Skip to main content

newslineexpres

Breaking News
🚩 31 ਅਗਸਤ ਤੱਕ ਅਣਅਧਿਕਾਰਿਤ ਮੱਛੀ ਵਿਕ੍ਰੇਤਾਵਾਂ ਨੂੰ ਨਵੀਂ ਮੱਛੀ ਮੰਡੀ ’ਚ ਸ਼ਿਫਟ ਕਰਵਾਉਣ ਲਈ ਡੀਸੀ ਦੇ ਨਗਰ ਨਿਗਮ ਨੂੰ ਨਿਰਦੇਸ਼ 🚩 ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਅਬਲੋਵਾਲ ਵਿਖੇ ਸੜਕ ਦਾ ਕੰਮ ਜਲਦ ਮੁਕੰਮਲ ਕਰਕੇ ਡੇਅਰੀ ਫਾਰਮਰਜ਼ ਨੂੰ ਸ਼ਿਫਟ ਕੀਤਾ ਜਾਵੇ : ਡਾ. ਹਿਮਾਂਸ਼ੂ ਅਗਰਵਾਲ 🚩 ਭਗਵੰਤ ਮਾਨ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ ਖੇਡਾਂ ‘ਚ ਬਣਾਇਆ ਮੋਹਰੀ-ਬਲਤੇਜ ਸਿੰਘ ਪੰਨੂ 🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ
Joe Rogan Podcasts You Must Listen
Home Crime ???? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੀ ਟੀਮ ਸੰਦੀਪ ਥਾਪਰ ਦਾ ਹਾਲ ਪੁੱਛਣ ਡੀਐਮਸੀ ਪੁੱਜੀ

???? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੀ ਟੀਮ ਸੰਦੀਪ ਥਾਪਰ ਦਾ ਹਾਲ ਪੁੱਛਣ ਡੀਐਮਸੀ ਪੁੱਜੀ

by Newslineexpres@1

*???? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੀ ਟੀਮ ਸੰਦੀਪ ਥਾਪਰ ਦਾ ਹਾਲ ਪੁੱਛਣ ਡੀਐਮਸੀ ਪੁੱਜੀ*

*???? ਵਿਜੈ ਕਪੂਰ ਅਤੇ ਸੁਧੀਰ ਕੱਕੜ ਨੇ ਕੀਤੀ ਸੰਦੀਪ ਥਾਪਰ ਦੇ ਪਰਿਵਾਰ ਨਾਲ ਮੁਲਾਕਾਤ।*

ਪਟਿਆਲਾ/ਲੁਧਿਆਣਾ, 6 ਜੁਲਾਈ – ਮੋਹਿਤ ਕੌਸ਼ਲ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਅਤੇ ਸੀਨੀਅਰ ਉਪ ਪ੍ਰਧਾਨ ਸੁਧੀਰ ਕੱਕੜ ਸ਼ਨੀਵਾਰ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਵਿੱਚ ਭਰਤੀ ਜ਼ਖ਼ਮੀ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦੀ ਪਤਨੀ ਨਾਲ ਮੁਲਾਕਾਤ ਕੀਤੀ। ਪਰਿਸ਼ਦ ਦੇ ਸੀਨੀਅਰ ਆਗੂਆਂ ਨੇ ਥਾਪਰ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਕਿਹਾ ਕਿ ਪਰਿਸ਼ਦ ਉਨ੍ਹਾਂ ਦੇ ਨਾਲ ਖੜ੍ਹਾ ਹੈ।

ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਥਾਪਰ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਹਮਲਾਕਾਰਾਂ ਨੂੰ ਜਦੋਂ ਤੱਕ ਸਖਤ ਤੋਂ ਸਖਤ ਸਜ਼ਾ ਨਹੀਂ ਮਿਲਦੀ, ਤਦ ਤੱਕ ਹਿੰਦੂ ਸਮਾਜ ਚੁੱਪ ਨਹੀਂ ਬੈਠੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਹਿੰਦੂ ਆਗੂਆਂ ‘ਤੇ ਹਮਲੇ ਹੋ ਚੁੱਕੇ ਹਨ ਅਤੇ ਸ੍ਰੀ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਪੰਜਾਬ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਸੀ। ਹੁਣ ਥਾਪਰ ‘ਤੇ ਹੋਇਆ ਹਮਲਾ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸੁਧੀਰ ਕੱਕੜ ਨੇ ਕਿਹਾ ਕਿ ਸਰਕਾਰ ਬਿਨਾਂ ਕਿਸੇ ਦੇਰੀ ਦੇ ਪੰਜਾਬ ਦੇ ਹਿੰਦੂ ਆਗੂਆਂ ਦੀ ਸੁਰੱਖਿਆ ਦਾ ਜਾਇਜ਼ਾ ਲਵੇ ਅਤੇ ਉਨ੍ਹਾਂ ਨੂੰ ਯਥੋਚਿਤ ਸੁਰੱਖਿਆ ਮੁਹੱਈਆ ਕਰਵਾਏ। ਪ੍ਰਾਂਤ ਵਿੱਚ ਡਗਮਗ ਹੋ ਰਹੀ ਕਾਨੂੰਨ ਵਿਵਸਥਾ ਪੰਜਾਬ ਨੇ ਭੁਗਤੇ ਬੁਰੇ ਸੰਤਾਪ ਨੂੰ ਯਾਦ ਦਿਵਾਉਣ ਲੱਗੀ ਹੈ। ਕਪੂਰ ਅਤੇ ਕੱਕੜ ਦੇ ਨਾਲ ਹਿੰਦੂ ਆਗੂ ਦਰਵੇਸ਼ ਗੋਯਲ, ਪਰਿਸ਼ਦ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੁਪਤਾ ਮੀਨਾ ਅਤੇ ਡਾ. ਹਰਸ਼ ਵੀ ਸੰਦੀਪ ਥਾਪਰ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਦੁਆ ਕੀਤੀ।

*Newsline Express*

Related Articles

Leave a Comment