newslineexpres

Joe Rogan Podcasts You Must Listen
Home Latest News ????ਪੱਛਮੀ ਬੰਗਾਲ ਵਿੱਚ ਵੱਡਾ ਰੇਲ ਹਾਦਸਾ, ਕੰਚਨਜੰਗਾ ਐਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, 15 ਮੌਤਾਂ ਤੇ 60 ਜ਼ਖ਼ਮੀ

????ਪੱਛਮੀ ਬੰਗਾਲ ਵਿੱਚ ਵੱਡਾ ਰੇਲ ਹਾਦਸਾ, ਕੰਚਨਜੰਗਾ ਐਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, 15 ਮੌਤਾਂ ਤੇ 60 ਜ਼ਖ਼ਮੀ

by Newslineexpres@1

ਕੋਲਕਾਤਾ, 17 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਪੱਛਮੀ ਬੰਗਾਲ ਦੇ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਅੱਜ ਸਵੇਰੇ ਨਿਊ ਜਲਪਾਈਗੁੜੀ ਨੇੜੇ ਮਾਲ ਗੱਡੀ ਨਾਲ ਟਕਰਾਅ ਗਈ। ਇਸ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਜ਼ਖ਼ਮੀ ਹੋ ਗਏ। ਉੱਤਰੀ ਸਰਹੱਦੀ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਹੋਇਆ। ਅਗਰਤਲਾ ਤੋਂ ਆ ਰਹੀ 13174 ਕੰਚਨਜੰਗਾ ਐਕਸਪ੍ਰੈਸ ਨਿਊ ਜਲਪਾਈਗੁੜੀ ਸਟੇਸ਼ਨ ਦੇ ਕੋਲ ਰੰਗਪਾਨੀ ਨੇੜੇ ਮਾਲ ਗੱਡੀ ਨਾਲ ਟਕਰਾਅ ਗਈ।

ਹਾਸਲ ਜਾਣਕਾਰੀ ਮੁਤਾਬਕ ਕੰਚਨਜੰਗਾ ਐਕਸਪ੍ਰੈਸ ਅਗਰਤਲਾ ਤੋਂ ਪੱਛਮੀ ਬੰਗਾਲ ਦੇ ਸਿਆਲਦਾਹ ਜਾ ਰਹੀ ਸੀ। ਐਕਸਪ੍ਰੈੱਸ ਟ੍ਰੇਨ ਰੈੱਡ ਸਿਗਨਲ ਕਰਕੇ ਸਿਲੀਗੁੜੀ ਦੇ ਰੰਗਾਪਾਨੀ ਸਟੇਸ਼ਨ ਨੇੜੇ ਰੁਈਧਾਸਾ ‘ਚ ਰੁਕੀ ਹੋਈ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਮਾਲ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਾਲ ਗੱਡੀ ਦੇ ਪਾਇਲਟ ਨੇ ਸਿਗਨਲ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਸਪ੍ਰੈੱਸ ਟ੍ਰੇਨ ਦਾ ਇੱਕ ਡੱਬਾ ਮਾਲ ਗੱਡੀ ਦੇ ਇੰਜਣ ‘ਤੇ ਹਵਾ ‘ਚ ਲਟਕ ਗਿਆ। ਬਾਕੀ ਦੋ ਡੱਬੇ ਪਟੜੀ ਤੋਂ ਉੱਤਰ ਗਏ। NDRF ਤੇ SDRF ਸਮੇਤ ਰੇਲਵੇ ਤੇ ਬੰਗਾਲ ਦੇ ਅਧਿਕਾਰੀ ਵੀ ਬਚਾਅ ਕਾਰਜ ‘ਚ ਲੱਗੇ ਹੋਏ ਹਨ।ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ ਸੀਪੀਆਰਓ ਸਬਿਆਸਾਚੀ ਡੇ ਨੇ ਕਿਹਾ, ਜਿਸ ਟ੍ਰੈਕ ‘ਤੇ ਹਾਦਸਾ ਹੋਇਆ ਹੈ, ਉਸ ਨੂੰ ਰਾਤ ਤੱਕ ਚਾਲੂ ਕਰ ਦਿੱਤਾ ਜਾਵੇਗਾ। ਡਾਊਨ ਕੰਚਨਜੰਗਾ ਐਕਸਪ੍ਰੈਸ ਰਾਤ ਨੂੰ ਚੱਲੇਗੀ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਿੱਲੀ ਤੋਂ ਦਾਰਜੀਲਿੰਗ ਲਈ ਰਵਾਨਾ ਹੋ ਗਏ ਹਨ।

Related Articles

Leave a Comment