newslineexpres

Home Chandigarh ???? RTI ਤਹਿਤ ਸੂਚਨਾ ਨਾ ਦੇਣ ’ਤੇ DGP ਨੂੰ 5000 ਰੁਪਏ ਜੁਰਮਾਨਾ

???? RTI ਤਹਿਤ ਸੂਚਨਾ ਨਾ ਦੇਣ ’ਤੇ DGP ਨੂੰ 5000 ਰੁਪਏ ਜੁਰਮਾਨਾ

by Newslineexpres@1

???? RTI ਤਹਿਤ ਸੂਚਨਾ ਨਾ ਦੇਣ ’ਤੇ DGP ਨੂੰ 5000 ਰੁਪਏ ਜੁਰਮਾਨਾ

ਚੰਡੀਗੜ੍ਹ : ਨਿਊਜ਼ਲਾਈਨ ਐਕਸਪ੍ਰੈਸ – ਅੰਮ੍ਰਿਤਸਰ ਵਿਜੀਲੈਂਸ ਵਿਭਾਗ ਨੂੰ ਆਰਟੀਆਈ ਦਾ ਜਵਾਬ ਨਾ ਦੇਣਾ ਪੰਜਾਬ ਦੇ ਡੀਜੀਪੀ ਨੂੰ ਮਹਿੰਗਾ ਪੈ ਗਿਆ। ਇਸ ਮਾਮਲੇ ’ਚ ਸੂਬਾਈ ਸੂਚਨਾ ਕਮਿਸ਼ਨ ਨੇ ਡੀਜੀਪੀ ਨੂੰ 5 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਜਾਣਕਾਰੀ ਮੁਤਾਬਕ ਆਜ਼ਾਦ ਨਗਰ, ਅੰਮ੍ਰਿਤਸਰ ਵਾਸੀ ਆਰਟੀਆਈ ਐਕਟੀਵਿਸਟ ਰਾਜਵਿੰਦਰ ਸਿੰਘ ਨੇ ਕਿਸੇ ਮਾਮਲੇ ’ਚ ਅੰਮ੍ਰਿਤਸਰ ਦੇ ਵਿਜੀਲੈਂਸ ਵਿਭਾਗ ਤੋਂ ਆਰਟੀਆਈ ਤਹਿਤ ਜਾਣਕਾਰੀ ਮੰਗੀ ਸੀ। ਜਦੋਂ ਵਿਜੀਲੈਂਸ ਵਿਭਾਗ ਦੀ ਤੱਤਕਾਲੀ ਸੁਪਰਡੈਂਟ ਮੀਨਾ ਕੁਮਾਰੀ ਨੇ ਜਵਾਬ ਦੇਣ ਤੋਂ ਟਾਲਮਟੋਲ ਕੀਤੀ ਤਾਂ ਪਹਿਲੀ ਅਪੀਲ ਤੋਂ ਬਾਅਦ ਮਾਮਲਾ ਡੀਜੀਪੀ ਪੰਜਾਬ (ਪੀਆਈਓ) ਕੋਲ ਪਹੁੰਚ ਗਿਆ। ਰਾਜਵਿੰਦਰ ਸਿੰਘ ਦੀ ਅਪੀਲ ’ਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਡੀਜੀਪੀ ਪੰਜਾਬ ਨੂੰ ਤਲਬ ਕੀਤਾ ਪਰ ਉਹ ਨਹੀਂ ਆਏ। ਇਸ ’ਤੇ ਸੂਚਨਾ ਕਮਿਸ਼ਨ ਨੇ ਡੀਜੀਪੀ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਜਾਰੀ ਕੀਤੇ।

ਇਸ ਸਬੰਧੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਨਹੀਂ ਮਿਲੀ ਤਾਂ ਉਨ੍ਹਾਂ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ। ਸਮੇਂ ਸਿਰ ਆਰਟੀਆਈ ਦਾ ਜਵਾਬ ਨਾ ਦੇਣ ਕਾਰਨ ਡੀਜੀਪੀ ਨੂੰ ਜੁਰਮਾਨਾ ਲਗਾਇਆ ਗਿਆ ਹੈ।

Related Articles

Leave a Comment