼ਰਮਾ, ਹਰਪ੍ਰੀਤ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਤਰੁਣ ਸਿੰਘ ਕੋਹਲੀ ਜਿਲ੍ਹਾ ਮੀਡੀਆ ਇੰਚਾਰਜ ਪਟਿਆਲਾ, ਰਾਕੇਸ਼ ਕੁਮਾਰ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਬੰਸ਼ੀ ਲਾਲ ਸ਼ਮਸ਼ੇਰ ਸਿੰਘ, ਮੰਜੂ ਵਸ਼ਿਸ਼ਟ, ਪਰਮਜੀਤ ਸ਼ਰਮਾ, ਸੀਮਾ ਗਰਗ, ਅਨੀਤਾ ਗਰਗ, ਸੁਰੇਸ਼ ਜਿੰਦਲ ਅਤੇ ਹੋਰ ਸੀਨੀਅਰ ਵਰਕਰ ਆਗੂ ਹਾਜ਼ਰ ਸਨ।
Newsline Express

Related Articles

Leave a Comment