???? 22 ਜਨਵਰੀ ਨੂੰ ਪਟਿਆਲਾ ਵਿਖੇ ਧੂਮਧਾਮ ਨਾਲ ਕੱਢੇਗੀ ਜਾਵੇਗੀ ਅਯੋਧਿਆ ਧਾਮ ਸ੍ਰੀ ਰਾਮ ਸ਼ੋਭਾ ਯਾਤਰਾ : ਭਵਿਆ ਭਾਰਦਵਾਜ
ਪਟਿਆਲਾ, 25 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਅੱਜ ਪਟਿਆਲਾ ਵਿੱਖੇ ਅਯੋਧਿਆ ਧਾਮ ਸ੍ਰੀ ਰਾਮ ਸ਼ੋਭਾ ਯਾਤਰਾ ਦੇ ਸੰਬੰਧ ‘ਚ ਪਟਿਆਲਾ (ਪੰਜਾਬ) ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 22 ਜਨਵਰੀ ਨੂੰ ਪਟਿਆਲਾ ਵਿਖੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਸ਼ਰਧਾ ਤੇ ਉਤਸਾਹ ਨਾਲ ਇਕ ਵਿਸ਼ਾਲ ਸ਼ੋਭਾ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਜਾਵੇ।
ਇਸ ਸਬੰਧੀ ਮੀਟਿੰਗ ਵਿੱਚ ਰਵਿੰਦਰ ਸਿੰਗਲਾ ਚੇਅਰਮੈਨ, ਰਾਜ ਕੁਮਾਰ ਬਿੱਟੂ ਜਲੋਟਾ ਪ੍ਰਧਾਨ, ਸ਼ੰਕਰਾਨੰਦ ਗਿਰੀ ਨੂੰ ਮੁੱਖ ਸਰਕਸ਼ਕ, ਭਵਿਆ ਭਾਰਦਵਾਜ ਰਾਸ਼ਟਰੀ ਪ੍ਰਧਾਨ ਬਜਰੰਗ ਦਲ ਹਿੰਦ, ਰਾਕੇਸ਼ ਮੰਗਲਾ ਜਰਨਲ ਸਕੱਤਰ, ਪੰਕਜ ਜੈਨ ਸੀਨੀਅਰ ਉਪ ਪ੍ਰਧਾਨ, ਲੋਕੇਸ਼ ਸ਼ਾਰਦਾ ਉਪ ਪ੍ਰਧਾਨ, ਸੰਦੀਪ ਸ਼ਰਮਾ ਸਚਿਵ, ਗੁਰਜੋਤ ਗੋਲਡੀ ਪ੍ਰੈਸ ਸਕੱਤਰ, ਵਿਨੋਦ ਕੁਮਾਰ ਨੱਢਾ ਲੀਗਲ ਅਡਵਾਈਜ਼ਰ, ਗਿੰਤਸ਼ ਬਾਬਾ, ਰੋਹਿਤ ਜਲੋਟਾ, ਸ਼ੰਮੀ ਸ਼ਰਮਾ, ਹਰਚਰਨ ਸਿੰਘ, ਰਾਹੁਲ ਜਲੋਟਾ, ਗੋਲਡੀ ਅਤੇ ਸੁਮੀਤ ਰਾਓ ਮੌਜੂਦ ਸਨ।
