???? ਪੰਜਾਬ ਸਰਕਾਰ ਨੇ ਰਿਟਾਇਰਡ ਪਟਵਾਰੀਆਂ ਦੀ ਸੇਵਾ ‘ਚ ਕੀਤਾ ਵਾਧਾ
ਚੰਡੀਗੜ੍ਹ, 27 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਰਿਟਾਇਰਡ ਪਟਵਾਰੀਆਂ ਦੀ ਸੇਵਾ ਵਿੱਚ ਛੇ ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਇੱਕ ਜੁਲਾਈ ਤੋਂ 31 ਦਸੰਬਰ 2024 ਤੱਕ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਖਾਲੀ ਪਈਆਂ ਅਸਾਮੀਆਂ ‘ਤੇ 30 ਜੂਨ 2024 ਤੱਕ ਰਿਟਾਇਰਡ ਪਟਵਾਰੀ ਰੱਖੇ ਗਏ ਸੀ। ਸੂਬੇ ਵਿੱਚ ਪਟਵਾਰੀਆਂ ਦੀ ਘਾਟ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਨੂੰ 1 ਜੁਲਾਈ 2024 ਤੋਂ 31 ਦਸੰਬਰ 2024 ਤੱਕ ਤਨਖਾਹ ਅਦਾਇਗੀ ਕਰਨ ਲਈ ਵਾਧੂ ਬਜਟ ਦਾ ਸੋਧੇ ਬਜਟ ਅਨੁਮਾਨ 2024-25 ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।