newslineexpres

Home Chandigarh ???? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਵੱਲੋਂ ਹਿੰਦੂ ਨੇਤਾਵਾਂ ਨੂੰ ਨਿੱਜੀ ਸੁਰੱਖਿਆ ਲਈ ਅਸਲਾ ਲਾਇਸੈਂਸ ਦਿੱਤੇ ਜਾਣ ਦੀ ਮੰਗ

???? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਵੱਲੋਂ ਹਿੰਦੂ ਨੇਤਾਵਾਂ ਨੂੰ ਨਿੱਜੀ ਸੁਰੱਖਿਆ ਲਈ ਅਸਲਾ ਲਾਇਸੈਂਸ ਦਿੱਤੇ ਜਾਣ ਦੀ ਮੰਗ

by Newslineexpres@1

???? ਵਿਜੇ ਕਪੂਰ ਅਤੇ ਪਰਿਸ਼ਦ ਦੇ ਹੋਰ ਨੇਤਾਗਣ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੂੰ ਮਿਲੇ

???? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਵੱਲੋਂ ਹਿੰਦੂ ਨੇਤਾਵਾਂ ਨੂੰ ਨਿੱਜੀ ਸੁਰੱਖਿਆ ਲਈ ਅਸਲਾ ਲਾਇਸੈਂਸ ਦਿੱਤੇ ਜਾਣ ਦੀ ਮੰਗ

ਪਟਿਆਲਾ, 15 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦਾ ਇੱਕ ਡੇਲੀਗੇਸ਼ਨ ਸਪੈਸ਼ਲ ਡੀਜੀਪੀ ਲਾਅ ਅਤੇ ਆਰਡਰ ਸ਼੍ਰੀ ਅਰਪਿਤ ਸ਼ੁਕਲਾ IPS ਨੂੰ ਪੁਲਿਸ ਹੈਡਕੁਆਰਟਰ ਸੈਕਟਰ 9 ਚੰਡੀਗੜ੍ਹ ਵਿੱਚ ਮਿਲਿਆ। ਡੇਲੀਗੇਸ਼ਨ ਵਿੱਚ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਪ੍ਰਧਾਨ ਐਡਵੋਕੇਟ ਵਿਜੈ ਸਿੰਘ ਭਾਰਦਵਾਜ, ਕਾਰਜਕਾਰੀ ਪ੍ਰਧਾਨ ਵਿਜੇ ਕਪੂਰ, ਸੀਨੀਅਰ ਉਪ ਪ੍ਰਧਾਨ ਸੁਧੀਰ ਕੱਕੜ, ਵਿਮਲ ਕੁਮਾਰ ਮਿੱਤਲ ਮਹਾਮੰਤਰੀ (ਜਨਰਲ ਸੈਕਰਟਰੀ) ਅਤੇ ਮਨੋਜ ਨੰਨ੍ਹਾ ਸ਼ਾਮਿਲ ਸਨ।

ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਨੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਪੰਜਾਬ ਵਿੱਚ ਖਾਲਿਸਤਾਨ ਦੇ ਨਾਂ ‘ਤੇ ਦੁਬਾਰਾ ਹਿੰਦੂ ਨੇਤਾਵਾਂ ਤੇ ਜਾਨਲੇਵਾ ਹਮਲੇ ਕਰਕੇ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੋ ਰਹੀ ਹੈ। ਇਸ ਲਈ ਹਿੰਦੂ ਨੇਤਾਵਾਂ ਨੂੰ ਅਸਲਾ ਲਾਇਸੈਂਸ ਦਿੱਤੇ ਜਾਣ ਤਾਂ ਜੋ ਉਹ ਮੌਕੇ ਤੇ ਆਪਣੀ ਸੁਰੱਖਿਆ ਕਰ ਸਕਣ ਅਤੇ ਸਮਾਜ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਸਕਣ।

ਡੀਜੀਪੀ ਸ਼ੁਕਲਾ ਨੇ ਡੇਲੀਗੇਸ਼ਨ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਸਾਰੇ ਐਸਐਸਪੀਜ਼ ਨਾਲ ਮਿਲ ਕੇ ਜਾਣਕਾਰੀ ਦੇਣ ਲਈ ਕਿਹਾ। ਵਿਜੈ ਕਪੂਰ ਪਟਿਆਲਾ ਤੋਂ, ਸੁਧੀਰ ਕੱਕੜ ਮੋਰਿੰਡਾ ਤੋਂ, ਵਿਮਲ ਕੁਮਾਰ ਮਿੱਤਲ ਧੂਰੀ ਤੋਂ ਅਤੇ ਮਨੋਜ ਨੰਨ੍ਹਾ ਜਲੰਧਰ ਤੋਂ ਡੀਜੀਪੀ ਸਾਹਿਬ ਨੂੰ ਮਿਲਣ ਲਈ ਆਏ।

ਵਿਜੈ ਕਪੂਰ ਨੇ ਕਿਹਾ ਕਿ ਹਿੰਦੂ ਨੇਤਾਵਾਂ ਦੀ ਸੁਰੱਖਿਆ ਪੰਜਾਬ ਲਈ ਇੱਕ ਅਹਿਮ ਮੁੱਦਾ ਹੈ ਅਤੇ ਲਗਾਤਾਰ ਹਿੰਦੂ ਨੇਤਾਵਾਂ ਤੇ ਹਮਲੇ ਹੋ ਰਹੇ ਹਨ ਇਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ। ਉਮੀਦ ਹੈ ਕਿ ਡੀਜੀਪੀ ਇਸ ਵਿਸ਼ੇ ‘ਤੇ ਪ੍ਰਾਥਮਿਕਤਾ ਨਾਲ ਧਿਆਨ ਦੇਣਗੇ।

Related Articles

Leave a Comment