ਜੰਮੂ, 11 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ 18 ਜੂਨ ਤੋਂ ਜੰਮੂ ਤੋਂ ਸਾਂਝੀ ਛੱਤ ਤੱਕ ਹੈਲੀਕਾਪਟਰ ਸੇਵਾ ਸ਼ੁਰੂ ਕਰੇਗਾ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਕਿਹਾ ਕਿ ਬੋਰਡ ਉਨ੍ਹਾਂ ਯਾਤਰੀਆਂ ਲਈ ਜੰਮੂ ਤੋਂ ਸਾਂਝੀ ਛੱਤ ਹੈਲੀਕਾਪਟਰ ਸੇਵਾ ਸ਼ੁਰੂ ਕਰ ਰਿਹਾ ਹੈ, ਜੋ ਸ਼ਰਧਾਲੂ ਇਕ ਦਿਨ ਵਿਚ ਭਵਨ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਹੈਲੀਕਾਪਟਰ ਸੇਵਾ ਇਸ ਸਮੇਂ ਸਿਰਫ਼ ਕਟੜਾ ਅਤੇ ਸਾਂਝੀ ਛੱਤ ਦੇ ਵਿਚਕਾਰ ਹੀ ਉਪਲਬਧ ਹੈ।
