newslineexpres

Home Haryana ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਟੁੱਟੀ ਮੁਨਕ ਨਹਿਰ

ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਟੁੱਟੀ ਮੁਨਕ ਨਹਿਰ

by Newslineexpres@1

ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਟੁੱਟੀ ਮੁਨਕ ਨਹਿਰ

– ਜੇ.ਜੇ ਕਾਲੋਨੀ ਇਲਾਕੇ ਚ ਭਰਿਆ ਪਾਣੀ

ਦਿੱਲੀ ਨੂੰ ਹਰਿਆਣਾ ਤੋਂ ਪਾਣੀ ਦੇਣ ਵਾਲੀ ਬਵਾਨਾ ਮੁਨਕ ਨਹਿਰ ਵਿੱਚ ਦੇਰ ਰਾਤ ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਪਾੜ ਪੈ ਗਿਆ। ਜਿਸ ਕਾਰਨ ਜੇਜੇ ਕਾਲੋਨੀ ਇਲਾਕੇ ਵਿੱਚ ਪਾਣੀ ਭਰ ਗਿਆ। ਪਾਣੀ ਇੰਨਾ ਜ਼ਿਆਦਾ ਉੱਪਰ ਆ ਗਿਆ ਕਿ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਨਹਿਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਰਾਤ ਭਰ ਪਾਣੀ ਵਿੱਚ ਰਹਿਣਾ ਪਿਆ। ਸਵੇਰੇ NDRF ਦੀ ਟੀਮ ਪਹੁੰਚੀ ਤੇ ਫਸੇ ਲੋਕਾਂ ਨੂੰ ਕਿਸ਼ਤੀ ਰਾਹੀਂ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ। ਲੋਕਾਂ ਨੇ ਦੱਸਿਆ ਕਿ 10 ਤੋਂ 15 ਦਿਨ ਪਹਿਲਾਂ ਹੀ ਨਹਿਰ ਦੇ ਕੋਲ ਪਾਣੀ ਲੀਕ ਹੋ ਰਿਹਾ ਸੀ। ਪਿਛਲੇ ਕਈ ਦਿਨਾਂ ਤੋਂ ਮੁਨਕ ਨਹਿਰ ਵਿੱਚ ਹਰਿਆਣਾ ਵੱਲੋਂ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਸੀਪਰ ਇਸ ਤੇ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਹ ਨੌਬਤ ਆ ਗਈ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਕੱਢਣ ਲਈ ਨਹਿਰ ਦੇ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪਾਣੀ ਭਰਨ ਕਾਰਨ ਇੱਥੋਂ ਦੀ ਬਿਜਲੀ ਕੱਟ ਦਿੱਤੀ ਗਈ ਹੈ।

Related Articles

Leave a Comment